ਪੰਜਾਬ

punjab

ETV Bharat / sitara

ਆਪਣਾ 31 ਵਾਂ ਜਨਮਦਿਨ ਅਨੁਸ਼ਕਾ ਸ਼ਰਮਾ ਨਾਲ ਮਨਾ ਰਹੇ ਵਿਰਾਟ ਕੋਹਲੀ - virat kohli and anushka sharma

ਜਨਮਦਿਨ ਦੇ ਖ਼ਾਸ ਮੌਕੇ 'ਤੇ ਵਿਰਾਟ ਕੋਹਲੀ ਆਪਣੀ ਪਤਨੀ ਅਤੇ ਬਾਲੀਵੁੱਡ ਅਦਾਕਾਰਾ ਦੇ ਨਾਲ ਛੁੱਟੀਆਂ 'ਤੇ ਗਏ ਹੋਏ ਹਨ। ਵਿਰਾਟ ਅਤੇ ਅਨੁਸ਼ਕਾ ਇਨ੍ਹੀਂ ਦਿਨੀਂ ਭੂਟਾਨ ਵਿੱਚ ਹਨ ਅਤੇ ਉੱਥੇ ਹੀ ਵਿਰਾਟ ਆਪਣਾ 31 ਵਾਂ ਜਨਮਦਿਨ ਮਨਾ ਰਹੇ ਹਨ।

ਫ਼ੋਟੋ

By

Published : Nov 5, 2019, 8:49 AM IST

ਮੁੰਬਈ: ਟੀਮ ਭਾਰਤ ਦੇ ਕਪਤਾਨ ਵਿਰਾਟ ਕੋਹਲੀ ਇਨ੍ਹੀਂ ਦਿਨੀਂ ਕ੍ਰਿਕਟ ਤੋਂ ਬਰੇਕ ਉੱਤੇ ਹਨ। ਵਿਰਾਟ ਕੋਹਲੀ ਨੂੰ ਵਰਕਲੋਡ ਮੈਨੇਜਮੈਂਟ ਤਹਿਤ ਬੰਗਲਾਦੇਸ਼ ਖ਼ਿਲਾਫ਼ ਟੀ -20 ਸੀਰੀਜ਼ ਤੋਂ ਆਰਾਮ ਦਿੱਤਾ ਗਿਆ ਹੈ। ਵਿਰਾਟ ਆਪਣਾ 31ਵਾਂ ਜਨਮਦਿਨ 5 ਨਵੰਬਰ ਨੂੰ ਮਨਾ ਰਹੇ ਹਨ। ਆਪਣੇ ਜਨਮਦਿਨ ਦੇ ਇਸ ਖ਼ਾਸ ਮੌਕੇ 'ਤੇ ਵਿਰਾਟ ਆਪਣੀ ਪਤਨੀ ਅਤੇ ਬਾਲੀਵੁੱਡ ਅਦਾਕਾਰਾ ਦੇ ਨਾਲ ਛੁੱਟੀਆਂ 'ਤੇ ਗਏ ਹੋਏ ਹਨ। ਵਿਰਾਟ ਅਤੇ ਅਨੁਸ਼ਕਾ ਇਨ੍ਹੀਂ ਦਿਨੀਂ ਭੂਟਾਨ ਵਿੱਚ ਹਨ ਅਤੇ ਉੱਥੇ ਹੀ ਵਿਰਾਟ ਆਪਣਾ 31ਵਾਂ ਜਨਮਦਿਨ ਮਨਾ ਰਹੇ ਹਨ।

ਹੋਰ ਪੜ੍ਹੋ: 'ਪਾਣੀਪਤ' ਫ਼ਿਲਮ ਦੇ ਇੱਕ ਹੋਰ ਯੁੱਧਾਂ ਦੀ ਲੁੱਕ ਆਈ ਸਾਹਮਣੇ

ਦੱਸ ਦੇਈਏ ਕਿ ਵਿਰਾਟ ਕੋਹਲੀ 14 ਨਵੰਬਰ ਤੋਂ ਮੈਦਾਨ ਵਿੱਚ ਪਰਤਣਗੇ। ਭਾਰਤ ਅਤੇ ਬੰਗਲਾਦੇਸ਼ ਵਿਚਾਲੇ 14 ਨਵੰਬਰ ਤੋਂ ਦੋ ਮੈਚਾਂ ਦੀ ਟੈਸਟ ਸੀਰੀਜ਼ ਖੇਡੀ ਜਾਣੀ ਹੈ। ਵਿਰਾਟ ਦੱਖਣੀ ਅਫ਼ਰੀਕਾ ਦੇ ਵਿਰੁੱਧ ਟੈਸਟ ਸੀਰੀਜ਼ 'ਚ ਕਲੀਨ ਸਵੀਪ 3-0 ਨਾਲ ਬਣਾਉਣ ਤੋਂ ਬਾਅਦ ਕ੍ਰਿਕਟ ਤੋਂ ਬਰੇਕ 'ਤੇ ਹੈ। ਵਿਰਾਟ ਕੋਹਲੀ ਦੀ ਗੈਰ ਹਾਜ਼ਰੀ ਵਿੱਚ ਰੋਹਿਤ ਸ਼ਰਮਾ ਟੀ -20 ਟੀਮ ਦੀ ਅਗਵਾਈ ਕਰ ਰਹੇ ਹਨ। ਵਿਰਾਟ ਅਨੁਸ਼ਕਾ ਨੇ ਮੁੰਬਈ ਵਿੱਚ ਦੀਵਾਲੀ ਮਨਾਈ ਅਤੇ ਇਸ ਤੋਂ ਬਾਅਦ ਭਾਈਦੂਜ਼ ਲਈ ਲਈ ਦਿੱਲੀ ਆਏ।

ਹੋਰ ਪੜ੍ਹੋ: ਯਮਲੇ ਜੱਟ ਦੇ ਪੋਤੇ ਪ੍ਰਕਾਸ਼ ਪੁਰਬ ਮੌਕੇ ਸੰਗਤ ਨੂੰ ਕਰਨਗੇ ਗੀਤ ਸਮਰਪਿਤ

ਦੋਵੇਂ ਭੂਟਾਨ ਤੋਂ ਦਿੱਲੀ ਲਈ ਰਵਾਨਾ ਹੋ ਗਏ। ਦੋਵਾਂ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਇਸ ਤੋਂ ਇਲਾਵਾ ਅਨੁਸ਼ਕਾ ਸ਼ਰਮਾ ਨੇ ਇੰਸਟਾਗ੍ਰਾਮ ਸਟੋਰੀ 'ਤੇ ਇੱਕ ਫ਼ੋਟੋ ਵੀ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਭੂਟਾਨ ਦੇ ਇੱਕ ਸਬਜ਼ੀ ਮੰਡੀ ਵਿੱਚ ਦਿਖਾਈ ਦੇ ਰਹੀ ਹੈ।

ABOUT THE AUTHOR

...view details