ਮੁੰਬਈ: ਮਸ਼ਹੂਰ ਸ਼ੈੱਫ ਤੋਂ ਫ਼ਿਲਮ ਨਿਰਦੇਸ਼ਕ ਬਣੇ ਵਿਕਾਸ ਖੰਨਾ ਲਈ ਸਾਲ 2020 ਖੁਸ਼ੀਆਂ ਲੈ ਕੇ ਆਇਆ ਹੈ। ਉਨ੍ਹਾਂ ਦੀ ਪਹਿਲੀ ਬਤੌਰ ਨਿਰਦੇਸ਼ਕ ਫ਼ਿਲਮ 'ਦਿ ਲਾਸਟ ਕਲਰ' ਆਸਕਰ ਨੌਮੀਨੇਸ਼ਨ ਦੇ ਲਈ ਚੋਣ ਪ੍ਰਕਰਿਆ ਦਾ ਹਿੱਸਾ ਬਣ ਗਈ ਹੈ।
ਹਾਲ ਹੀ ਵਿੱਚ ਜਾਰੀ ਕੀਤੀ ਗਈ ਆਸਕਰ ਵੱਲੋਂ ਸੂਚੀ 'ਚ ਹਾਲੀਵੁੱਡ ਅਤੇ ਕਈ ਬਲਾਕਬਸਟਰ ਫ਼ਿਲਮਾਂ ਦੇ ਨਾਂਅ ਸ਼ਾਮਿਲ ਹਨ। ਇਨ੍ਹਾਂ ਫ਼ਿਲਮਾਂ ਵਿੱਚ ਜੋਕਰ, ਐਵੇਂਜਰਸ ਐਂਡਗੇਮ, ਦਿ ਗੁੱਡ ਲਾਇਰ, ਜੋਜੋ ਰੈਬਿਟ' ਵਰਗੀਆਂ ਫ਼ਿਲਮਾਂ ਦੇ ਨਾਂਅ ਸ਼ਾਮਿਲ ਹਨ।