ਸ਼੍ਰੀਦੇਵੀ ਦੀ ਬਾਇਓਪਿਕ ਕਰਨਾ ਪਸੰਦ ਕਰੇਗੀ ਵਿਦਿਆ ਬਾਲਨ - Vidya balan
ਇਕ ਇੰਟਰਵਿਊ ਦੇ ਵਿੱਚ ਵਿਦਿਆ ਬਾਲਨ ਨੇ ਬੋਲਡ ਕਿਰਦਾਰ ਚੁਣਨ ਦਾ ਕਾਰਨ ਦੱਸਿਆ ਅਤੇ ਸ਼੍ਰੀਦੇਵੀ ਦੀ ਬਾਇਓਪਿਕ ਕਰਨ ਦੀ ਇੱਛਾ ਜਿਤਾਈ।
ਹੈਦਰਾਬਾਦ:ਅਦਾਕਾਰਾ ਵਿਦਿਆ ਬਾਲਨ ਦਾ ਕਹਿਣਾ ਇਹ ਹੈ ਕਿ ਉਹ ਮਰਹੂਮ ਅਦਾਕਾਰਾ ਸ਼੍ਰੀਦੇਵੀ ਨੂੰ ਸ਼ਰਧਾਂਜਲੀ ਦੇ ਤੌਰ 'ਤੇ ਉਨ੍ਹਾਂ ਦੀ ਬਾਇਓਪਿਕ ਫ਼ਿਲਮ ਕਰਨਾ ਪਸੰਦ ਕਰੇਗੀ।ਉਨ੍ਹਾਂ ਕਿਹਾ ਕਿ ਇਹ ਕਰਨਾ ਮੁਸ਼ਕਿਲ ਜ਼ਰੂਰ ਹੋਵੇਗਾ ਪਰ ਉਹ ਇਹ ਰੋਲ ਕਰਨਾ ਚਾਹੁੰਦੀ ਹੈ। ਦੱਸਣਯੋਗ ਹੈ ਕਿ ਇਹ ਇੱਛਾ ਵਿਦਿਆ ਬਾਲਨ ਨੇ ਇਕ ਟੋਕ-ਸ਼ੌਅ ਦੇ ਵਿੱਚ ਜ਼ਾਹਿਰ ਕੀਤੀ।
ਇਸ ਟੋਕ-ਸ਼ੌਅ ਦੇ ਵਿੱਚ ਵਿਦਿਆ ਨੂੰ ਜਦੋਂ ਬੋਲਡ ਕਿਰਦਾਰਾਂ ਨੂੰ ਚੁਣਨ ਦੇ ਪਿੱਛੇ ਸਵਾਲ ਕੀਤਾ ਗਿਆ ਕਿ ਉਹ ਕਿਉਂ ਇਸ ਤਰ੍ਹਾਂ ਦੇ ਕਿਰਦਾਰ ਕਿਉਂ ਚੁਣਦੀ ਹੈ ਤਾਂ ਉਨ੍ਹਾਂ ਦੱਸਿਆ ਕਿ ਮੈਂ ਇਸ ਭਾਵਨਾ ਦੇ ਨਾਲ ਵੱਡੀ ਹੋਈ ਹਾਂ ਕਿ ਮੈਂ ਆਪਣੀ ਜ਼ਿੰਦਗੀ 'ਚ ਸਭ ਤੋਂ ਵੱਡੀ ਮਹੱਤਵਪੂਰਨ ਸ਼ਖ਼ਸੀਅਤ ਹਾਂ ਅਤੇ ਮੈਨੂੰ ਲੱਗਦਾ ਹੈ ਕਿ ਇਸ ਨਾਲ ਹੀ ਬਹੁਤ ਫ਼ਰਕ ਪੈ ਜਾਂਦਾ ਹੈ।
ਇਸ ਤੋਂ ਬਾਅਦ ਜਦੋਂ ਪੱਤਰਕਾਰ ਵੱਲੋਂ ਇਹ ਸਵਾਲ ਕੀਤਾ ਗਿਆ ਕਿ ਉਹ ਸ਼੍ਰੀਦੇਵੀ 'ਤੇ ਬਣ ਰਹੀ ਬਾਇਓਪਿਕ 'ਤੇ ਫ਼ਿਲਮ ਕਰਨਾ ਪਸੰਦ ਕਰਨਾ ਚਾਉਣਗੇ ਤਾਂ ਉਨ੍ਹਾਂ ਨੇ ਦੱਸਿਆ ਕਿਉਂ ਨਹੀਂ ,ਇਸ ਲਈ ਹਿੰਮਤ ਬਹੁਤ ਚਾਹੀਦੀ , ਪਰ ਮੈਂ ਜ਼ਰੂਰ ਕਰਾਂਗੀ।