ਮੁੰਬਈ: ਵਿਦਿਆ ਬਾਲਨ ਇਸ ਸਮੇਂ ਲੰਡਨ ਵਿੱਚ ਹੈ, ਜਿੱਥੇ ਉਹ ਆਪਣੀ ਨਵੀਂ ਫ਼ਿਲਮ ‘ਸ਼ਕੁੰਤਲਾ ਦੇਵੀ' ਦੀ ਸ਼ੂਟਿੰਗ ਵਿੱਚ ਰੁੱਝੀ ਹੋਈ ਹੈ। ਹਾਲ ਹੀ, ਵਿੱਚ ਵਿਦਿਆ ਨੂੰ ਇੰਪੀਰੀਅਲ ਕਾਲਜ ਵੱਲੋਂ ਵਿਦਿਆਰਥੀਆਂ ਨੂੰ ਸੰਬੋਧਨ ਕਰਨ ਲਈ ਬੁਲਾਇਆ ਗਿਆ ਸੀ। ਵਿਦਿਆ, ਜੋ ਆਪਣੀਆਂ ਫ਼ਿਲਮਾਂ ਵਿੱਚ ਆਪਣੇ ਸ਼ਾਨਦਾਰ ਕਿਰਦਾਰ ਕਰਕੇ ਜਾਣੀ ਜਾਂਦੀ ਹੈ, ਉਸ ਨੂੰ ਬਾਲੀਵੁੱਡ ਦੀ ਇੱਕ ਉੱਤਮ ਅਦਾਕਾਰਾ ਵੱਜੋਂ ਜਾਣਿਆ ਜਾਂਦਾ ਹੈ। ਇਸ ਮੌਕੇ ਕਾਲਜ ਦੇ ਪ੍ਰਬੰਧਕਾਂ ਨੇ ਵਿਦਿਆ ਨੂੰ ਨੌਜਵਾਨਾਂ ਨੂੰ ਉਤਸ਼ਾਹਤ ਕਰਨ ਲਈ ਕਿਹਾ, ਕਿਉਂਕਿ ਪ੍ਰਬੰਧਕਾਂ ਦਾ ਮੰਨਣਾ ਹੈ ਕਿ ਵਿਦਿਆ ਇੱਕ ਯੂਥ ਆਈਕਨ ਹੈ ਅਤੇ ਉਨ੍ਹਾਂ ਦੁਆਰਾ ਬੋਲੇ ਗਏ ਸ਼ਬਦਾਂ ਦਾ ਨੌਜਵਾਨਾਂ 'ਤੇ ਡੂੰਘਾ ਪ੍ਰਭਾਵ ਪਵੇਗਾ।
ਵਿਦਿਆ ਬਾਲਨ ਨੂੰ ਮਿਲਿਆ ਯੂਥ ਆਈਕਨ ਐਵਾਰਡ
ਹਾਲ ਹੀ ਵਿੱਚ ਵਿਦਿਆ ਬਾਲਨ ਨੂੰ ਲੰਡਨ ਤੋਂ ਯੂਥ ਆਈਕਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਵਿਦਿਆ ਆਪਣੀ ਨਵੀਂ 'ਸ਼ਕੁੰਤਲਾ ਦੇਵੀ' ਲਈ ਲੰਡਨ ਗਈ ਹੋਈ ਹੈ।
ਫ਼ੋਟੋ
ਹੋਰ ਪੜ੍ਹੋ: ਕਬੀਰ ਸਿੰਘ ਤੋਂ ਬਾਅਦ ਬਣੇਗਾ ਅਰਜੁਨ ਰੈੱਡੀ ਦਾ ਇੱਕ ਹੋਰ ਰੀਮੇਕ
ਆਪਣੀ ਸ਼ੂਟਿੰਗ ਦੇ ਰੁਝੇਵੇਂ ਤੋਂ ਸਮਾਂ ਕੱਢਦਿਆਂ, ਵਿਦਿਆ ਨੇ ਆਪਣੀ ਵਚਨਬੱਧਤਾ ਦਿਖਾਉਂਦਿਆਂ ਵਿਦਿਆਰਥੀਆਂ ਨਾਲ ਗੱਲਬਾਤ ਕਰਕੇ ਆਪਣਾ ਵਾਅਦਾ ਪੂਰਾ ਕੀਤਾ, ਜੋ ਵਿਦਿਆ ਨੂੰ ਸੱਚਮੁੱਚ ਉਨ੍ਹਾਂ ਨੂੰ ਆਪਣਾ ਆਈਡਲ ਮੰਨਦੇ ਸਨ ਤੇ ਉਨ੍ਹਾਂ ਨੂੰ ਮਿਲਣ ਲਈ ਉਤਸ਼ਾਹਤ ਸਨ। ਇਸ ਦੌਰਾਨ ਵਿਦਿਆ ਵਿਦਿਆਰਥੀਆਂ ਨੂੰ ਆਪਣੀ ਹਾਸੇ ਅਤੇ ਬੁੱਧੀ ਦੀ ਭਾਵਨਾ ਨਾਲ ਹੁੰਗਾਰਾ ਦਿੰਦੀ ਵੇਖੀ ਗਈ। ਪ੍ਰਬੰਧਕਾਂ ਨੇ ਸਮਾਗਮ ਵਿੱਚ ਵਿਦਿਆ ਨੂੰ ‘ਯੂਥ ਆਈਕਨ’ ਦੇ ਐਵਾਰਡ ਨਾਲ ਸਨਮਾਨਿਤ ਵੀ ਕੀਤਾ ਗਿਆ।