ਮੁੰਬਈ: ਕਾਰਤਿਕ ਆਰੀਅਨ ਫਿਲਹਾਲ ਬਾਲੀਵੁੱਡ ਦੇ ਸਭ ਤੋਂ ਚਰਚਿਤ ਅਦਾਕਾਰ ਵਿੱਚੋਂ ਇੱਕ ਹਨ। ਇਸ ਸਮੇਂ ਉਹ ਆਪਣੀ ਆਉਣ ਵਾਲੀ ਫ਼ਿਲਮ 'ਪਤੀ ਪਤਨੀ ਔਰ ਵੋ' ਦੀ ਪ੍ਰਮੋਸ਼ਨ 'ਚ ਲੱਗੇ ਹੋਏ ਹਨ, ਜਿਸ ਵਿੱਚ ਉਨ੍ਹਾਂ ਨਾਲ ਅਨਨਿਆ ਪਾਂਡੇ ਅਤੇ ਭੂਮੀ ਪੇਡਨੇਕਰ ਵੀ ਨਜ਼ਰ ਆਉਣਗੀਆਂ। ਉੱਥੇ ਹੀ ਇਸ ਦਰਮਿਆਨ ਕਾਰਤਿਕ ਆਰੀਅਨ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ।
ਕੁਝ ਦਿਨਾਂ ਪਹਿਲਾਂ ਇਸ ਫ਼ਿਲਮ ਦਾ ਟ੍ਰੇਲਰ ਅਤੇ ਇੱਕ ਗਾਣਾ 'ਧੀਮੇ ਧੀਮੇ' ਵੀ ਰਿਲੀਜ਼ ਕੀਤਾ ਗਿਆ ਸੀ, ਜੋ ਕਿ ਲੋਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ ਹੈ। ਹੁਣ ਇਸ ਗਾਣੇ ਦੀ ਸ਼ੂਟਿੰਗ ਦੇ ਬਿਹਾਇਡਦਿਸੀਨ ਦੀ ਇੱਕ ਵੀਡੀਓ ਸਾਹਮਣੇ ਆਈ ਹੈ। ਇਸ ਵੀਡੀਓ ਵਿੱਚ ਕਾਰਤਿਕ ਨੂੰ ਸਾਰਿਆਂ ਡਾਂਸਰਾਂ ਇੱਕ-ਇੱਕ ਕਰਕੇ ਚੁੰਮ ਰਹੀਆਂ ਹਨ। ਦਰਅਸਲ, ਕਾਰਤਿਕ ਨੇ ਇਸ ਗਾਣੇ ਨੂੰ ਇੱਕ ਟੇਕ 'ਚ ਸ਼ੂਟ ਕੀਤਾ ਸੀ। ਵੀਡੀਓ ਵਿੱਚ ਸ਼ੂਟ ਖ਼ਤਮ ਹੋਣ ਤੋਂ ਬਾਅਦ ਸਾਰੀਆਂ ਕੁੜੀਆਂ ਕਾਰਤਿਕ ਨੂੰ kiss ਕਰਦੀ ਹੋਈ ਨਜਰ ਆ ਰਹੀਆਂ ਹਨ।