ਮੁੰਬਈ: ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਅੱਜ-ਕੱਲ੍ਹ ਆਪਣੀ ਆਉਣ ਵਾਲੀ ਫ਼ਿਲਮ 'ਸਰਦਾਰ ਊਧਮ ਸਿੰਘ' ਦੀਆਂ ਤਿਆਰੀਆਂ 'ਚ ਮਸਰੂਫ਼ ਹਨ। ਹਾਲ ਹੀ ਦੇ ਵਿੱਚ ਉਨ੍ਹਾਂ ਦੀ ਇੱਕ ਤਸਵੀਰ ਸਾਹਮਣੇ ਆਈ ਹੈ ਜਿਸ 'ਚ ਉਹ ਦਰਬਾਰ ਸਾਹਿਬ ਮੱਥਾ ਟੇਕਦੇ ਹੋਏ ਨਜ਼ਰ ਆ ਰਹੇ ਹਨ।
ਫ਼ਿਲਮ ਸਰਦਾਰ ਊਧਮ ਸਿੰਘ ਦੀ ਸ਼ੂਟਿੰਗ ਸ਼ੁਰੂ ਕਰਨ ਤੋਂ ਪਹਿਲਾਂ ਦਰਬਾਰ ਸਾਹਿਬ ਪੁੱਜੇ ਵਿੱਕੀ ਕੌਸ਼ਲ - ਅਦਾਕਾਰ ਵਿੱਕੀ ਕੌਸ਼ਲ
ਊਰੀ ਅਦਾਕਾਰ ਵਿੱਕੀ ਕੌਸ਼ਲ ਛੇਤੀ ਹੀ ਊਧਮ ਸਿੰਘ ਦੀ ਬਾਇਓਪਿਕ 'ਚ ਨਜ਼ਰ ਆਉਣ ਵਾਲੇ ਹਨ, ਇਸ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਵਿੱਕੀ ਕੌਸ਼ਲ ਅੰਮ੍ਰਿਤਸਰ ਦਰਬਾਰ ਸਾਹਿਬ ਦਰਸ਼ਨ ਕਰਨ ਪੁੱਜੇ।
ਫ਼ੋਟੋ
ਦਰਅਸਲ ਅਦਾਕਾਰ ਨੇ ਫ਼ਿਲਮ ਦੀ ਅਗਲੀ ਸ਼ੂਟਿੰਗ ਸ਼ੁਰੂ ਕਰਨ ਤੋਂ ਪਹਿਲਾਂ ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਦੌਰਾ ਕੀਤਾ। ਵਿੱਕੀ ਨੇ ਸ਼ੁੱਕਰਵਾਰ ਨੂੰ ਇੰਸਟਾਗ੍ਰਾਮ 'ਤੇ ਫ਼ੋਟੋ ਪੋਸਟ ਕਰਦੇ ਹੋਏ ਲਿਖਿਆ, "ਬਾਬਾ ਜੀ ਮਹਿਰ ਬਖ਼ਸ਼ੋ #ਸਰਦਾਰਊਧਮ ਸਿੰਘ ਇੱਥੇ ਅਸੀਂ ਚੱਲੇ!"
ਫ਼ਿਲਮ ਸਰਦਾਰ ਊਧਮ ਸਿੰਘ ਦੇ ਜੀਵਨ 'ਤੇ ਆਧਾਰਿਤ ਹੈ ਜਿਨ੍ਹਾਂ ਨੇ 1919 'ਚ ਹੋਏ ਜਲ੍ਹਿਆਂਵਾਲਾ ਬਾਗ਼ ਹੱਤਿਆਕਾਂਡ ਦੇ ਦੋਸ਼ੀ ਜਨਰਲ ਡਾਇਰ ਨੂੰ ਮਾਰ ਕੇ ਖੂਨੀ ਸਾਕੇ ਦਾ ਬਦਲਾ ਲਿਆ ਸੀ।
ਸਰਦਾਰ ਊਧਮ ਸਿੰਘ ਨੂੰ ਜੁਲਾਈ ਸਾਲ 1940 ਨੂੰ ਜਨਰਲ ਡਾਇਰ ਦੀ ਹੱਤਿਆ ਦੇ ਦੋਸ਼ ਵਿੱਚ ਫ਼ਾਸੀ ਦੇ ਦਿੱਤੀ ਗਈ ਸੀ।