ਮੁੰਬਈ: ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਨੇ ਆਖ਼ਿਰਕਾਰ ਅਦਾਕਾਰਾ ਕੈਟਰੀਨਾ ਕੈਫ਼ ਦੇ ਨਾਲ ਅਫੇਅਰ ਦੀ ਅਫ਼ਵਾਹ 'ਤੇ ਆਪਣੀ ਚੁੱਪੀ ਤੌੜੀ ਹੈ। ਦਰਅਸਲ ਦੋਵੇਂ ਕਲਾਕਾਰਾਂ ਨੂੰ ਅਕਸਰ ਇੱਕਠੇ ਵੇਖਿਆ ਜਾਂਦਾ ਹੈ, ਜਿਸ ਕਾਰਨ ਲੋਕ ਇਹ ਅੰਦਾਜ਼ਾ ਲਗਾ ਰਹੇ ਹਨ ਕਿ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ਼ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ।
ਅਫੇਅਰ ਦੀਆਂ ਖ਼ਬਰਾਂ 'ਤੇ ਵਿੱਕੀ ਨੇ ਤੋੜੀ ਚੁੱਪੀ - katrina Kaif on rumours
ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ਼ ਦੇ ਅਫੇਅਰ ਦੀਆਂ ਖਬਰਾਂ ਕਈ ਦਿਨਾਂ ਤੋਂ ਸੁਰਖੀਆਂ ਵਿੱਚ ਹਨ। ਹਾਲ ਹੀ ਵਿੱਚ ਇੱਕ ਇੰਟਰਵਿਊ 'ਚ ਵਿੱਕੀ ਨੇ ਸਪਸ਼ਟ ਕੀਤਾ ਕਿ ਅਜਿਹਾ ਕੁਝ ਨਹੀਂ ਹੈ।
ਹਾਲ ਹੀ ਵਿੱਚ ਇੱਕ ਇੰਟਰਵਿਊ ਵੇਲੇ ਵਿੱਕੀ ਨੇ ਦੱਸਿਆ,"ਮੈਨੂੰ ਨਹੀਂ ਲਗਦਾ ਕਿ ਮੈਨੂੰ ਇੱਥੇ ਸਫ਼ਾਈ ਦੇਣ ਦੀ ਕੋਈ ਜ਼ਰੂਰਤ ਹੈ। ਮੈਂ ਬਸ ਇਨ੍ਹਾਂ ਹੀ ਕਹਿਣਾਂ ਚਾਹੁੰਗਾ ਕਿ ਕਈ ਵਾਰ ਤੁਹਾਨੂੰ ਆਪਣੀ ਨਿੱਜੀ ਜਿੰਦਗੀ ਨੂੰ ਥੋੜਾ ਸੰਭਾਲਣ ਦੀ ਜ਼ਰੂਰਤ ਹੁੰਦੀ ਹੈ। ਕਈ ਵਾਰ ਮੈਂ ਆਪਣੀ ਨਿੱਜੀ ਜਿੰਦਗੀ ਨੂੰ ਲੈਕੇ ਕਾਫ਼ੀ ਖੁਲਾ ਹੋ ਜਾਂਦਾ ਹਾਂ, ਕਿਉਂਕਿ ਮੈਂ ਝੂਠ ਨਹੀਂ ਬੋਲ ਸਕਦਾ। ਜੇਕਰ ਮੈਂ ਝੂਠ ਬੋਲਦਾ ਹਾਂ ਤਾਂ ਮੈਨੂੰ ਇਸ ਨੂੰ ਲੁਕਾਉਣਾ ਪੈਂਦਾ ਹੈ ਅਤੇ ਅੰਤ 'ਚ ਹੋਰ ਵੀ ਝੂਠ ਬੋਲਣਾ ਪੈਂਦਾ ਹੈ। ਜੇਕਰ ਕੋਈ ਬਿਆਨ ਦਿੰਦੇ ਹੋ ਤਾਂ ਚਰਚਾ ਹੋਰ ਵੀ ਵੱਧ ਜਾਂਦੀ ਹੈ। ਸਪਸ਼ਟ ਰੂਪ 'ਚ ਕਹਾਂ ਤਾਂ ਅਜਿਹਾ ਕੁਝ ਵੀ ਨਹੀਂ ਹੈ।"
ਇੱਕ ਇੰਟਰਵਿਊ 'ਚ ਕੁਝ ਮਹੀਨੇ ਪਹਿਲਾਂ ਕੈਟਰੀਨਾ ਨੇ ਵੀ ਇਹ ਗੱਲ ਆਖੀ ਸੀ ਕਿ ਇਹ ਅਫ਼ਵਾਹਾਂ ਕਲਾਕਾਰਾਂ ਦੇ ਜੀਵਨ ਦਾ ਅਹਿਮ ਹਿੱਸਾ ਹਨ। ਇਹ ਕਲਾਕਾਰਾਂ ਦੀ ਨੌਕਰੀ ਦਾ ਭਾਗ ਹੈ। ਜੋ ਲੋਕ ਸਾਨੂੰ ਪਿਆਰ ਕਰਦੇ ਹਨ, ਉਨ੍ਹਾਂ ਨੂੰ ਸਾਡੀ ਨਿੱਜੀ ਜਿੰਦਗੀ 'ਚ ਵੀ ਦਿਲਚਸਪੀ ਬਹੁਤ ਹੈ। ਅਸੀਂ ਜੇਕਰ ਇਸ ਕੰਮ ਨੂੰ ਚੁਣਿਆ ਹੈ ਤਾਂ ਸਾਨੂੰ ਇਨ੍ਹਾਂ ਅਫ਼ਵਾਹਾਂ ਲਈ ਵੀ ਤਿਆਰ ਹੋਣਾ ਪਵੇਗਾ। ਜ਼ਿਕਰਯੋਗ ਹੈ ਕਿ ਵਿੱਕੀ ਕੌਸ਼ਲ ਛੇਤੀ ਹੀ ਫ਼ਿਲਮ 'ਭੂਤ :ਦਿ ਹੌਨਟਿਡ ਸ਼ਿਪ' ਅਤੇ 'ਤਖ਼ਤ' 'ਚ ਨਜ਼ਰ ਆਉਣ ਵਾਲੇ ਹਨ।