ਪੰਜਾਬ

punjab

ETV Bharat / sitara

ਵਿੱਕੀ ਕੌਸ਼ਲ ਨੇ ਉਰੀ ਦੇ ਸ਼ਹੀਦਾਂ ਨੂੰ ਭੇਟ ਕੀਤੀ ਸ਼ਰਧਾਂਜਲੀ

ਫ਼ਿਲਮ ਅਦਾਕਾਰ ਵਿੱਕੀ ਕੌਸ਼ਲ ਨੇ ਉਰੀ ਵਿੱਚ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ। ਅਦਾਕਾਰ ਵਿੱਕੀ ਕੌਸ਼ਲ ਨੇ ਸਾਲ 2019 ਦੀ ਹਿੱਟ ਫ਼ਿਲਮ 'ਉਰੀ: ਸਰਜੀਕਲ ਸਟਰਾਈਕ' ਵਿੱਚ ਮੇਜਰ ਵਿਹਾਨ ਸ਼ੇਰਗਿੱਲ ਦਾ ਕਿਰਦਾਰ ਨਿਭਾਇਆ ਸੀ।

ਫ਼ੋਟੋ

By

Published : Sep 18, 2019, 8:30 PM IST

ਮੁੰਬਈ: ਅਦਾਕਾਰ ਵਿੱਕੀ ਕੌਸ਼ਲ ਨੇ ਸਾਲ 2019 ਦੀ ਹਿੱਟ ਫ਼ਿਲਮ 'ਉਰੀ: ਸਰਜੀਕਲ ਸਟਰਾਈਕ' ਵਿੱਚ ਮੇਜਰ ਵਿਹਾਨ ਸ਼ੇਰਗਿੱਲਦਾ ਕਿਰਦਾਰ ਨਿਭਾਇਆ ਸੀ। ਅਦਾਕਾਰ ਨੇ ਉਨ੍ਹਾਂ ਸ਼ਹੀਦਾਂ ਨੂੰ ਯਾਦ ਕੀਤਾ ਜੋ ਤਿੰਨ ਸਾਲ ਪਹਿਲਾਂ ਇਸ ਹਮਲੇ ਵਿੱਚ ਮਾਰੇ ਗਏ ਸਨ। ਇਸੇ ਹੀ ਦਿਨ ਜੰਮੂ ਕਸ਼ਮੀਰ ਦੇ ਉਰੀ ਵਿੱਚ ਅੱਤਵਾਦੀ ਹਮਲੇ ਤੋਂ ਬਾਅਦ ਸੈਨਾ ਦੇ ਕਈ ਜਵਾਨ ਸ਼ਹੀਦ ਹੋਏ ਸਨ।

ਹੋਰ ਪੜ੍ਹੋ: 'ਦਿ ਬਿੱਗ ਬੁੱਲ' ਦਾ ਪਹਿਲਾ ਪੋਸਟਰ ਜਾਰੀ ਕੀਤਾ ਗਿਆ, ਅਭਿਸ਼ੇਕ-ਅਜੇ ਇੱਕ ਵਾਰ ਫੇਰ ਆਉਣਗੇ ਨਜ਼ਰ

ਅਦਾਕਾਰ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਵਿੱਚ ਉਨ੍ਹਾਂ ਸ਼ਹੀਦ ਰੂਹਾਂ ਦੀ ਤਸਵੀਰ ਨੂੰ ਸਾਂਝਾ ਕਰਦਿਆਂ ਲਿਖਿਆ, "ਇਸੇ ਹੀ ਦਿਨ ਅਸੀਂ 3 ਸਾਲ ਪਹਿਲਾਂ ਬਹਾਦਰ ਜਾਨਾਂ ਗਵਾਈਆ।" ਹਾਲਾਂਕਿ, ਇਸ ਸ਼ਰਮਨਾਕ ਹਮਲੇ ਦੇ ਸਿਰਫ਼ 11 ਦਿਨਾਂ ਬਾਅਦ, ਭਾਰਤੀ ਫ਼ੌਜ ਨੇ ਪਾਕਿਸਤਾਨ ਨੂੰ ਜਵਾਬ ਦਿੰਦਿਆਂ ਸਰਜੀਕਲ ਸਟਰਾਈਕ ਕੀਤੀ।

ਹੋਰ ਪੜ੍ਹੋ: ਰਾਜਕੁਮਾਰ ਰਾਓ ਦੀ ਫ਼ਿਲਮ ਦਾ ਨਵਾਂ ਪੋਸਟਰ ਆਇਆ ਸਾਹਮਣੇ, ਜਾਣੋ ਟ੍ਰੇਲਰ ਕਦੋਂ ਹੋਵੇਗਾ ਜਾਰੀ

ਸਾਲ ਦੇ ਸ਼ੁਰੂ ਵਿੱਚ ਰਿਲੀਜ਼ ਹੋਈ 'ਉਰੀ' ਦੀ ਕਹਾਣੀ ਇਸੇ ਸੱਚੀ ਕਹਾਣੀ 'ਤੇ ਅਧਾਰਿਤ ਹੈ। ਇਸ ਫ਼ਿਲਮ ਦਾ ਨਿਰਦੇਸ਼ਨ ਆਦਿਤਿਆ ਧਾਰ ਨੇ ਕੀਤਾ ਤੇ ਫ਼ਿਲਮ ਵਿੱਚ ਪਰੇਸ਼ ਰਾਵਲ ਅਤੇ ਯਾਮੀ ਗੋਮਤ ਵੀ ਮੁੱਖ ਭੂਮਿਕਾ 'ਚ ਨਜ਼ਰ ਆਏ ਸਨ।

ABOUT THE AUTHOR

...view details