ਹੈਦਰਾਬਾਦ: ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਦੇ ਵਿਆਹ (vicky kaushal katrina kaif wedding) ਦੀਆਂ ਚਰਚਾਵਾਂ ਇਨ੍ਹੀਂ ਦਿਨੀਂ ਸੁਰਖੀਆਂ ਵਿੱਚ ਹਨ। ਵਿਆਹ ਦੀਆਂ ਅਫ਼ਵਾਹਾਂ ਵਿਚਾਲੇ ਹੁਣ ਇਹ ਸਾਫ਼ ਹੋ ਗਿਆ ਹੈ ਕਿ ਵਿੱਕੀ ਅਤੇ ਕੈਟਰੀਨਾ ਦਾ ਵਿਆਹ ਰਾਜਸਥਾਨ 'ਚ ਹੋਵੇਗਾ। ਵਿੱਕੀ-ਕੈਟਰੀਨਾ ਦੇ ਵਿਆਹ ਦੇ ਪ੍ਰੋਗਰਾਮ 7 ਤੋਂ 9 ਦਸੰਬਰ ਦਰਮਿਆਨ ਹੋਣਗੇ। ਇਸ 'ਚ ਪਰਿਵਾਰ ਅਤ
ਫਿਲਮਫੇਅਰ ਦੇ ਅਧਿਕਾਰਤ ਟਵਿੱਟਰ ਹੈਂਡਲ ਮੁਤਾਬਕ ਵਿੱਕੀ ਅਤੇ ਕੈਟਰੀਨਾ ਦਾ ਵਿਆਹ 9 ਦਸੰਬਰ ਨੂੰ ਹੋਣ ਜਾ ਰਿਹਾ ਹੈ। ਦੋਵੇਂ ਰਾਜਸਥਾਨ ਦੇ ਸਿਕਸ ਸੈਂਸ ਫੋਰਟ ਬਰਵਾੜਾ 'ਚ ਵਿਆਹ ਦੇ ਬੰਧਨ 'ਚ ਬੱਝਣਗੇ। ਇਹ ਆਲੀਸ਼ਾਨ ਰਿਜ਼ੋਰਟ ਰਾਜਸਥਾਨ ਦੇ ਸਵਾਈ ਮਾਧੋਪੁਰ ਵਿੱਚ ਸਥਿਤ ਹੈ। ਦੋਵੇਂ ਹਿੰਦੂ ਤਰੀਕੇ ਨਾਲ ਵਿਆਹ ਕਰਨਗੇ। ਦੋਵਾਂ ਦੇ ਵਿਆਹ ਦਾ ਜਸ਼ਨ 3 ਦਿਨ ਤੱਕ ਚੱਲਣ ਵਾਲਾ ਹੈ ਅਤੇ ਇਸ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
ਫਿਲਮਫੇਅਰ ਦੇ ਮੁਤਾਬਕ, ਕੈਟਰੀਨਾ-ਵਿੱਕੀ ਦੇ ਵਿਆਹ ਦਾ ਪਹਿਲਾ ਪੱਕਾ ਮਹਿਮਾਨ ਬਹੁਤ ਖਾਸ ਹੈ। ਵਰੁਣ ਧਵਨ ਅਤੇ ਨਤਾਸ਼ਾ ਦਲਾਲ ਸ਼ਿਰਕਤ ਕਰਨ ਜਾ ਰਹੇ ਹਨ। ਡਾਇਰੈਕਟਰ ਸ਼ਸ਼ਾਂਕ ਖੇਤਾਨ ਦਾ ਨਾਂ ਵੀ ਮਹਿਮਾਨਾਂ ਦੀ ਸੂਚੀ 'ਚ ਸ਼ਾਮਲ ਹੈ। ਵਰੁਣ ਦੇ ਵਿਆਹ ਤੋਂ ਬਾਅਦ, ਸ਼ਸ਼ਾਂਕ ਹੁਣ ਵਿੱਕੀ ਅਤੇ ਕੈਟਰੀਨਾ ਦੇ ਵਿਆਹ ਦੇ ਪਹਿਲੇ ਪੱਕੇ ਮਹਿਮਾਨ ਹਨ। ਵਿੱਕੀ ਦੀ ਆਉਣ ਵਾਲੀ ਫ਼ਿਲਮ 'ਗੋਵਿੰਦਾ ਮੇਰਾ ਨਾਮ' ਵੀ ਸ਼ਸ਼ਾਂਕ ਹੀ ਡਾਇਰੈਕਟ ਕਰ ਰਹੇ ਹਨ।