ਪੰਜਾਬ

punjab

ETV Bharat / sitara

ਵਿੱਕੀ-ਕੈਟਰੀਨਾ ਵਿਆਹ: ਖ਼ਤਮ ਹੋਇਆ ਸਸਪੈਂਸ, 3 ਦਿਨ ਚੱਲਣਗੇ ਸਮਾਗਮ, ਜਾਣੋ ਪੂਰਾ ਪ੍ਰੋਗਰਾਮ - ਵਿੱਕੀ ਕੈਟਰੀਨਾ ਦੇ ਵਿਆਹ ਦਾ ਪ੍ਰੋਗਰਾਮ

ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਦੇ ਵਿਆਹ ਦੀਆਂ ਅਫ਼ਵਾਹਾਂ ਦਾ ਅੰਤ ਹੋ ਗਿਆ ਹੈ। ਦੋਵੇਂ 9 ਦਸੰਬਰ ਨੂੰ ਸੱਤ ਫੇਰੇ ਲੈਣਗੇ ਅਤੇ 7 ਤੋਂ 9 ਦਸੰਬਰ ਤੱਕ ਵਿਆਹ ਦੇ ਪ੍ਰੋਗਰਾਮ ਹੋਣਗੇ। ਫ਼ਿਲਮ ਨਿਰਮਾਤਾ ਕਰਨ ਜੌਹਰ ਅਤੇ ਕੋਰੀਓਗ੍ਰਾਫਰ ਫਰਾਹ ਖਾਨ ਕਥਿਤ ਤੌਰ 'ਤੇ ਵਿੱਕੀ-ਕੈਟਰੀਨਾ ਦੇ ਵਿਆਹ ਦੇ ਸੰਗੀਤ ਦਾ ਅਨਿੱਖੜਵਾਂ ਹਿੱਸਾ ਬਣਨ ਜਾ ਰਹੇ ਹਨ।

ਵਿੱਕੀ-ਕੈਟਰੀਨਾ ਵਿਆਹ, ਤਾਰੀਖਾਂ ਹੋਈਆਂ ਤਹਿ
ਵਿੱਕੀ-ਕੈਟਰੀਨਾ ਵਿਆਹ, ਤਾਰੀਖਾਂ ਹੋਈਆਂ ਤਹਿ

By

Published : Nov 28, 2021, 1:41 PM IST

ਹੈਦਰਾਬਾਦ: ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਦੇ ਵਿਆਹ (Vicky Katrina wedding) ਦੀਆਂ ਚਰਚਾ ਇਨ੍ਹੀਂ ਦਿਨੀਂ ਸੁਰਖੀਆਂ ਵਿੱਚ ਹਨ। ਵਿਆਹ ਦੀਆਂ ਅਫ਼ਵਾਹਾਂ ਦੇ ਵਿਚਕਾਰ, ਹੁਣ ਇਹ ਸਪੱਸ਼ਟ ਹੋ ਗਿਆ ਹੈ ਕਿ ਵਿੱਕੀ ਅਤੇ ਕੈਟਰੀਨਾ ਰਾਜਸਥਾਨ (vicky katrina rajasthan wedding ) ਵਿੱਚ ਵਿਆਹ ਕਰਨਗੇ। ਵਿੱਕੀ-ਕੈਟਰੀਨਾ ਦੇ ਵਿਆਹ ਦੇ ਪ੍ਰੋਗਰਾਮ 7 ਤੋਂ 9 ਦਸੰਬਰ ਦਰਮਿਆਨ ਹੋਣਗੇ। ਇਸ 'ਚ ਪਰਿਵਾਰ ਅਤੇ ਫ਼ਿਲਮ ਇੰਡਸਟਰੀ ਦੇ ਕਈ ਖਾਸ ਲੋਕ ਹੀ ਹਿੱਸਾ ਲੈਣਗੇ।

'ਪਿੰਕਵਿਲਾ' 'ਚ ਛਪੀ ਖ਼ਬਰ ਮੁਤਾਬਕ ਵਿੱਕੀ ਅਤੇ ਕੈਟਰੀਨਾ ਦਾ ਵਿਆਹ 9 ਦਸੰਬਰ ਨੂੰ ਹੋਣ ਜਾ ਰਿਹਾ ਹੈ। ਦੋਵੇਂ ਰਾਜਸਥਾਨ ਦੇ ਸਿਕਸ ਸੈਂਸ ਫੋਰਟ ਬਰਵਾੜਾ (Six Senses Fort Barwara in Rajasthan) 'ਚ ਵਿਆਹ ਦੇ ਬੰਧਨ 'ਚ ਬੱਝਣਗੇ। ਇਹ ਆਲੀਸ਼ਾਨ ਰਿਜ਼ੋਰਟ ਰਾਜਸਥਾਨ ਦੇ ਸਵਾਈ ਮਾਧੋਪੁਰ (Sawai Madhopur) ਵਿੱਚ ਸਥਿਤ ਹੈ। ਦੋਵੇਂ ਹਿੰਦੂ ਤਰੀਕੇ ਨਾਲ ਵਿਆਹ ਕਰਨਗੇ। ਫ਼ਿਲਮਫੇਅਰ ਦੇ ਅਧਿਕਾਰਤ ਟਵਿੱਟਰ ਹੈਂਡਲ ਮੁਤਾਬਕ ਦੋਹਾਂ ਦੇ ਵਿਆਹ ਦਾ ਜਸ਼ਨ ਤਿੰਨ ਦਿਨ ਤੱਕ ਚੱਲਣ ਵਾਲਾ ਹੈ ਅਤੇ ਇਸ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।

ਵਿੱਕੀ ਕੈਟਰੀਨਾ ਵਿਆਹ,ਤਾਰੀਖਾਂ ਹੋਈਆਂ ਤਹਿ

ਹਾਲਾਂਕਿ ਪਹਿਲਾਂ ਦੋਵਾਂ ਧਿਰਾਂ ਵੱਲੋਂ ਇਨ੍ਹਾਂ ਚਰਚਾਵਾਂ ਨੂੰ ਅਫ਼ਵਾਹਾਂ ਦੱਸਿਆ ਜਾ ਰਿਹਾ ਸੀ। ਦੂਜੇ ਪਾਸੇ ਵਿੱਕੀ ਕੌਸ਼ਲ ਦੀ ਚਚੇਰੀ ਭੈਣ ਉਪਾਸਨਾ ਵੋਹਰਾ ਨੇ ਕਿਹਾ ਸੀ ਕਿ ਫਿਲਹਾਲ ਅਜਿਹੀ ਕੋਈ ਯੋਜਨਾ ਨਹੀਂ ਹੈ ਅਤੇ ਉਨ੍ਹਾਂ ਦੇ ਵਿਆਹ ਦੀਆਂ ਸਾਰੀਆਂ ਚਰਚਾਵਾਂ ਸਿਰਫ ਅਫ਼ਵਾਹਾਂ ਹਨ।

ਉਨ੍ਹਾਂ ਨੇ ਕਿਹਾ ਸੀ ਕਿ ਉਹ ਦੋਵੇਂ ਦਸੰਬਰ 'ਚ ਵਿਆਹ ਨਹੀਂ ਕਰਨ ਵਾਲੇ ਹਨ। ਇਕ ਅਖ਼ਬਾਰ ਨਾਲ ਗੱਲ ਕਰਦੇ ਹੋਏ ਉਪਾਸਨਾ ਨੇ ਕਿਹਾ ਸੀ, ਮੀਡੀਆ 'ਚ ਦੋਹਾਂ ਦੇ ਵਿਆਹ ਦੀਆਂ ਤਰੀਕਾਂ ਦੀ ਚਰਚਾ ਸਿਰਫ ਅਫ਼ਵਾਹ ਹੈ। ਦੋਵੇਂ ਵਿਆਹ ਨਹੀਂ ਕਰਵਾਉਣ ਜਾ ਰਹੇ ਹਨ। ਜੇਕਰ ਅਜਿਹਾ ਕੁਝ ਹੁੰਦਾ ਹੈ ਤਾਂ ਇਸ ਬਾਰੇ ਪਹਿਲਾਂ ਹੀ ਸੂਚਿਤ ਕੀਤਾ ਜਾਵੇਗਾ।

ਮੀਡੀਆ ਰਿਪੋਰਟਾਂ ਮੁਤਾਬਕ ਦੋਵੇਂ ਸਵਾਈ ਮਾਧੋਪੁਰ ਦੇ 700 ਸਾਲ ਪੁਰਾਣੇ ਕਿਲੇ 'ਚ ਵਿਆਹ ਕਰਨਗੇ। ਇੰਨਾ ਹੀ ਨਹੀਂ ਵਿਆਹ ਵਾਲੀ ਥਾਂ 'ਤੇ ਮੋਬਾਈਲ ਲੈ ਕੇ ਜਾਣ ਦੀ ਵੀ ਸਖ਼ਤ ਮਨਾਹੀ ਹੈ। ਹੁਣ ਇਹ ਸਪੱਸ਼ਟ ਹੋ ਗਿਆ ਹੈ ਕਿ ਆਉਣ ਵਾਲੀ 9 ਦਸੰਬਰ ਨੂੰ ਕੈਟਰੀਨਾ ਵਿੱਕੀ ਕੌਸ਼ਲ ਦੀ ਸਦਾ ਲਈ ਹੋ ਜਾਵੇਗੀ।

ਇਹ ਵੀ ਪੜ੍ਹੋ:ਵਟਸਐਪ ਚੈਟ ਨਾਲ ਪਰਵਾਨ ਚੜ੍ਹਿਆ ਸੀ ਰਿਤੇਸ਼ ਨਾਲ ਰਾਖੀ ਦਾ ਪਿਆਰ, ਪਰਿਵਾਰ ਵਾਲਿਆਂ ਨੇ ਸੁਣਾਈ ਲਵ ਸਟੋਰੀ

ABOUT THE AUTHOR

...view details