ਬਾਲੀਵੁੱਡ: ਵਿੱਕੀ ਕੌਸ਼ਲ 'ਤੇ ਹਰਲੀਨ ਦਾ ਹੋਇਆ ਬ੍ਰੇਕਅੱਪ - breakup
ਵਿੱਕੀ ਕੌਸ਼ਲ ਦਾ ਆਪਣੀ ਪ੍ਰੇਮਿਕਾ ਹਰਲੀਨ ਸੇਠੀ ਨਾਲ ਬ੍ਰੇਕੱਪ ਹੋ ਗਿਆ ਹੈ । ਇਸ ਦਾ ਕਾਰਨ ਕੈਟਰੀਨਾ ਕੈਫ਼ ਨੂੰ ਮੰਨਿਆ ਜਾ ਰਿਹਾ ਹੈ। ਵਿੱਕੀ ਨੇ ਬਿਆਨ ਦਿੱਤਾ ਹੈ ਕਿ ਉਹ ਸਿੰਗਲ ਹਨ।
ਮੁੰਬਈ :ਫ਼ਿਲਮ 'ਮਸਾਨ' ਤੋਂ ਆਪਣੇ ਕਰਿਅਰ ਦੀ ਸ਼ੁਰੂਆਤ ਕਰਨ ਵਾਲੇ ਅਦਾਕਾਰ ਵਿੱਕੀ ਕੌਸ਼ਲ ਨੇ ਆਪਣੇ ਐਕਟਿੰਗ ਹੁਨਰ ਨਾਲ ਬਾਲੀਵੁੱਡ ਵਿੱਚ ਆਪਣੀ ਵੱਖਰੀ ਥਾਂ ਬਣਾਈ ਹੈ। ਇਸ ਸਾਲ ਦੀ ਸ਼ੁਰੂਆਤ 'ਚ ਉਨ੍ਹਾਂ ਦੀ ਫ਼ਿਲਮ 'ਉਰੀ' ਨੇ ਰਿਕਾਰਡ ਤੋੜ ਪ੍ਰਦਰਸ਼ਨ ਕੀਤਾ ਹੈ।
ਦੱਸਣਯੋਗ ਹੈ ਕਿ ਇਕ ਇੰਟਰਵਿਊ 'ਚ ਅਦਾਕਾਰ ਨੇ ਇਸ਼ਾਰਾ ਦਿੱਤਾ ਸੀ ਕਿ ਉਹ ਕਿਸੇ ਨੂੰ ਡੇਟ ਕਰ ਰਹੇ ਹਨ। ਇਸ ਦੇ ਨਾਲ ਹੀ ਵਿੱਕੀ ਨੇ ਹਰਲੀਨ ਨੂੰ ਦਿਲਜੀਤ ਦਾ ਗੀਤ 'ਡੂ ਯੂ ਨੋ ਮੈਂ ਤੈਨੂੰ ਕਿੰਨ੍ਹਾਂ ਪਿਆਰ ਕਰਦਾ' ਵੀ ਡੇਡੀਕੇਟ ਕੀਤਾ ਸੀ। ਇਸ ਤੋਂ ਬਾਅਦ ਹਰਲੀਨ ਅਤੇ ਵਿੱਕੀ ਦਾ ਰਿਲੇਸ਼ਨਸ਼ਿਪ ਕਨਫ਼ਰਮ ਹੋ ਗਿਆ ਸੀ। ਦੋਹਾਂ ਨੂੰ ਇੱਕਠੇ ਬਹੁਤ ਵਾਰ ਸਪੋਰਟ ਵੀ ਕੀਤਾ ਗਿਆ।
ਦੱਸ ਦਈਏ ਕਿ ਵਿੱਕੀ ਦੀ ਸਕਸੇਸ ਤੋਂ ਬਾਅਦ ਉਨ੍ਹਾਂ ਦੀ ਨਜ਼ਦੀਕੀ ਕੈਟਰੀਨਾ ਕੈਫ ਨਾਲ ਵਧੀ। ਇਹ ਨਜ਼ਦੀਕੀ ਹਰਲੀਨ ਨੂੰ ਰਾਸ ਨਹੀਂ ਆਈ ਇਸ ਲਈ ਦੋਹਾਂ ਦੇ ਵਿੱਚ ਲੜਾਈਆਂ ਹੋਣ ਲੱਗੀਆਂ। ਵਿੱਕੀ ਅਤੇ ਹਰਲੀਨ ਨੇ ਇੱਕ ਦੂਜੇ ਨੂੰ ਇੰਸਟਾਗ੍ਰਾਮ 'ਤੇ ਅਨਫੋਲੋ ਵੀ ਕਰ ਦਿੱਤਾ ਅਤੇ ਅੰਤ ਦੋਹਾਂ ਦਾ ਬ੍ਰੇਕਅੱਪ ਹੋ ਗਿਆ।