ਨਵੀਂ ਦਿੱਲ੍ਹੀ : ਬਾਲੀਵੁੱਡ ਸਟਾਰ ਰਿਤਿਕ ਰੋਸ਼ਨ ਦੀ ਹਾਲ ਹੀ ਵਿੱਚ ਫ਼ਿਲਮ 'ਸੁਪਰ 30' ਰਿਲੀਜ਼ ਹੋਈ ਹੈ। ਫਿਲਮ ' ਸੁਪਰ 30' ਦੀ ਤਾਰੀਫ਼ ਹਰ ਪਾਸੇ ਹੋ ਰਹੀ ਹੈ। ਇਹ ਫ਼ਿਲਮ 12 ਜੁਲਾਈ ਨੂੰ ਰਿਲੀਜ਼ ਹੋਈ ਸੀ। ਇਸ ਫ਼ਿਲਮ ਦੇ ਮਿਲੇ ਜੁਲੇ ਲੋਕਾਂ ਦੇ ਵਿਚਾਰ ਹਨ ਪਰ ਇਹ ਫਿਲਮ ਬਾਕਸ ਆਫ਼ਿਸ 'ਤੇ ਫ਼ਿਲਹਾਲ ਚੰਗੀ ਕਮਾਈ ਕਰ ਰਹੀ ਹੈ।
ਹਾਲ ਹੀ ਵਿੱਚ ਉਪਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਗਣਿਤਕਾਰ ਆਨੰਦ ਕੁਮਾਰ ਦੇ ਜੀਵਨ 'ਤੇ ਬਣੀ ਫ਼ਿਲਮ ਨੂੰ ਦੇਖਿਆ। ਫ਼ਿਲਮ ਨੂੰ ਦੇਖਕੇ ਉਪਰਾਸ਼ਟਰਪਤੀ ਜੀ ਕਾਫ਼ੀ ਪ੍ਰਭਾਵਿਤ ਹੋਵੇ ਤੇ ਟਵੀਟ ਕਰਦਿਆਂ ਕਿਹਾ "ਆਨੰਦ ਕੁਮਾਰ ਨੇ ਗਰੀਬ ਬੱਚਿਆਂ ਦੇ ਉਜੱਵਲ ਭਵਿੱਖ ਲਈ ਇੰਨੀਆਂ ਪਰੇਸ਼ਾਨੀਆਂ ਦਾ ਸਾਹਮਣਾ ਕੀਤਾ। ਮੈਂ ਉਨ੍ਹਾਂ ਦੀ ਜੀਵਨ ਕਹਾਣੀ ਤੋਂ ਕਾਫ਼ੀ ਪ੍ਰਭਾਵਿਤ ਹੋਇਆ ਹਾਂ"।
ਨਾਲ ਹੀ ਰਿਤਿਕ ਨੇ ਰੀ-ਟਵੀਟ ਕਰਦਿਆਂ ਕਿਹਾ, "ਤੁਹਾਡੇ ਸ਼ਬਦ ਸਾਡੇ ਲਈ ਸਾਰਾ ਕੁਝ ਹਨ। ਅਸੀਂ ਬਹੁਤ ਧੰਨਵਾਦੀ ਹਾਂ ਅਤੇ ਤੁਹਾਡਾ ਅਤੇ ਤੁਹਾਡੀ ਸਾਰੀ ਫੈਮਿਲੀ ਦਾ ਫ਼ਿਲਮ ਨੂੰ ਪਿਆਰ ਦੇਣ ਦਾ ਧੰਨਵਾਦ। ਤੁਹਾਡੇ ਕੀਮਤੀ ਸ਼ਬਦਾਂ ਲਈ ਬਹੁਤ ਧੰਨਵਾਦ"।
ਰਿਤਿਕ ਰੋਸ਼ਨ ਦੀ ਫ਼ਿਲਮ 'ਸੁਪਰ 30' ਦੀ ਕੀਤੀ ਪ੍ਰਸ਼ੰਸਾ
ਰਿਤਿਕ ਰੋਸ਼ਨ ਦੀ ਫ਼ਿਲਮ 'ਸੁਪਰ 30' ਦੀ ਉਪਰਾਸ਼ਟਰਪਤੀ ਨੇ ਪ੍ਰਸ਼ੰਸਾ ਕੀਤੀ ਤੇ ਨਾਲ ਹੀ ਉਨ੍ਹਾਂ ਕਿਹਾ ਕਿ ਮੈਂ ਇਸ ਫ਼ਿਲਮ ਤੋਂ ਕਾਫ਼ੀ ਕੁਝ ਸਿੱਖਿਆ ਹੈ।
ਫ਼ੋਟੋ
ਫ਼ਿਲਮ ਦੇ ਦੌਰਾਨ 'ਸੁਪਰ 30' ਦੇ ਲੀਡ ਅਦਾਕਾਰ ਰਿਤਿਕ ਵੀ ਉਪਰਾਸ਼ਟਰਪਤੀ ਨਾਲ ਮੌਜ਼ੂਦ ਸਨ। ਨਾਲ ਹੀ ਉਪ ਰਾਸ਼ਟਰਪਤੀ ਨੇ ਗਾਣਿਤਕਾਰ 'ਆਨੰਦ ਕੁਮਾਰ' ਦੀ ਕਾਫ਼ੀ ਪ੍ਰਸ਼ੰਸਾ ਵੀ ਕੀਤੀ ਕਿਹਾ ਕਿ "ਮੈਂ ਗਰੀਬ ਬੱਚਿਆਂ ਨੂੰ ਫ੍ਰੀ ਸਿੱਖਿਆ ਦੇਣ 'ਤੇ ਖੁਸ਼ ਹਾਂ।"