ਚੇਨਈ: ਮਸ਼ਹੂਰ ਤਮਿਲ ਅਦਾਕਾਰ ਬਾਲਾ ਸਿੰਘ ਪਿਛਲੇ ਕੁਝ ਸਮੇਂ ਤੋਂ ਬਿਮਾਰੀ ਸੀ, ਉਨ੍ਹਾਂ ਨੇ ਬੁੱਧਵਾਰ ਨੂੰ ਆਪਣੀ ਬਿਮਾਰੀ ਨਾਲ ਲੜਦਿਆਂ ਚੇਨਈ ਵਿੱਚ ਆਖ਼ਰੀ ਸਾਹ ਲਿਆ। ਬਾਲਾ ਆਪਣੇ ਵਰਸਟਾਈਲ ਨੇਚਰ ਅਤੇ ਸ਼ਾਨਦਾਰ ਅਦਾਕਾਰੀ ਨਾਲ ਜਾਣੇ ਜਾਂਦੇ ਸਨ। ਉਨ੍ਹਾਂ ਨੇ ਸਾਲ 1995 ਵਿੱਚ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ। ਉਨ੍ਹਾਂ ਦੀ ਪਹਿਲੀ ਫ਼ਿਲਮ 'ਅਵਤਾਰਮ' ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ 100 ਤੋਂ ਵੀ ਵੱਧ ਫ਼ਿਲਮਾਂ ਵਿੱਚ ਵੱਖ-ਵੱਖ ਕੰਮ ਕੀਤਾ।
ਹੋਰ ਪੜ੍ਹੋ: Birthday Special: 27 ਸਾਲਾਂ ਦੀ ਹੋਈ ਹਿਮਾਂਸ਼ੀ, ਬਿਗ ਬੌਸ 'ਚ ਕਰ ਰਹੀ ਹੈ ਕਮਾਲ
ਤਮਿਲ ਫ਼ਿਲਮ 'ਬਾਸੀ' ਵਿੱਚ ਉਨ੍ਹਾਂ ਦਾ ਕਿਰਦਾਰ ਵਿਲੇਨ ਦਾ ਸੀ, ਜਿਸ ਕਰਕੇ ਉਨ੍ਹਾਂ ਨੂੰ ਸ਼ਾਨਦਾਰ ਪ੍ਰਦਰਸ਼ਨ ਲਈ ਅਵਾਰਡ ਵੀ ਮਿਲੇ। ਉਨ੍ਹਾਂ ਨੇ ਕਈ ਨਾਟਕਾਂ ਵਿੱਚ ਵੀ ਕੰਮ ਕੀਤਾ ਅਤੇ ਕਈ ਫ਼ਿਲਮਾਂ ਵਿੱਚ ਵਿਲੇਨ ਦੀ ਭੂਮਿਕਾ ਵੀ ਨਿਭਾਈ ਹੈ।
ਹੋਰ ਪੜ੍ਹੋ: ਪ੍ਰਿੰਅਕਾ ਚੋਪੜਾ ਤੇ ਨਿਕ ਜੋਨਸ ਦੇ ਪਰਿਵਾਰ ਵਿੱਚ ਤੀਜੇ ਮੈਂਬਰ ਦੀ ਐਂਟਰੀ
ਉਨ੍ਹਾਂ ਦਾ ਦੇਹਾਂਤ 67 ਸਾਲ ਦੀ ਉਮਰ ਵਿੱਚ ਹੋਇਆ। ਮੀਡੀਆ ਰਿਪੋਰਟਾਂ ਅਨੁਸਾਰ ਅਦਾਕਾਰ ਕਿਸੇ ਬਿਮਾਰੀ ਤੋਂ ਪੀੜਤ ਸਨ ਅਤੇ ਉਨ੍ਹਾਂ ਨੂੰ ਚੇਨਈ ਦੇ ਵਿਜੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਕੁਝ ਦਿਨ ਪਹਿਲਾਂ ਉਨ੍ਹਾਂ ਨੂੰ ਫੂਡ ਪਾਇਜ਼ਨਿੰਗ ਕਾਰਨ ਹਸਪਤਾਲ ਲਿਜਾਇਆ ਗਿਆ ਸੀ। ਅਦਾਕਾਰ ਜਲਦੀ ਹੀ ਅਗਲੇ ਸਾਲ ਰਿਲੀਜ਼ ਹੋਣ ਵਾਲੀ ਫ਼ਿਲਮ 'ਇੰਡੀਅਨ 2' ਵਿੱਚ ਅਹਿਮ ਭੂਮਿਕਾ ਵਿੱਚ ਨਜ਼ਰ ਆਉਣਗੇ।