ਹੈਦਰਾਬਾਦ: ਮਸ਼ਹੂਰ ਕੰਨੜ ਅਦਾਕਾਰਾ ਜੈਅੰਤੀ ਦਾ ਦਿਹਾਂਤ ਹੋ ਗਿਆ ਹੈ। ਉਹ 76 ਸਾਲਾਂ ਦੀ ਸੀ। ਅੱਜ ਸਵੇਰੇ ਜੈਯੰਤੀ ਨੇ ਬੰਗਲੌਰ ਸਥਿਤ ਆਪਣੇ ਘਰ ਵਿਖੇ ਆਖਰੀ ਸਾਹ ਲਿਆ। ਮੁੱਖ ਮੰਤਰੀ ਨੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਦੀ ਮੌਤ ਕਾਰਨ ਕੰਨੜ ਫਿਲਮ ਜਗਤ ਵਿੱਚ ਸੋਗ ਦੀ ਲਹਿਰ ਹੈ। ਕਰਨਾਟਕ ਦੇ ਮੁੱਖ ਮੰਤਰੀ ਬੀ.ਐੱਸ. ਯੇਦੀਯੁਰੱਪਾ ਨੇ ਇੱਕ ਟਵੀਟ ਵਿੱਚ ਦੁੱਖ ਜ਼ਾਹਰ ਕਰਦਿਆ ਲਿਖਿਆ- 'ਫਿਲਮ ਇੰਡਸਟਰੀ' ‘ਚ ਉਨ੍ਹਾਂ ਦਾ ਯੋਗਦਾਨ ਬਹੁਤ ਵੱਡਾ ਹੈ। ਇਹ ਕੰਨੜ ਫਿਲਮ ਇੰਡਸਟਰੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
ਜੈਅੰਤੀ ਦਾ ਜਨਮ 6 ਜਨਵਰੀ 1945 ਨੂੰ ਕਰਨਾਟਕ ਵਿੱਚ ਹੋਇਆ ਸੀ। ਬਾਲ ਕਲਾਕਾਰ ਵਜੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਕਰਦਿਆਂ ਜੈਯੰਤੀ ਨੇ ਅਦਾਕਾਰੀ, ਨਿਰਮਾਣ ਅਤੇ ਗਾਇਨ ਵਿੱਚ ਆਪਣਾ ਹੱਥ ਅਜ਼ਮਾ ਲਿਆ ਸੀ। 60 ਤੋਂ 80 ਦੇ ਦਹਾਕੇ ਦੀ ਸਭ ਤੋਂ ਖੂਬਸੂਰਤ ਅਤੇ ਸਰਬੋਤਮ ਅਭਿਨੇਤਰੀਆਂ ਵਿੱਚੋਂ ਇੱਕ ਜੈਅੰਤੀ ਨੂੰ ਮੰਨਿਆ ਜਾਂਦਾ ਹੈ।
500 ਤੋਂ ਜ਼ਿਆਦਾ ਫਿਲਮਾਂ ਕੀਤੀਆਂ