ਪੰਜਾਬ

punjab

ETV Bharat / sitara

ਨਹੀਂ ਰਹੇ ਅਦਾਕਾਰ ਤੇ ਕਥਕ ਗੁਰੂ ਵੀਰੂ ਕ੍ਰਿਸ਼ਣਨ - ਬਾਲੀਵੁੱਡ ਕਲਾਕਾਰਾ ਵੱਲੋਂ ਵੀਰੂ ਕ੍ਰਿਸ਼ਣਨ ਨੂੰ ਸ਼ਰਧਾੰਜਲੀ

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਤੇ ਕਥਕ ਗੁਰੂ ਵੀਰੂ ਕ੍ਰਿਸ਼ਣਨ ਦਾ ਦੇਹਾਂਤ ਹੋ ਗਿਆ ਹੈ ਜਿਸ 'ਤੇ ਕਈ ਬਾਲੀਵੁੱਡ ਹਸਤਿਆਂ ਨੇ ਆਪਣਾ ਦੁੱਖ ਸੋਸ਼ਲ ਮੀਡੀਆ 'ਤੇ ਜ਼ਾਹਿਰ ਕੀਤਾ ਹੈ। ਵੀਰੂ ਕ੍ਰਿਸ਼ਣਨ ਜੀ ਨੇ ਬਾਲੀਵੁੱਡ ਦੀਆਂ ਕਈ ਪ੍ਰਸਿੱਧ ਫ਼ਿਲਮਾਂ ਵਿੱਚ ਕੰਮ ਕੀਤਾ ਤੇ ਕਈ ਸਿਤਾਰਿਆਂ ਨੂੰ ਕਥਕ ਵੀ ਸਿਖਾਇਆ ਹੈ।

ਫ਼ੋਟੋ

By

Published : Sep 8, 2019, 1:50 PM IST

ਨਵੀਂ ਦਿੱਲੀ: ਮਸ਼ਹੂਰ ਅਦਾਕਾਰ ਅਤੇ ਕਥਕ ਗੁਰੂ ਵੀਰੂ ਕ੍ਰਿਸ਼ਣਨ ਦਾ ਹਾਲ ਹੀ ਵਿੱਚ ਦੇਹਾਂਤ ਹੋ ਗਿਆ। ਕ੍ਰਿਸ਼ਣਨ ਨੇ ਸ਼ਨੀਵਾਰ ਨੂੰ ਆਪਣੇ ਆਖ਼ਰੀ ਸਾਹ ਲਏ। ਕ੍ਰਿਸ਼ਣਨ ਦੀ ਮੌਤ ਤੋਂ ਬਾਅਦ ਬਾਲੀਵੁੱਡ ਦੀਆਂ ਕਈ ਮਸ਼ਹੂਰ ਹਸਤੀਆਂ ਨੇ ਉਨ੍ਹਾਂ ਦੇ ਨਾਲ ਬਿਤਾਏ ਹਰ ਪਲ ਨੂੰ ਯਾਦ ਕੀਤਾ।

ਹੋਰ ਪੜ੍ਹੋ : ਯੁਵਰਾਜ ਹੰਸ ਨੇ ਆਪਣੀ ਆਉਣ ਵਾਲੀ ਫ਼ਿਲਮ 'ਪਰਿੰਦੇ' ਦਾ ਪੋਸਟਰ ਸੋਸ਼ਲ ਮੀਡੀਆ 'ਤੇ ਕੀਤਾ ਸਾਂਝਾ

ਦੱਸ ਦਈਏ ਕਿ ਵੀਰੂ ਕ੍ਰਿਸ਼ਣਨ ਨੇ ਰਾਜਾ ਹਿੰਦੁਸਤਾਨੀ, ਦੁਲ੍ਹੇ ਰਾਜਾ, ਇਸ਼ਕ, ਅਕੇਲਾ ਹਮ ਅਕੇਲਾ ਤੁਮ ਵਰਗੀਆਂ ਫ਼ਿਲਮਾਂ ਵਿੱਚ ਕੰਮ ਕੀਤਾ। ਉਨ੍ਹਾਂ ਦੀ ਮੌਤ ਦੀ ਖ਼ਬਰ ਤੋਂ ਬਾਅਦ ਲੋਕਾਂ ਨੇ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਕਾਫ਼ੀ ਯਾਦ ਕੀਤਾ ਤੇ ਉਨ੍ਹਾਂ ਦੇ ਕਰੀਅਰ ਦੀ ਯਾਦਗਾਰੀ ਪ੍ਰਦਰਸ਼ਨ ਦੀ ਵੀਡੀਓ ਅਤੇ ਫ਼ੋਟੋਆਂ ਨੂੰ ਸਾਂਝਾ ਕਰ ਰਹੇ ਹਨ।

ਉਹ ਫ਼ਿਲਮਾਂ ਵਿੱਚ ਅਦਾਕਾਰੀ ਦੇ ਨਾਲ ਨਾਲ ਕਥਕ ਗੁਰੂ ਵਜੋਂ ਵੀ ਜਾਣੇ ਜਾਂਦੇ ਹੈ। ਕਈ ਫ਼ਿਲਮੀ ਸ਼ਖਸੀਅਤਾਂ ਨੇ ਉਨ੍ਹਾਂ ਤੋਂ ਸਿਖਲਾਈ ਲਈ ਹੈ ਜਿਨ੍ਹਾਂ ਵਿੱਚ ਪ੍ਰਿਅੰਕਾ ਚੋਪੜਾ, ਕੈਟਰੀਨਾ ਕੈਫ਼ ਵਰਗੇ ਕਈ ਨਾਮ ਸ਼ਾਮਿਲ ਹਨ। ਹਾਲ ਹੀ ਵਿੱਚ ਜਦ ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ਼ ਤੋਂ ਉਨ੍ਹਾਂ ਦੇ ਮਨਪਸੰਦ ਅਧਿਆਪਕ ਬਾਰੇ ਪੁੱਛਿਆ ਗਿਆ ਸੀ ਤਦ ਕੈਟ ਨੇ ਵੀਰੂ ਕ੍ਰਿਸ਼ਣਨ ਦਾ ਹੀ ਨਾਂਅ ਲਿਆ ਸੀ।

ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਨੇ ਇੱਕ ਯੂਜ਼ਰ ਦੇ ਟਵੀਟ ਨੂੰ ਰਿਟਵੀਟ ਕਰਦੇ ਹੋਏ ਕ੍ਰਿਸ਼ਣਨ ਨੂੰ ਯਾਦ ਕੀਤਾ ਅਤੇ ਉਨ੍ਹਾਂ ਨੂੰ ਆਪਣਾ ਸਲਾਹਕਾਰ ਦੱਸਿਆ। ਉਸ ਨੇ ਟਵੀਟ ਕੀਤਾ, 'ਤੁਸੀਂ ਮੈਨੂੰ ਡਾਂਸ ਸਿਖਾਇਆ ਸੀ। ਡਾਂਸ ਪ੍ਰਤੀ ਤੁਹਾਡਾ ਰਵੱਈਆ ਅਤੇ ਸਮਰਪਣ ਇੰਨਾ ਪ੍ਰਭਾਵਸ਼ਾਲੀ ਸੀ ਕਿ ਅਸੀਂ ਤੁਹਾਡੇ ਤੋਂ ਕਥਕ ਦੇ ਇਲਾਵਾ ਤੋਂ ਬਹੁਤ ਕੁਝ ਸਿੱਖਿਆ। ਤੁਹਾਨੂੰ ਸਦਾ ਗੁਰੂ ਜੀ ਯਾਦ ਕੀਤਾ ਜਾਵੇਗਾ।'

ਇਨ੍ਹਾਂ ਤਾਰਿਆਂ ਤੋਂ ਇਲਾਵਾ ਆਥੀਆ ਨੇ ਲਿਖਿਆ, ‘ਗੁਰੂ ਜੀ ਤੁਹਾਡੀ ਆਤਮਾ ਨੂੰ ਸ਼ਾਂਤੀ ਮਿਲੇ। ਸਾਨੂੰ ਸਿਖਾਉਂਣ ਲਈ ਤੁਹਾਡਾ ਬਹੁਤ ਧੰਨਵਾਦ। ਮਿਹਨਤੀ, ਅਨੁਸ਼ਾਸਿਤ ਅਤੇ ਕਥਕ ਦੀ ਕਲਾ ਦਾ ਸੱਚਾ ਪਿਆਰ।

ਬਿੱਗ ਬੌਸ 12 ਦਾ ਹਿੱਸਾ ਰਹੇ ਚੁੱਕੇ ਕਰਨਵੀਰ ਬੋਹਰਾ ਨੇ ਕ੍ਰਿਸ਼ਣਨ ਨਾਲ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸਾਂਝਾ ਕੀਤਾ। ਉਸਨੇ ਵੀਡੀਓ ਦੇ ਨਾਲ ਕਿਹਾ, 'ਮੈਨੂੰ ਇਹ ਲਿਖ ਕੇ ਬਹੁਤ ਦੁੱਖ ਹੋਇਆ ਕਿ ਮੇਰੇ ਪਿਆਰੇ ਗੁਰੂ ਜੀ ਇਸ ਸੰਸਾਰ ਨੂੰ ਛੱਡ ਗਏ ਹਨ। ਮੈਂ ਉਨ੍ਹਾਂ ਲਈ ਅਧਿਆਪਕ ਦਿਵਸ 'ਤੇ ਇੱਕ ਪੋਸਟ ਲਿਖਣ ਜਾ ਰਿਹਾ ਸੀ ਤਾਂ ਕਿ ਮੈਂ ਉਨ੍ਹਾਂ ਦਾ ਅਤੇ ਬਾਕੀ ਅਧਿਆਪਕਾਂ ਦਾ ਧੰਨਵਾਦ ਕਰ ਸਕਾਂ।'

ABOUT THE AUTHOR

...view details