ਪਾਕਿਸਤਾਨੀ ਅਦਾਕਾਰਾ ਵੀਨਾ ਮਲਿਕ ਨੇ ਓੜਾਇਆ ਚੰਦਰਯਾਨ -2 ਦਾ ਮਜ਼ਾਕ - veena malik tweets
ਪਾਕਿਸਤਾਨੀ ਅਦਾਕਾਰਾ ਵੀਨਾ ਮਲਿਕ ਨੇ ਇੱਕ ਵਾਰ ਮੁੜ ਤੋਂ ਭਾਰਤ ਦਾ ਮਜ਼ਾਕ ਉੜਾਇਆ ਹੈ। ਬਿੱਗ-ਬੋਸ 4 ਦੀ ਕੰਟੈਸਟੇਂਟ ਨੇ ਇਸ ਵਾਰ ਚੰਦਰਯਾਨ -2 ਨੂੰ ਲੈਕੇ ਟਿੱਪਣੀ ਕੀਤੀ ਹੈ।
ਫ਼ੋਟੋ
ਨਵੀਂ ਦਿੱਲੀ: ਸਾਬਕਾ ਬਿੱਗ-ਬੌਸ 4 ਕੰਟੈਸਟੇਂਟ ਅਤੇ ਪਾਕਿਸਤਾਨੀ ਅਦਾਕਾਰਾ ਵੀਨਾ ਮਲਿਕ ਨੇ ਇੰਡੀਆ ਦੇ ਮੂਨ ਮਿਸ਼ਨ ਚੰਦਰਯਾਨ- 2 ਦਾ ਮਜ਼ਾਕ ਬਣਾਉਂਦੇ ਹੋਏ ਘਟੀਆ ਟਿੱਪਣੀ ਕੀਤੀ ਹਨ।
ਵੀਨਾ ਨੇ 7 ਸਤੰਬਰ ਨੂੰ ਟਵੀਟ ਕਰਦੇ ਹੋਏ ਇੱਕ ਸੀਰੀਜ਼ ਪੋਸਟ ਕਰਦੇ ਹੋਏ ਗ਼ਲਤ ਤਰੀਕੇ ਦੇ ਨਾਲ ਮਜ਼ਾਕ ਉੜਾਇਆ, 7 ਸਤੰਬਰ ਨੂੰ ਹੀ ਲੈਂਡਿੰਗ ਤੋਂ 2.1 ਕਿਲੋਮੀਟਰ ਪਹਿਲਾਂ ਲੈਂਡਰ ਵਿਕ੍ਰਮ ਦੇ ਨਾਲ ਸੰਪਰਕ ਟੁੱਟ ਗਿਆ ਸੀ।
ਵੀਨਾ ਨੇ ਟਵੀਟ ਕੀਤਾ, "ਓਪਸ ..ਚੰਦਾ ਨੇ ਇੰਡੀਆ ਨੂੰ ਮਾਮੂ ਬਣਾ ਦਿੱਤਾ। ਇੰਡੀਆ ਫ਼ੇਲਡ .ਚੰਦਰਯਾਨ -2।"