ਮੁੰਬਈ: ਇਸ ਸਾਲ ਦੀਆਂ ਸਭ ਤੋਂ ਵੱਧ ਚਰਚਿਤ ਫਿਲਮਾਂ ਚੌਂ ਇਕ ਫਿਲਮ ਕਲੰਕ ਦਾ ਪਰੋਮੋ ਟਰੇਲਰ ਬੁੱਧਵਾਰ ਨੂੰ ਦਰਸ਼ਕਾਂ ਦੇ ਸਨਮੁੱਖ ਕਰ ਦਿੱਤਾ ਗਿਆ ਹੈ। ਇਸ ਮੌਕੇ ਤੇ ਫਿਲਮ ਵਿਚ ਕੰਮ ਕਰ ਚੁੱਕੇ ਦਾਰੇ ਹੀ ਸਿਤਾਰੇ ਸਮਾਗਮ ਦਾ ਹਿੱਸਾ ਬਣੇ। ਜਿੰਨ੍ਹਾਂ ਵਿਚ ਵਰੁਨ ਧਵਨ, ਆਦਿਤਯ ਰਾਏ ਕਪੂਰ, ਆਲਿਆ ਭੱਟ ਤੇ ਸੋਨਾਕਸ਼ੀ ਸਿਨਹਾ ਸਮੇਤ ਹੋਰ ਵੀ ਸਿਤਾਰੇ ਮੌਜੂਦ ਸਨ।।
ਇਸ ਇੰਵੇਂਟ ਮੌਕੇ ਸਾਰੀ ਹੀ ਸਟਾਰਕਾਸਟ ਨੇ ਆਪੋ ਆਪਣੇ ਕਿਰਦਾਰ ਬਾਰੇ ਜਾਣਕਾਰੀ ਦਿੱਤੀ। ਸੋਨਾਕਸ਼ੀ ਸਿਨਹਾ ਨੇ ਕਿਹਾ ਕਿ ਇਹ ਕਿਰਦਾਰ ਉਨ੍ਹਾਂ ਦੇ ਕਰਿਅਰ ਦਾ ਸਭ ਤੋਂ ਅਹਿਮ ਕਿਰਦਾਰ ਹੈ।