ਮੁੰਬਈ: ਬਾਲੀਵੁੱਡ ਅਦਾਕਾਰ ਵਰੁਣ ਧਵਨ ਦੀ ਨਵੀਂ ਆਉਣ ਵਾਲੀ ਫ਼ਿਲਮ ਕੁਲੀ ਨੰਬਰ 1 ਦਾ ਨਵਾਂ ਪੋਸਟਰ ਖ਼ੁਦ ਅਦਾਕਾਰ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਤੇ ਜਾਰੀ ਕੀਤਾ ਹੈ। ਇਸ ਫ਼ਿਲਮ ਵਿੱਚ ਵਰੁਣ ਧਵਨ ਨਾਲ ਸਾਰਾ ਅਲੀਂ ਖ਼ਾਨ ਵੀ ਮੁੱਖ ਭੂਮਿਕਾ ਵਿੱਚ ਨਜ਼ਰ ਆਵੇਗੀ।
ਹੋਰ ਪੜ੍ਹੋ: Street Dancer 3D Tailer : ਡਾਂਸ ਦੇ ਨਾਲ ਦੇਖਣ ਨੂੰ ਮਿਲੇਗਾ ਪਾਕਿ ਤੇ ਭਾਰਤ ਦਾ ਰਿਸ਼ਤਾ
ਫ਼ਿਲਮ ਦੇ ਪੋਸਟਰ ਨਾਲ ਵਰੁਣ ਨੇ ਕੈਪਸ਼ਨ ਵਿੱਚ ਲਿਖਿਆ,'ਨਏਂ ਸਾਲ ਪੇ ਨੇਆ ਫ਼ੋਟੋ ਤੋਂ ਬਣਤਾ ਹੈ ਨਾ........... ਆ ਰਹਾ ਹੂੰ ਆਪਣੀ ਹਿਰੋਇਨ ਕੋ ਲੈ ਕਰ।' #CoolieNO1 May 1st ko #labourday
ਜ਼ਿਕਰਯੋਗ ਹੈ ਕਿ ਕੁਲੀ ਨਬੰਰ 1 ਫ਼ਿਲਮ 90 ਦੇ ਦਸ਼ਕ ਦੀ ਸੁਪਰਹਿੱਟ ਕਾਮੇਡੀ ਫ਼ਿਲਮ ਸਾਬਿਤ ਹੋਈ ਸੀ। ਉਸ ਵੇਲੇ ਲੀਡ ਰੋਲ 'ਚ ਗੋਵਿੰਦਾ ਅਤੇ ਕਰਿਸ਼ਮਾ ਕਪੂਰ ਸਨ। 25 ਸਾਲ ਪਹਿਲਾਂ ਇਹ ਫ਼ਿਲਮ ਮਹਿਜ਼ 3.5 ਕਰੋੜ 'ਚ ਬਣ ਕੇ ਤਿਆਰ ਹੋਈ ਸੀ। ਜੱਦ ਕਿ ਫ਼ਿਲਮ ਦਾ ਬਾਕਸ ਆਫ਼ਿਸ ਕਲੈਕਸ਼ਨ 23 ਕਰੋੜ ਦਾ ਸੀ।
ਹੋਰ ਪੜ੍ਹੋ: ਜੇਰਾਰਡ ਬਟਲਰ ਨੇ ਰਿਸ਼ੀਕੇਸ਼ 'ਚ ਸੂਰਯਨਮਸਕਾਰ ਕਰਕੇ ਕੀਤਾ ਨਵੇਂ ਦਹਾਕੇ ਦਾ ਸਵਾਗਤ
ਦੱਸਣਯੋਗ ਹੈ ਕਿ ਵਰੁਣ ਧਵਨ ਆਪਣੀ ਰਿਲੀਜ਼ ਹੋਣ ਵਾਲੀ ਫ਼ਿਲਮ 'ਸਟ੍ਰੀਟ ਡਾਂਸਰ 3ਡੀ' ਦੀ ਪ੍ਰੋਮੋਸ਼ਨ ਵਿੱਚ ਬਿਅਸਤ ਹਨ। ਇਸ ਫ਼ਿਲਮ ਵਿੱਚ ਵਰੁਣ ਨਾਲ ਬਾਲੀਵੁੱਡ ਅਦਾਕਾਰਾ ਸ਼ਰਧਾ ਕਪੂਰ ਵੀ ਨਜ਼ਰ ਆਵੇਗੀ। ਇਹ ਫ਼ਿਲਮ 24 ਜਨਵਰੀ ਨੂੰ ਰਿਲੀਜ਼ ਹੋਵੇਗੀ।