ਪੰਜਾਬ

punjab

ETV Bharat / sitara

'ਬਾਲਾ' ਫ਼ਿਲਮ ਦੇ ਨਿਰਦੇਸ਼ਕ ਨਾਲ ਕੰਮ ਕਰਨਾ ਚਾਹੁੰਦੇ ਹਨ ਵਰੁਨ ਧਵਨ - director of 'Bala' ashok kaushik

ਅਦਾਕਾਰ ਵਰੁਨ ਧਵਨ ਦਾ ਕਹਿਣਾ ਹੈ ਕਿ ਉਹ ਭਵਿੱਖ ਵਿੱਚ 'ਬਾਲਾ' ਫ਼ਿਲਮ ਦੇ ਨਿਰਦੇਸ਼ਕ ਅਮਰ ਕੌਸ਼ਿਕ ਨਾਲ ਕੰਮ ਕਰਨਾ ਚਾਹੁੰਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਫ਼ਿਲਮ 'ਬਾਲਾ' ਦੀ ਵੀ ਕਾਫ਼ੀ ਤਾਰੀਫ ਕੀਤੀ।

ਫ਼ੋਟੋ

By

Published : Nov 8, 2019, 12:56 PM IST

ਮੁੰਬਈ: ਅਦਾਕਾਰ ਵਰੁਨ ਧਵਨ ਆਪਣੀ ਅਦਾਕਾਰੀ ਤੇ ਕਾਮੇਡੀ ਲਈ ਜਾਣੇ ਜਾਂਦੇ ਹਨ। ਹਾਲ ਹੀ ਵਿੱਚ ਉਨ੍ਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋਈ, ਜਿਸ ਵਿੱਚ ਇੱਕ ਕੁੜੀ ਦੀ ਤਰ੍ਹਾ ਨੱਚਦੇ ਹੋਏ ਨਜ਼ਰ ਆ ਰਹੇ ਹਨ।

ਹੋਰ ਪੜ੍ਹੋ: ਅਮ੍ਰਿਤਾ ਨੂੰ ਲੈ ਕੇ ਹਾਲੇ ਵੀ ਜਜ਼ਬਾਤੀ ਹੋ ਜਾਂਦੇ ਨੇ ਸੈਫ਼ ਅਲੀ ਖ਼ਾਨ

ਮੀਡੀਆ ਰਿਪੋਰਟਾਂ ਮੁਤਾਬਿਕ, ਵਰੁਨ ਧਵਨ ਦਾ ਕਹਿਣਾ ਹੈ ਕਿ ਉਹ ਭਵਿੱਖ ਵਿੱਚ 'ਬਾਲਾ' ਫ਼ਿਲਮ ਦੇ ਨਿਰਦੇਸ਼ਕ ਅਮਰ ਕੌਸ਼ਿਕ ਨਾਲ ਕੰਮ ਕਰਨਾ ਚਾਹੁੰਦੇ ਹਨ। ਪਿਛਲੇ ਸਾਲ ਆਈ ਰਾਜ ਕੁਮਾਰ ਰਾਓ ਤੇ ਸ਼ਰਧਾ ਕਪੂਰ ਦੀ ਫ਼ਿਲਮ ਇਸਤਰੀ ਤੋਂ ਅਮਰ ਕੌਸ਼ਿਕ ਦਾ ਨਾਂਅ ਫ਼ਿਲਮ ਇੰਡਸਟਰੀ ਵਿੱਚ ਕਾਫ਼ੀ ਬਣ ਗਿਆ।

ਹੋਰ ਪੜ੍ਹੋ: ਇਲਿਆਨਾ ਨੇ ਬ੍ਰੈਕਅਪ 'ਤੇ ਕੀਤੀ ਖੁੱਲ੍ਹ ਕੇ ਗੱਲ

'ਬਾਲਾ' ਦੀ ਹੋਈ ਸਪੈਸ਼ਲ ਸਕ੍ਰੀਨਿਗ ਉੱਤੇ ਵਰੁਨ ਨੇ ਕਿਹਾ ਕਿ, 'ਮੈਨੂੰ ਇੱਕ ਨਿਰਦੇਸ਼ਕ ਦੇ ਰੂਪ ਵਿੱਚ ਅਮਰ ਕੌਸ਼ਿਕ ਕਾਫ਼ੀ ਪਸੰਦ ਹਨ ਤੇ ਮੈਂ ਭਵਿੱਖ ਵਿੱਚ ਵੀ ਉਨ੍ਹਾਂ ਨਾਲ ਕੰਮ ਕਰਨਾ ਚਾਹਾਂਗਾ। ਮੇਰਾ ਮੰਨਣਾ ਹੈ ਕਿ 'ਬਾਲਾ' ਦਾ ਟ੍ਰੇਲਰ ਕਾਫ਼ੀ ਅਲਗ ਹੈ ਤੇ ਫ਼ਿਲਮ ਵਿੱਚ ਸੌਰਭ ਸ਼ੁਕਲਾ, ਜਾਵੇਦ ਜਾਫ਼ਰੀ, ਯਾਮੀ ਗੌਤਮ ਅਤੇ ਭੂਮੀ ਪੇਡਨੇਕਰ ਵਰਗੇ ਵਧੀਆ ਕਲਾਕਾਰ ਸ਼ਾਮਿਲ ਹਨ ਤੇ ਆਯੁਸ਼ਮਾਨ ਦਾ ਤਾਂ ਕੀ ਕਹਿਣਾ'। 'ਬਾਲਾ' ਫ਼ਿਲਮ ਦੀ ਕਹਾਣੀ ਇੱਕ ਵਿਅਕਤੀ ਦੇ ਦੁਆਲੇ ਘੁੰਮਦੀ ਹੈ ਜੋ ਆਪਣੇ ਗੰਜੇਪਨ ਕਰਕੇ ਕਾਫ਼ੀ ਪ੍ਰੇਸ਼ਾਨ ਹੁੰਦਾ ਹੈ।

ABOUT THE AUTHOR

...view details