ਪੰਜਾਬ

punjab

ETV Bharat / sitara

ਇਸ ਬਾਲੀਵੁੱਡ ਹੀਰੋ ਨੇ ਕੀਤੀਆਂ ਕੁਝ ਅਜਿਹੀਆਂ ਬਦਮਾਸ਼ੀਆਂ, ਵਾਇਰਲ ਹੋ ਗਈ ਵੀਡੀਓ - ARCHANA PURAN SINGH

ਲੋਕਾਂ ਦੇ ਹਰਮਨ ਪਿਆਰੇ ਟੀਵੀ ਕਾਮੇਡੀ ਸ਼ੋਅ ਦ ਕਪਿਲ ਸ਼ਰਮਾ ਦੇ ਤੀਜੇ ਸੀਜਨ ਦਾ ਆਗਾਜ ਹੋ ਚੁੱਕਿਆ ਹੈ ਅਤੇ ਹੁਣ ਇਹ ਹੌਲੀ - ਹੌਲੀ ਆਪਣੇ ਅੰਦਾਜ ਵਿੱਚ ਪਰਤ ਰਿਹਾ ਹੈ। ਤੀਜੇ ਸੀਜਨ ਦਾ ਪਹਿਲੇ ਗੈਸਟ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਅਤੇ ਉਨ੍ਹਾਂ ਦੀ ਫਿਲਮ ਬੇਲ ਬਾਟਮ ਦੀ ਟੀਮ ਬਣੀ। ਹੁਣ ਇਸ ਐਪੀਸੋਡ ਨਾਲ ਜੁੜੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ਵਿੱਚ ਅਦਾਕਾਰਾ ਵਾਣੀ ਕਪੂਰ ਡਿੱਗਦੇ-ਡਿੱਗਦੇ ਬਚੀ।

ਵੇਖੋ ਕਪਿਲ ਸ਼ਰਮਾ ਸ਼ੋਅ ‘ਚ ਕਿਵੇਂ ਟਲਿਆ ਵੱਡਾ ਹਾਦਸਾ
ਵੇਖੋ ਕਪਿਲ ਸ਼ਰਮਾ ਸ਼ੋਅ ‘ਚ ਕਿਵੇਂ ਟਲਿਆ ਵੱਡਾ ਹਾਦਸਾ

By

Published : Aug 28, 2021, 2:17 PM IST

ਹੈਦਰਾਬਾਦ:ਲੋਕਾਂ ਦਾ ਹਰਮਨ ਪਿਆਰੇ ਟੀਵੀ ਕਾਮੇਡੀ ਸ਼ੋਅ ਦ ਕਪਿਲ ਸ਼ਰਮਾ ਸ਼ੋਅ ਦੇ ਤੀਜੇ ਸੀਜਨ ਦਾ ਆਗਾਜ ਹੋ ਚੁੱਕਿਆ ਹੈ ਅਤੇ ਹੁਣ ਇਹ ਹੌਲੀ-ਹੌਲੀ ਆਪਣੇ ਅੰਦਾਜ ਵਿੱਚ ਪਰਤ ਰਿਹਾ ਹੈ। ਸ਼ੋਅ ਦੇ ਤੀਜੇ ਸੀਜਨ ਦਾ ਪਹਿਲੇ ਗੈਸਟ ਅਦਾਕਾਰ ਅਕਸ਼ੈ ਕੁਮਾਰ ਅਤੇ ਉਨ੍ਹਾਂ ਦੀ ਫਿਲਮ ਬੈਲ ਬਾਟਮ ਦੀ ਟੀਮ ਬਣੀ। ਹੁਣ ਇਸ ਐਪੀਸੋਡ ਨਾਲ ਜੁੜੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ਵਿੱਚ ਅਦਾਕਾਰਾ ਵਾਣੀ ਕਪੂਰ ਡਿੱਗਦੇ-ਡਿੱਗਦੇ ਬਚੀ ਹਨ।

ਡਿੱਗਦੇ-ਡਿੱਗਦੇ ਬਚੀ ਵਾਣੀ ਕਪੂਰ

ਦਰਅਸਲ ਸ਼ੋਅ ਵਿੱਚ ਜੱਜ ਦੀ ਕੁਰਸੀ ਉੱਤੇ ਬੈਠਣ ਵਾਲੀ ਅਰਚਨਾ ਪੂਰਨ ਸਿੰਘ ਨੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਹ ਵੀਡੀਓ ਸ਼ੋਅ ਦੇ ਸ਼ੂਟ ਤੋਂ ਵੱਖਰੀ ਹੈ। ਇਸ ਵੀਡੀਓ ਵਿੱਚ ਵੇਖਿਆ ਜਾ ਰਿਹਾ ਹੈ ਕਿ ਅਕਸ਼ੈ ਕੁਮਾਰ ਅਤੇ ਬਾਕੀ ਲੋਕ ਵਾਣੀ ਕਪੂਰ ਦੀ ਐਂਟਰੀ ਦਾ ਇੰਤਜਾਰ ਕਰ ਰਹੇ ਹਨ, ਪਰ ਅਕਸ਼ੈ ਕੁਮਾਰ ਦੇ ਮਨ ਵਿੱਚ ਮਜਾਕ ਸੁੱਝਤਾ ਹੈ ਅਤੇ ਉਹ ਕੁੱਝ ਅਜਿਹਾ ਕਰ ਦਿੰਦੇ ਹਨ, ਜਿਸ ਨਾਲ ਵਾਣੀ ਕਪੂਰ ਇੱਕ ਵੱਡੇ ਹਾਦਸੇ ਦਾ ਸ਼ਿਕਾਰ ਹੋ ਸਕਦੀ ਸੀ। ਜਿਕਰਯੋਗ ਹੈ ਕਿ ਵਾਣੀ ਕਪੂਰ ਸ਼ੋਅ ਵਿੱਚ ਐਂਟਰੀ ਕਰਨ ਲਈ ਜਿਵੇਂ ਹੀ ਆਉਂਦੀ ਹੈ, ਉਸ ਤੋਂ ਪਹਿਲਾਂ ਹੀ ਅਕਸ਼ੈ ਕੁਮਾਰ ਐਂਟਰੀ ਗੇਟ ‘ਤੇ ਕੇਲੇ ਦਾ ਛਿਲਕਾ ਰੱਖ ਦਿੰਦੇ ਹਨ। ਇਧਰੋਂ ਵਾਣੀ ਕਪੂਰ ਆਪਣੇ ਅੰਦਾਜ ਵਿੱਚ ਸ਼ੋਅ ਵਿੱਚ ਐਂਟਰੀ ਕਰਨ ਲਈ ਆ ਰਹੀ ਹੁੰਦੀ ਹੈ।

ਵਾਣੀ ਸਮਝ ਗਈ, ਅਕਸ਼ੈ ਨੇ ਕੀਤਾ ਮਜਾਕ

ਸ਼ੁਕਰ ਇਹ ਰਿਹਾ ਕਿ ਬਾਣੀ ਦੀ ਨਜ਼ਰ ਕੇਲੇ ਦੇ ਛਿਲਕੇ ਉੱਤੇ ਪੈ ਜਾਂਦੀ ਹੈ ਅਤੇ ਉਹ ਇਸ ਨੂੰ ਵੇਖਕੇ ਮੁਸਕੁਰਾਉਣ ਲੱਗ ਪੈਂਦੀ ਹੈ। ਵਾਣੀ ਵੀ ਇਸ ਗੱਲ ਨੂੰ ਸਮਝ ਚੁੱਕੀ ਹੁੰਦੀ ਹੈ ਕਿ ਇਹ ਮਜਾਕ ਅਕਸ਼ੈ ਕੁਮਾਰ ਤੋਂ ਇਲਾਵਾ ਕੋਈ ਹੋਰ ਨਹੀਂ ਕਰ ਸਕਦਾ। ਜ਼ਿਕਰਯੋਗ ਹੈ ਕਿ ਦ ਕਪਿਲ ਸ਼ਰਮਾ ਸ਼ੋਅ ਦਾ ਤੀਜਾ ਸੀਜਨ 21 ਅਗਸਤ ਤੋਂ ਸ਼ੁਰੂ ਹੋਇਆ ਹੈ ਅਤੇ ਫਿਲਮ ਬੈਲ ਬਾਟਮ 19 ਅਗਸਤ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ ਹੋਈ ਸੀ। ਅਜਿਹੇ ਵਿੱਚ ਸ਼ੋਅ ਵਿੱਚ ਬਤੌਰ ਪਹਿਲੇ ਗੇਸਟ ਬੈਲ ਬਾਟਮ ਦੀ ਪੂਰੀ ਟੀਮ ਨੂੰ ਸੱਦਿਆ ਗਿਆ ਸੀ। ਤੀਜੇ ਸੀਜਨ ਦੇ ਪਹਿਲੇ ਹੀ ਐਪੀਸੋਡ ਵਿੱਚ ਸਾਰਿਆਂ ਨੇ ਰੱਜ ਕੇ ਮਸਤੀ ਕੀਤੀ। ਗੌਰਤਲਬ ਹੈ ਕਿ ਅਕਸ਼ੈ ਕੁਮਾਰ ਸਟਾਰਰ ਫਿਲਮ ਬੈਲ ਬਾਟਮ ਨੂੰ ਦਰਸ਼ਕਾਂ ਅਤੇ ਆਲੋਚਕਾਂ ਦਾ ਚੰਗਾ ਹੁੰਗਾਰਾ ਮਿਲਿਆ ਹੈ। ਉਥੇ ਹੀ ਫਿਲਮ ਵਿੱਚ ਇੰਦਰਾ ਗਾਂਧੀ ਦੇ ਕਿਰਦਾਰ ਵਿੱਚ ਨਜ਼ਰ ਆਈ ਲਾਰਾ ਦੱਤਾ ਦੇ ਮੇਕਅਪ ਦੀ ਵੀ ਖੂਬ ਚਰਚਾ ਹੋਈ।

ਇਹ ਵੀ ਪੜ੍ਹੋ:ਹਨੀ ਸਿੰਘ ਨਹੀਂ ਪੁੱਜੇ ਅਦਾਲਤ, ਪੇਸ਼ੀ ਤੋਂ ਮੰਗੀ ਛੋਟ

ABOUT THE AUTHOR

...view details