ਮੁੰਬਈ: ਬਾਲੀਵੁੱਡ ਅਦਾਕਾਰ ਸੋਨੂੰ ਸੂਦ ਪਿਛਲੇ ਕਾਫ਼ੀ ਦਿਨਾਂ ਤੋਂ ਚਰਚਾ ਵਿੱਚ ਹਨ। ਦਰਅਸਲ ਸੋਨੂੰ ਲੌਕਡਾਊਨ ਦੌਰਾਨ ਲਗਾਤਾਰ ਪ੍ਰਵਾਸੀ ਮਜ਼ਦੂਰਾਂ ਦੀ ਮਦਦ ਕਰ ਰਹੇ ਹਨ। ਸੋਨੂੰ ਸੂਦ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਭੇਜਣ ਲਈ ਕਾਫ਼ੀ ਪ੍ਰਬੰਧ ਕਰ ਰਹੇ ਹਨ।
ਉਤਰਾਖੰਡ ਦੇ ਸੀਐਮ ਨੇ ਸੋਨੂੰ ਸੂਦ ਦਾ ਕੀਤਾ ਧੰਨਵਾਦ - ਤ੍ਰਿਵੇਂਦਰ ਸਿੰਘ ਰਾਵਤ
ਸੋਨੂੰ ਸੂਦ ਨੇ ਲੌਕਡਾਊਨ ਵਿੱਚ ਫਸੇ ਉਤਰਾਖੰਡ ਦੇ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਭੇਜਿਆ, ਜਿਸ ਤੋਂ ਬਾਅਦ ਉਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨੇ ਫ਼ੋਨ 'ਤੇ ਸੋਨੂੰ ਸੂਦ ਦਾ ਧੰਨਵਾਦ ਕੀਤਾ।
ਇਸ ਦੇ ਨਾਲ ਹੀ ਉਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨੇ ਸੋਨੂੰ ਸੂਦ ਦਾ ਧੰਨਵਾਦ ਕੀਤਾ ਹੈ। ਰਾਵਤ ਨੇ ਸੂਦ ਨਾਲ ਫੋਨ 'ਤੇ ਧੰਨਵਾਦ ਕੀਤਾ ਹੈ। ਇਸ ਤੋਂ ਇਲਾਵਾ ਤ੍ਰਿਵੇਂਦਰ ਸਿੰਘ ਨੇ ਆਪਣੇ ਟਵਿੱਟਰ ਹੈਂਡਲ 'ਤੇ ਪੋਸਟ ਸ਼ੇਅਰ ਕਰਦਿਆਂ ਲਿਖਿਆ, "ਫ਼ਿਲਮ ਅਦਾਕਾਰ ਸੋਨੂੰ ਸੂਦ ਦੇ ਮਨੁੱਖੀ ਕਲਿਆਣ ਲਈ ਉਨ੍ਹਾਂ ਦਾ ਧੰਨਵਾਦ ਕਰਨ ਲਈ ਅੱਜ ਮੈਂ ਫੋਨ 'ਤੇ ਗ਼ੱਲ ਕੀਤੀ ਹੈ। ਉਨ੍ਹਾਂ ਨੇ ਅਤੇ ਉਨ੍ਹਾਂ ਦੇ ਸਾਰੇ ਧਾਰਮਿਕ ਸਮਾਜਿਕ ਸੰਗਠਨਾਂ ਨੇ ਸ਼ਲਾਘਾਯੋਗ ਕੰਮ ਕੀਤਾ ਹੈ।"
ਰਾਵਤ ਨਾਲ ਗ਼ੱਲ ਕਰਨ ਤੋਂ ਬਾਅਦ ਸੋਨੂੰ ਨੇ ਟਵੀਟ ਕਰ ਲਿਖਿਆ ਕਿ ਮੁੱਖ ਮੰਤਰੀ ਤੋਂ ਮਿਲੀ ਸ਼ਲਾਘਾ ਤੋਂ ਬਾਅਦ ਉਨ੍ਹਾਂ ਨੂੰ ਹੋਰ ਹੌਂਸਲਾ ਮਿਲਿਆ ਹੈ। ਸੋਨੂੰ ਨੇ ਟਵੀਟ ਕਰ ਲਿਖਿਆ, "ਤੁਹਾਡੇ ਨਾਲ ਗ਼ੱਲ ਕਰਕੇ ਬਹੁਤ ਚੰਗਾ ਲੱਗਿਆ, ਜਿਸ ਸਾਦਗੀ ਤੇ ਗਰਮਜੋਸ਼ੀ ਨਾਲ ਤੁਸੀਂ ਮੇਰੇ ਕੰਮਾਂ ਦੀ ਸ਼ਲਾਘਾ ਕੀਤੀ ਹੈ, ਉਸ ਨਾਲ ਮੈਨੂੰ ਹੋਰ ਵੀ ਤਾਕਤ ਮਿਲੀ ਹੈ। ਮੈਂ ਜਲਦ ਹੀ ਬਦਰੀਨਾਥ, ਕੇਦਾਰਨਾਥ ਦੇ ਦਰਸ਼ਨ ਲਈ ਉਤਰਾਖੰਡ ਆਵਾਂਗਾ ਤੇ ਤੁਹਾਨੂੰ ਮਿਲਾਂਗਾ।"