ਪੰਜਾਬ

punjab

ETV Bharat / sitara

ਯੂਪੀ ਦੇ ਮੰਤਰੀ ਨੇ ਸੋਨਾਕਸ਼ੀ ਸਿਨਹਾ ਉੱਤੇ ਵਿੰਨ੍ਹੇ ਨਿਸ਼ਾਨੇ - ਰਮਾਇਣ ਦੇ ਸਵਾਲ ਨੂੰ ਲੈ ਕੇ ਟ੍ਰੋਲ ਹੋਈ ਸੋਨਾਕਸ਼ੀ

ਕੇਬੀਸੀ 'ਚ ਰਮਾਇਣ ਦੇ ਸਵਾਲ ਨੂੰ ਲੈ ਕੇ ਟ੍ਰੋਲ ਹੋਈ ਸੋਨਾਕਸ਼ੀ ਸਿਨਹਾ 'ਤੇ ਯੂਪੀ ਦੇ ਇੱਕ ਮੰਤਰੀ ਨੇ ਉਨ੍ਹਾਂ ਨੂੰ ਇਤਿਹਾਸ ਦਾ ਗਿਆਨ ਦਿੰਦੇ ਹੋਏ ਨਿਸ਼ਾਨੇ ਵਿੰਨ੍ਹੇ।

ਫ਼ੋਟੋ

By

Published : Sep 24, 2019, 7:17 PM IST

ਮੇਰਠ: ਕਈ ਦਿਨ ਤੱਕ ਸੋਸ਼ਲ ਮੀਡੀਆ 'ਤੇ ਟ੍ਰੋਲ ਹੋਣ ਵਾਲੀ ਅਦਾਕਾਰਾ ਸੋਨਾਕਸ਼ੀ ਸਿਨਹਾ ਨੂੰ ਹੁਣ ਉੱਤਰ ਪ੍ਰਦੇਸ਼ ਦੇ ਮੰਤਰੀ ਨੂੰ ਹੁਣ ਆੜੇ ਹੱਥੀ ਲੈਂਦੇ ਹੋਏ ਟ੍ਰੋਲ ਕੀਤਾ ਹੈ। ਅਦਾਕਾਰਾ ਪਾਪੂਲਰ ਟੀਵੀ ਸ਼ੋਅ ਕੇਬੀਸੀ 'ਚ ਰਮਾਇਣ ਦੇ ਇੱਕ ਸੌਖੇ ਸਵਾਲ ਦਾ ਜਵਾਬ ਨਹੀਂ ਦੇ ਪਾਈ ਸੀ। ਲੇਬਰ ਵੇਲਫੇਅਰ ਕਾਊਂਸਿਲ ਦੇ ਚੈਅਰਮੇਨ ਅਤੇ ਮੰਤਰੀ ਸੁਨੀਲ ਭਰਾਲਾ ਨੇ ਸੋਨਾਕਸ਼ੀ ਸਿਨਹਾ ਨੂੰ ਧੰਨ ਪਸ਼ੂ (ਪੈਸੇ ਵਾਲੀ ਜਾਨਵਰ) ਕਹਿੰਦੇ ਹੋਏ ਕਿਹਾ ਕਿ ਅਜਿਹੇ ਲੋਕਾਂ ਕੋਲ ਕੁਝ ਸਿੱਖਣ ਦਾ ਸਮਾਂ ਨਹੀਂ ਹੁੰਦਾ ਬਸ ਪੈਸੇ ਕਮਾਉਣ ਨਾਲ ਮਤਲਬ ਹੁੰਦਾ ਹੈ।

ਉਨ੍ਹਾਂ ਨੇ ਕਿਹਾ,"ਨਵੇਂ ਜ਼ਮਾਨੇ 'ਚ ਇਹ ਲੋਕ ਸਿਰਫ਼ ਪੈਸੇ ਦੇ ਪਿੱਛੇ ਹਨ। ਇਨ੍ਹਾਂ ਨੂੰ ਸਿਰਫ਼ ਪੈਸੇ ਕਮਾਉਣ ਨਾਲ ਮਤਲਬ ਹੈ ਅਤੇ ਆਪਣੇ ਆਪ 'ਤੇ ਖਰਚਨ ਦਾ ਸ਼ੌਕ ਹੈ। ਇਨ੍ਹਾਂ ਨੂੰ ਇਤਿਹਾਸ ਅਤੇ ਭਗਵਾਨ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈ। ਇਨ੍ਹਾਂ ਕੋਲ ਸਿਖਣ ਦਾ ਸਮਾਂ ਨਹੀਂ ਹੈ। ਇਸ ਤੋਂ ਬੁਰਾ ਕੁਝ ਹੋ ਨਹੀਂ ਸਕਦਾ।"

ਹੋਰ ਪੜ੍ਹੋ: ਗੁਰਦਾਸ ਮਾਨ ਨੂੰ ਮੁਆਫ਼ੀ ਮੰਗ ਲੈਣੀ ਚਾਹੀਦੀ ਹੈ: ਸੰਤ ਸੁਰਿੰਦਰ ਪਾਲ ਸਿੰਘ
ਜ਼ਿਕਰਏਖ਼ਾਸ ਹੈ ਕਿ ਸ਼ੋਅ 'ਚ ਰਾਜਿਸਥਾਨ ਦੇ ਪ੍ਰਤੀਯੋਗੀ ਨੂੰ ਸਪੋਰਟ ਕਰ ਰਹੀਂ ਸੋਨਾਕਸ਼ੀ ਤੋਂ ਪੁਛਿਆ ਗਿਆ, "ਰਮਾਇਣ ਦੇ ਮੁਤਾਬਿਕ, ਹੰਨੂਮਾਨ ਕਿਸ ਦੇ ਲਈ ਸੰਜੀਵਨੀ ਬੂਟੀ ਲਾਏ ਸੀ?" ਅਦਾਕਾਰਾ ਨੂੰ ਚਾਰ ਆਪਸ਼ਨ ਦਿੱਤੇ ਗਏ- ਸੁਗ੍ਰੀਵ, ਲਛਮਣ, ਸੀਤਾ ਅਤੇ ਰਾਮ ਵਿੱਚੋਂ ਸਹੀ ਉੱਤਰ ਕਿਹੜਾ ਹੈ, ਇਸ ਦਾ ਜਵਾਬ ਸੋਨਾਕਸ਼ੀ ਨੂੰ ਨਹੀਂ ਪਤਾ ਸੀ।" ਇਸ ਲਈ ਉਸ ਨੇ ਲਾਇਫ਼ ਲਾਇਨ ਦੀ ਵਰਤੋਂ ਕੀਤੀ।

ਹੋਰ ਪੜ੍ਹੋ: ਇਸ ਕਾਰਨ ਗਾਇਕ ਕੰਵਰ ਸੁਖਬੀਰ ਸਿੰਘ ਨੂੰ ਗਾਇਕੀ ਵਿੱਚ ਨਹੀਂ ਮਿਲੀ ਪਛਾਣ
ਸੋਨਾਕਸ਼ੀ ਸਿਨਹਾ 'ਤੇ ਕੇਬੀਸੀ 11 ਦੇ ਹੋਸਟ ਅਮਿਤਾਬ ਬੱਚਨ 'ਤੇ ਤੰਜ ਕੱਸੇ ਅਤੇ ਕਿਹਾ ਕਿ ਉਨ੍ਹਾਂ ਦੇ ਘਰ ਦਾ ਨਾਂਅ ਰਮਾਇਣ ਹੈ। ਉਨ੍ਹਾਂ ਦੇ ਪਿਤਾ ਦਾ ਨਾਂਅ ਸ਼ਤਰੂਗਨ ਸਿਨਹਾ ਜੋ ਕਿ ਰਾਮ ਦੇ ਤਿੰਨਾਂ ਭਰਾਵਾਂ ਦੇ ਵਿੱਚੋਂ ਇੱਕ ਹਨ ਅਤੇ ਅਦਾਕਾਰਾ ਨੇ ਖ਼ੁਦ ਦੇ ਭਰਾ ਦਾ ਨਾਂਅ ਲਵ ਅਤੇ ਕੁਸ਼ ਹੈ। ਅਦਾਕਾਰਾ ਨੇ ਆਪਣੇ ਕੇਬੀਸੀ ਦੇ ਇਸ ਐਪੀਸੋਡ ਲਈ ਬਹੁਤ ਜ਼ਿਆਦਾ ਟ੍ਰੋਲ ਹੋਣਾ ਪਿਆ। ਨਾਲ ਦੇ ਨਾਲ ਹੀ ਉਨ੍ਹਾਂ ਦੇ ਮੀਮਸ ਪੂਰੇ ਇੰਟਰਨੈਟ 'ਤੇ ਵਾਇਰਲ ਹੋ ਰਹੇ ਹਨ।

ABOUT THE AUTHOR

...view details