ਆਪਣੇ ਵੋਟਿੰਗ ਹੱਕ ਦਾ ਇਸਤੇਮਾਲ ਚੰਗੇ ਢੰਗ ਦੇ ਨਾਲ ਕਰੋ: ਗੁਰਦਾਸ ਮਾਨ - event
ਲੋਕ ਸਭਾ ਚੋਣਾਂ ਨਜ਼ਦੀਕ ਆਉਣ 'ਤੇ ਗੁਰਦਾਸ ਮਾਨ ਨੇ ਵੋਟ ਦਾ ਸਹੀ ਇਸਤੇਮਾਲ ਕਰਨ ਦੀ ਕੀਤੀ ਅਪੀਲ।
ਸੋਸ਼ਲ ਮੀਡੀਆ
ਚੰਡੀਗੜ੍ਹ:ਇਕ ਨਿੱਜੀ ਸਭਿਆਚਾਰਕ ਪ੍ਰੋਗਰਾਮ ਦੌਰਾਨ ਪੰਜਾਬੀ ਇੰਡਸਟਰੀ ਦੇ ਬਾਬਾ ਬੋਹੜ ਕਹੇ ਜਾਣ ਵਾਲੇ ਗੁਰਦਾਸ ਮਾਨ ਸਾਹਿਬ ਆਮ ਜਨਤਾ ਨੂੰ ਜਾਗਰੂਕ ਕਰਦੇ ਹੋਏ ਨਜ਼ਰ ਆਏ।
ਉਨ੍ਹਾਂ ਕਿਹਾ ਕਿ 'ਮੇਰੀ ਵੋਟ ਮੇਰੀ ਸ਼ਕਤੀ' ਹੈ ਤੇ ਇਸ ਹੱਕ ਦਾ ਇਸਤੇਮਾਲ ਕਰਨਾ ਬੇਹੱਦ ਜ਼ਰੂਰੀ ਹੈ।ਇਸ ਪ੍ਰੋਗਰਾਮ ਦੌਰਾਨ ਉਨ੍ਹਾਂ ਵਿਦਿਆਰਥੀਆਂ,ਨੌਜਵਾਨਾਂ ਅਤੇ ਬਜ਼ੁਰਗਾਂ ਨੂੰ ਵੋਟ ਸੁਚੱਜੇ ਢੰਗ ਦੇ ਨਾਲ ਪਾਉਣ ਲਈ ਅਪੀਲ ਕੀਤੀ।
ਜ਼ਿਕਰਯੋਗ ਹੈ ਕਿ ਲੋਕ ਸਭਾ 2019 ਚੌਣਾਂ ਨੇੜੇ ਆਉਣ 'ਤੇ ਅਕਸਰ ਹੀ ਸਾਰੀਆਂ ਮਸ਼ਹੂਰ ਹੱਸਤੀਆਂ ਆਮ ਲੋਕਾਂ ਨੂੰ ਜਾਗਰੂਕ ਕਰਦੀਆਂ ਹਨ।