ਪੰਜਾਬ

punjab

ETV Bharat / sitara

ਜੌਨ ਅਬਰਾਹਮ ਦੇ ਨਾਲ 'ਪਾਗਲਪੰਤੀ' ਕਰਨ ਨੂੰ ਤਿਆਰ ਉਰਵਸ਼ੀ ਰੌਤੇਲਾ, ਸ਼ੇਅਰ ਕੀਤੀ ਤਸਵੀਰ - urvashi rautela

ਉਰਵਸ਼ੀ ਅਤੇ ਜੌਨ ਦੀ ਆਉਣ ਵਾਲੀ ਫ਼ਿਲਮ ਦਾ ਨਾਂਅ ਹੈ 'ਪਾਗਲਪੰਤੀ'

By

Published : Feb 20, 2019, 11:59 PM IST

ਹੈਦਰਾਬਾਦ : ਬਾਲੀਵੁੱਡ ਦੀ ਖ਼ੂਬਸੂਰਤ ਅਦਾਕਾਰਾਂ ਦੀ ਲਿਸਟ 'ਚ ਸ਼ੁਮਾਰ ਉਰਵਸ਼ੀ ਰੌਤੇਲਾ ਹਮੇਸ਼ਾ ਆਪਣੀਆਂ ਅਦਾਵਾਂ ਦੇ ਨਾਲ ਆਪਣੇ ਫੈਨਜ ਦੇ ਦਿੱਲਾਂ 'ਤੇ ਰਾਜ਼ ਕਰਦੀ ਹੈ। ਬੀਤੇ ਸਾਲ 'ਹੇਟ ਸਟੋਰੀ 4' ਦੇ ਵਿੱਚ ਨਜ਼ਰ ਆਈ ਅਦਾਕਾਰਾ ਜਲਦ ਹੀ ਹੈਂਡਸਮ ਹੰਕ ਜੌਨ ਅਬਰਾਹਮ ਦੇ ਨਾਲ ਇਕ ਫ਼ਿਲਮ ਦੇ ਵਿੱਚ ਨਜ਼ਰ ਆਉਣ ਵਾਲੀ ਹੈ।ਜਿਸ ਦੀ ਗਵਾਹ ਹੈ ਉਰਵਸ਼ੀ ਦੀਆਂ ਇੰਸਟਾਗ੍ਰਾਮ ਤਸਵੀਰਾਂ ।
ਜੀ ਹਾਂ , ਉਰਵਸ਼ੀ ਦੀ ਆਉਣ ਵਾਲੀ ਫ਼ਿਲਮ ਦਾ ਨਾਂਅ ਹੈ 'ਪਾਗਲਪੰਤੀ' । ਇਸ ਫ਼ਿਲਮ ਦੇ ਵਿੱਚ ਇਹ ਸਪਸ਼ਟ ਹੋ ਚੁੱਕਾ ਹੈ ਕਿ ਜੌਨ ਅਬਰਾਹਮ ਦੇ ਨਾਲ ਉਰਵਸ਼ੀ ਨੇ ਫ਼ਿਲਮ ਸ਼ੂਟ ਕਰ ਲਈ ਹੈ ।
ਇਸ ਫ਼ਿਲਮ ਦੇ ਡਾਇਰੇਕਟਰ ਅਨੀਜ਼ ਬਜ਼ਮੀ ਹੈ। ਫ਼ਿਲਮ ਦੇ ਨਾਂਅ ਤੋਂ ਹੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਕਾਮੇਡੀ ਫ਼ਿਲਮ ਹੈ ।ਫ਼ਿਲਮ ਨੂੰ ਭੂਸ਼ਣ ਕੁਮਾਰ,ਕ੍ਰਿਸ਼ਨ ਕੁਮਾਰ , ਕੁਮਾਰ ਮਨਘੱਟ ਅਤੇ ਅਭਿਸ਼ੇਕ ਪਾਠਕ ਪ੍ਰਡਿਊਸ ਕਰ ਰਹੇ ਹਨ ।
'ਪਾਗਲਪੰਤੀ' ਦੇ ਵਿੱਚ ਉਰਵਸ਼ੀ ਅਤੇ ਜੌਨ ਤੋਂ ਇਲਾਵਾ ਇਲਯਾਨਾ ਡਿਕਰੂਜ਼, ਅਰਸ਼ਦ ਵਾਰਸੀ , ਪੁਲਕਿਤ ਸਮਰਾਟ , ਕ੍ਰਿਤਿ ਖਰਬੰਦਾ ਅਤੇ ਸੋਰਭ ਸ਼ੁਕਲਾ ਅਹਿਮ ਕਿਰਦਾਰ
ਨਿਭਾਉਂਦੇ ਨਜ਼ਰ ਆਉਣਗੇ ।

ABOUT THE AUTHOR

...view details