ਉਰਵਸ਼ੀ ਨੇ ਕੀਤਾ ਆਪਣੀ ਹੀ ਵੀਡੀਓ 'ਤੇ ਰਿਐਕਟ - instagram video
ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਉਰਵਸ਼ੀ ਰੌਤੇਲਾ ਨੂੰ ਬੋਨੀ ਕਪੂਰ ਗ਼ਲਤ ਟੱਚ ਕਰ ਰਹੇ ਹਨ। ਇਸ 'ਤੇ ਉਰਵਸ਼ੀ ਨੇ ਰਿਐਕਸ਼ਨ ਦਿੱਤਾ ਹੈ।
ਸੋਸ਼ਲ ਮੀਡੀਆ
ਮੁੰਬਈ: ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਬਾਲੀਵੁੱਡ ਪ੍ਰੋਡਿਊਸਰ ਬੋਨੀ ਕਪੂਰ ਉਰਵਸ਼ੀ ਰੌਤੇਲਾ ਨੂੰ ਗ਼ਲਤ ਟੱਚ ਕਰਦੇ ਨਜ਼ਰ ਆ ਰਹੇ ਹਨ।
ਦੱਸਣਯੋਗ ਹੈ ਕਿ ਇਹ ਵੀਡੀਓ ਉਸ ਵੇਲੇ ਲਈ ਗਈ ਜਦੋਂ ਕਈ ਬਾਲੀਵੁੱਡ ਸਿਤਾਰੇ ਜੇਅੰਤੀ ਲਾਲ ਗੜਾ ਦੇ ਮੁੰਡੇ ਅਕਸ਼ੇ ਦੀ ਵੈਡਿੰਗ ਰਿਸੇਪਸ਼ਨ ਤੇ ਪੈਪਰਾਜੀ ਲਈ ਪੋਜ ਕਰ ਰਹੇ ਸਨ।
ਇਸ ਵੀਡੀਓ 'ਤੇ ਟਿੱਪਣੀ ਕਰਦੇ ਹੋਏ ਕੁਝ ਲੋਕਾਂ ਨੇ ਇਸ ਨੂੰ ਪਬਲਿਸਿਟੀ ਸਟੰਟ ਕਿਹਾ ਅਤੇ ਕੁਝ ਲੋਕਾਂ ਨੇ ਇਸ ਨੂੰ ਬੋਨੀ ਕਪੂਰ ਦੀ ਬਦਤਮੀਜ਼ੀ ਆਖਿਆ।
ਅਦਾਕਾਰਾ ਉਰਵਸ਼ੀ ਰੌਤੇਲਾ ਨੇ ਇਸ ਵੀਡੀਓ 'ਤੇ ਟਿੱਪਣੀ ਕਰਦੇ ਹੋਏ ਕਿਹਾ," ਸੁਪਰੀਮ ਨਿਊਂਜਪੇਪਰ, ਇਹ ਖ਼ਬਰ ਹੈ ? ਕ੍ਰਿਪਾ ਨਾਰੀ ਸ਼ਕਤੀ ਦੀ ਗੱਲ ਨਾ ਕਰਿਆ ਕਰੋ , ਜੇ ਤੁਹਾਨੂੰ ਕਿਸੇ ਲੜਕੀ ਨੂੰ ਰਿਸਪੇਕਟ ਜਾਂ ਇਜ਼ਤ ਦੇਣੀ ਨਹੀਂ ਆਉਂਦੀ ।"