ਮੁੰਬਈ:ਬਾਲੀਵੁੱਡ ਅਦਾਕਾਰਾ ਸ਼ਬਾਨਾ ਆਜ਼ਮੀ ਸ਼ਨੀਵਾਰ ਨੂੰ ਇੱਕ ਦੁਰਘਟਨਾ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ਤੋਂ ਬਾਅਦ ਸ਼ਬਾਨਾ ਆਜ਼ਮੀ ਨੂੰ ਕੋਕੀਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ।
ਪੀਐਮ ਮੋਦੀ ਦਾ ਟਵੀਟ ਕਾਪੀ ਕਰ ਟ੍ਰੋਲ ਹੋ ਰਹੀ ਉਰਵਸ਼ੀ ਰੌਤੇਲਾ - entertainment news
ਸ਼ਬਾਨਾ ਆਜ਼ਮੀ ਦੀ ਚੰਗੀ ਸਿਹਤ ਲਈ ਬਾਲੀਵੁੱਡ ਸਿਤਾਰਿਆਂ ਤੋਂ ਇਲਾਵਾ ਰਾਜਨੇਤਾ ਵੀ ਕਾਮਨਾ ਕਰ ਰਹੇ ਹਨ। ਪੀਐਮ ਮੋਦੀ ਨੇ ਵੀ ਸ਼ਬਾਨਾ ਆਜ਼ਮੀ ਲਈ ਟਵੀਟ ਕੀਤਾ ਸੀ ਜਿਸ ਨੂੰ ਉਰਵਸ਼ੀ ਰੌਤੇਲਾ ਨੇ ਕਾਪੀ-ਪੇਸਟ ਕੀਤਾ। ਇਸ ਕਾਰਨ ਕਰਕੇ ਉਰਵਸ਼ੀ ਸੋਸ਼ਲ ਮੀਡੀਆ 'ਤੇ ਟ੍ਰੋਲ ਹੋ ਰਹੀ ਹੈ।
ਫ਼ੋਟੋ
ਸ਼ਬਾਨਾ ਆਜ਼ਮੀ ਦੇ ਨਾਲ ਹੋਈ ਇਸ ਦੁਰਘਟਨਾ ਦੀ ਖ਼ਬਰ ਮਿਲਦੇ ਹੀ ਬਾਲੀਵੁੱਡ ਸਿਤਾਰਿਆਂ ਅਤੇ ਰਾਜਨੇਤਾਵਾਂ ਨੇ ਉਨ੍ਹਾਂ ਦੀ ਛੇਤੀ ਠੀਕ ਹੋਣ ਦੀ ਅਰਦਾਸ ਕੀਤੀ। ਪੀਐਮ ਮੋਦੀ ਨੇ ਉਨ੍ਹਾਂ ਦੀ ਸਿਹਤ ਚੰਗੀ ਹੋਣ ਦਾ ਟਵੀਟ ਕੀਤਾ। ਉੱਥੇ ਹੀ ਅਦਾਕਾਰਾ ਉਰਵਸ਼ੀ ਰੌਤੇਲਾ ਨੇ ਪੀਐਮ ਮੋਦੀ ਦਾ ਟਵੀਟ ਕਾਪੀ-ਪੇਸਟ ਕੀਤਾ, ਜਿਸ ਕਾਰਨ ਉਹ ਟ੍ਰੋਲ ਹੋ ਰਹੀ ਹੈ।
ਜ਼ਿਕਰਯੋਗ ਹੈ ਕਿ ਉਰਵਸ਼ੀ ਰੌਤੇਲਾ ਨੂੰ ਆਖ਼ਰੀ ਵਾਰ ਫ਼ਿਲਮ ਪਾਗਲਪੰਤੀ 'ਚ ਵੇਖਿਆ ਗਿਆ ਸੀ। ਇਸ ਫ਼ਿਲਮ ਵਿੱਚ ਉਸ ਤੋਂ ਇਲਾਵਾ ਅਨਿਲ ਕਪੂਰ, ਅਰਸ਼ਦ ਵਾਰਸੀ, ਸੌਰਭ ਸ਼ੁਕਲਾ ਆਦਿ ਨਜ਼ਰ ਆਏ ਸੀ। ਇਹ ਫ਼ਿਲਮ 22 ਨਵੰਬਰ ਨੂੰ ਰਿਲੀਜ਼ ਹੋਈ ਸੀ।