ਮੁੰਬਈ: ਅਦਾਕਾਰਾ ਉਰਵਸ਼ੀ ਰੌਤੇਲਾ ਨੇ ਕੋਰੋਨਾ ਵਾਇਰਸ ਮਹਾਂਮਾਰੀ ਵਿਰੁੱਧ ਲੜਾਈ ਵਿੱਚ ਸਹਾਇਤਾ ਲਈ 5 ਕਰੋੜ ਰੁਪਏ ਦਾਨ ਕੀਤੇ। ਇਸ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਸਾਨੂੰ ਅਜਿਹੀ ਸਥਿਤੀ ਵਿੱਚ ਇਕੱਠੇ ਹੋਣ ਦੀ ਲੋੜ ਹੈ ਅਤੇ ਇਸ ਮੌਕੇ ਕੀਤਾ ਗਿਆ ਕੋਈ ਵੀ ਦਾਨ ਛੋਟਾ ਨਹੀਂ ਹੈ।
ਹਾਲ ਹੀ ਵਿੱਚ ਉਰਵਸ਼ੀ ਆਪਣੇ ਪ੍ਰਸ਼ੰਸਕਾਂ ਨੂੰ ਵਰਚੁਅਲ ਡਾਂਸ ਮਾਸਟਰ ਕਲਾਸ ਦੇ ਆਯੋਜਨ ਬਾਰੇ ਜਾਣਕਾਰੀ ਦੇਣ ਲਈ ਇੰਸਟਾਗ੍ਰਾਮ 'ਤੇ ਗਈ। ਉਸ ਦਾ ਸੈਸ਼ਨ ਉਨ੍ਹਾਂ ਸਾਰਿਆਂ ਲਈ ਮੁਫ਼ਤ ਹੈ ਜੋ ਆਪਣਾ ਭਾਰ ਘਟਾਉਣ ਅਤੇ ਡਾਂਸ ਸਿੱਖਣਾ ਚਾਹੁੰਦੇ ਹਨ। ਸੈਸ਼ਨ ਵਿੱਚ ਉਰਵਸ਼ੀ ਨੇ ਜ਼ੁੰਬਾ, ਤਬਾਤਾ ਅਤੇ ਲਾਤੀਨੀ ਡਾਂਸ ਸਿਖਾਇਆ। ਟਿੱਕ ਟੋਕ 'ਤੇ ਡਾਂਸ ਮਾਸਟਰ ਕਲਾਸ ਨੇ ਉਸ ਨੂੰ 18 ਮਿਲੀਅਨ ਲੋਕਾਂ ਨਾਲ ਜੋੜਿਆ ਅਤੇ ਉਸ ਨੂੰ ਇਸ ਲਈ 5 ਕਰੋੜ ਰੁਪਏ ਮਿਲੇ, ਜੋ ਉਸ ਨੇ ਦਾਨ ਕਰ ਦਿੱਤੇ।