ਮੁੰਬਈ: ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਦੀ ਗਿਣਤੀ ਬਾਲੀਵੁੱਡ ਦੀਆਂ ਸਭ ਤੋਂ ਖ਼ੂਬਸੂਰਤ ਅਦਾਕਾਰਾਂ ਵਿੱਚ ਹੁੰਦੀ ਹੈ। ਆਪਣੇ ਲੁਕ ਦੇ ਚਲਦੇ ਹੀ ਉਨ੍ਹਾਂ ਨੇ ਘੱਟ ਉਮਰ ਵਿੱਚ ਉਹ ਹਾਸਲ ਕਰ ਲਿਆ ਹੈ ਜੋ ਫ਼ਿਲਮ ਇੰਡਸਟਰੀ ਵਿੱਚ ਆਉਣ ਵਾਲੀ ਹਰ ਅਦਾਕਾਰਾ ਦਾ ਸੁਪਨਾ ਹੁੰਦਾ ਹੈ। ਫਿਟਨੈੱਸ ਦੇ ਮਾਮਲੇ ਵਿੱਚ ਹਮੇਸ਼ਾ ਅੱਗੇ ਰਹਿਣ ਵਾਲੀ ਉਰਵਸ਼ੀ ਰੌਤੇਲਾ ਅੱਜ ਵੀ ਦੂਜੀਆਂ ਬਾਲੀਵੁੱਡ ਅਦਾਕਾਰਾਂ ਨੂੰ ਟੱਕਰ ਦੇਣ ਦੀ ਹਿੰਮਤ ਰੱਖਦੀ ਹੈ।
ਲੌਕਡਾਊਨ ਦੌਰਾਨ ਨੱਚਦੀ ਨਜ਼ਰ ਆਈ ਉਰਵਸ਼ੀ, ਵੀਡੀਓ ਹੋਈ ਵਾਇਰਲ
ਅਦਾਕਾਰਾ ਉਰਵਸ਼ੀ ਰੌਤੇਲਾ ਦਾ ਇੱਕ ਵੀਡਿੳ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਇਸ ਵੀਡਿੳ ਵਿੱਚ ਉਰਵਸ਼ੀ ਰੌਤੇਲਾ ਆਪਣੇ ਸੁਪਰਹਿੱਟ ਗੀਤ 'ਬਿਜਲੀ ਕੀ ਤਾਰ' 'ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ।
ਫ਼ੋਟੋ
ਲੌਕਡਾਊਨ ਦੌਰਾਨ ਉਰਵਸ਼ੀ ਰੌਤੇਲਾ ਦਾ ਇੱਕ ਵੀਡਿੳ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਇਸ ਵੀਡਿੳ ਵਿੱਚ ਉਰਵਸ਼ੀ ਰੌਤੇਲਾ ਆਪਣੇ ਸੁਪਰਹਿੱਟ ਗੀਤ 'ਬਿਜਲੀ ਕੀ ਤਾਰ' 'ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ। ਦਰਸ਼ਕਾਂ ਵੱਲੋ ਇਸ ਵੀਡਿੳ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਸ ਵੀਡੀਓ 'ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਬਹੁਤ ਕੁਮੈਂਟ ਕੀਤੇ ਅਤੇ ਪ੍ਰਤੀਕਿਰਿਆ ਦਿੱਤੀ ਹੈ। ਇਸ ਵੀਡਿੳ ਨੂੰ ਪੋਸਟ ਕਰਦੇ ਹੋਏ ਅਦਾਕਾਰਾ ਨੇ ਕੈਪਸ਼ਨ ਵਿੱਚ ਲਿਖਿਆ ਕਿ ਹਾਲ ਹੀ ਵਿੱਚ ਉਰਵਸ਼ੀ ਰੌਤੇਲਾ ਦਾ ਨਵਾਂ ਗੀਤ 'ਕੰਗਨਾ ਵਿਲਿਆਤੀ' ਰਿਲੀਜ਼ ਹੋ ਗਿਆ ਹੈ।