ਮੁੰਬਈ: ਬਾਲੀਵੁੱਡ ਦੇ ਦਿੱਗਜ਼ ਅਦਾਕਾਰ ਰਿਸ਼ੀ ਕਪੂਰ ਦਾ ਅੱਜ ਦੇਹਾਂਤ ਹੋ ਗਿਆ ਹੈ, ਜਿਸ ਤੋਂ ਬਾਅਦ ਸਾਰਾ ਬਾਲੀਵੁੱਡ ਸੋਗ 'ਚ ਹੈ। ਇਸੇ ਦੌਰਾਨ ਰਿਸ਼ੀ ਕਪੂਰ ਦੀ ਬੇਟੀ ਰਿਧਿਮਾ ਕਪੂਰ ਸਾਹਨੀ ਨੇ ਪਿਤਾ ਦੇ ਦੇਹਾਂਤ ਤੋਂ ਕੁਝ ਹੀ ਸਮੇਂ ਬਾਅਦ ਸੋਸ਼ਲ ਮੀਡੀਆ ਉੱਤੇ ਇੱਕ ਭਾਵੁਕ ਕਰਨ ਵਾਲੀ ਪੋਸਟ ਪਾਈ ਹੈ।
ਰਿਧਿਮਾ ਨੇ ਆਪਣੇ ਇੰਸਟਾਗ੍ਰਾਮ ਉੱਤੇ ਪੋਸਟ ਪਾਉਂਦੇ ਹੋਏ ਲਿਖਿਆ,"ਪਾਪਾ.. ਆਈ ਲਵ ਯੂ.. ਮੈਂ ਤੁਹਾਨੂੰ ਹਮੇਸ਼ਾ ਪਿਆਰ ਕਰਾਂਗੀ-- ਆਰਆਈਪੀ ਮੇਰੇ ਮਜ਼ਬੂਤ ਸਿਪਾਹੀ।"
ਇਸ ਤੋਂ ਅੱਗੇ ਉਨ੍ਹਾਂ ਲਿਖਿਆ,"ਮੈਂ ਤੁਹਾਨੂੰ ਹਰ ਦਿਨ ਯਾਦ ਕਰਾਂਗੀ। ਮੈਂ ਤੁਹਾਡੀਆਂ ਫੇਸਟਾਈਮ ਕਾਲ ਨੂੰ ਹਮੇਸ਼ਾ ਯਾਦ ਕਰਾਂਗੀ.. ਜਦੋਂ ਤੱਕ ਅਸੀਂ ਫਿਰ ਨਹੀਂ ਮਿਲਦੇ... ਆਈ ਲਵ ਯੂ ਪਾਪਾ....।"
ਹੋਰ ਪੜ੍ਹੋ: ਆਪਣੇ ਕੋ ਐਕਟਰ ਰਿਸ਼ੀ ਕਪੂਰ ਦੇ ਦੇਹਾਂਤ ਬਾਰੇ ਸੁਣ ਕੇ ਭਾਵੁਕ ਹੋਏ ਹਰਜੀਤ ਵਾਲੀਆ
ਦੱਸ ਦੇਈਏ ਕਿ ਰਿਸ਼ੀ ਕਪੂਰ ਨੂੰ ਤਬੀਅਤ ਖ਼ਰਾਬ ਹੋਣ ਕਾਰਨ ਬੁੱਧਵਾਰ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿਸ ਤੋਂ ਬਾਅਦ ਅੱਜ ਸਵੇਰੇ 8:45 'ਤੇ ਉਨ੍ਹਾਂ ਦਾ ਦੇਹਾਂਤ ਹੋ ਗਿਆ।