ਪੰਜਾਬ

punjab

ETV Bharat / sitara

ਪਿਤਾ ਨੂੰ ਨਹੀਂ ਮੰਨਜ਼ੂਰ ਸੀ ਅਦਾਕਾਰੀ ਦਾ ਕੰਮ,ਫਿਰ ਵੀ ਨਸੀਰੂਦੀਨ ਨੇ ਬਣਾਈ ਆਪਣੀ ਵੱਖਰੀ ਪਹਿਚਾਣ - acting

ਅਦਾਕਾਰ ਨਸੀਰੂਦੀਨ ਸ਼ਾਹ ਅੱਜ 70 ਸਾਲਾਂ ਦੇ ਹੋ ਗਏ ਹਨ। ਆਪਣੇ ਕਰੀਅਰ ਦੇ ਵਿੱਚ ਉਨ੍ਹਾਂ ਨੇ 200 ਤੋਂ ਵੱਧ ਫ਼ਿਲਮਾਂ ਕੀਤੀਆਂ।

ਫ਼ੋਟੋ

By

Published : Jul 20, 2019, 5:17 PM IST

ਮੁੰਬਈ: ਬਾਲੀਵੁੱਡ ਦੇ ਦਿੱਗਜ਼ ਅਦਾਕਾਰ ਨਸੀਰੂਦੀਨ ਸ਼ਾਹ 20 ਜੁਲਾਈ ਨੂੰ ਆਪਣਾ 70 ਵਾਂ ਜਨਮਦਿਨ ਮਨਾ ਰਹੇ ਹਨ। ਰੰਗਮੰਚ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਆਪਣੀ ਅਦਾਕਾਰੀ ਦਾ ਲੋਹਾ ਮੰਨਵਾ ਚੁੱਕੇ ਨਸੀਰੂਦੀਨ ਸ਼ਾਹ ਦੀ ਅਦਾਕਾਰੀ ਤੋਂ ਇਲਾਵਾ ਅਸਲ ਜ਼ਿੰਦਗੀ ਵੀ ਬੜੀ ਦਿਲਚਸਪ ਹੈ।

ਫ਼ੋਟੋ
ਨਸੀਰੂਦੀਨ ਸ਼ਾਹ ਦੇ ਪਿਤਾ ਨਹੀਂ ਸੀ ਚਾਹੁੰਦੇ ਕਿ ਉਹ ਅਦਾਕਾਰੀ 'ਚ ਆਪਣਾ ਕਰੀਅਰ ਬਣਾਉਣ। ਦਰਅਸਲ ਉਨ੍ਹਾਂ ਦੇ ਪਿਤਾ ਸਰਕਾਰੀ ਕਰਮਚਾਰੀ ਸਨ, ਇਸ ਲਈ ਉਹ ਨਸੀਰੂਦੀਨ ਸ਼ਾਹ ਨੂੰ ਵੱਡਾ ਸਰਕਾਰੀ ਅਫ਼ਸਰ ਜਾਂ ਡਾਕਟਰ ਬਣਾਉਣਾ ਚਾਹੁੰਦੇ ਸਨ।
ਫ਼ੋਟੋ

ਨਸੀਰੂਦੀਨ ਸ਼ਾਹ ਨੇ ਐਨਐਸਡੀ ਤੋਂ ਅਦਾਕਾਰੀ ਦੀ ਟ੍ਰੇਨਿੰਗ ਲਈ 200 ਤੋਂ ਜ਼ਿਆਦਾ ਫ਼ਿਲਮਾਂ 'ਚ ਕੰਮ ਕਰ ਚੁੱਕੇ ਨਸੀਰੂਦੀਨ ਸ਼ਾਹ ਆਪਣੇ ਪੂਰੇ ਕਰੀਅਰ ਦੇ ਵਿੱਚ ਰੰਗਮੰਚ ਅਤੇ ਟੀਵੀਂ ਦੇ ਨਾਲ ਜੁੜੇ ਰਹੇ ਸੀ। ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਤੋਂ ਗ੍ਰੈਜੂਏਟ ਹੋਣ ਤੋਂ ਬਾਅਦ ਨੈਸ਼ਨਲ ਸਕੂਲ ਆਫ਼ ਡਰਾਮਾ ਤੋਂ ਪਾਸ ਆਉਟ ਹੋਏ।

ਫ਼ੋਟੋ

ਇੱਕ ਨਿੱਜੀ ਇੰਟਰਵਿਊ 'ਚ ਨਸੀਰੂਦੀਨ ਸ਼ਾਹ ਆਖਦੇ ਹਨ ਕਿ ਸ਼ਬਾਨਾ ਆਜ਼ਮੀ ਨੇ ਉਨ੍ਹਾਂ ਨਾਲ ਕੰਮ ਕਰਨ ਤੋਂ ਮਨਾ ਕਰ ਦਿੱਤਾ ਸੀ। ਉਹ ਆਖਦੇ ਹਨ ਕਿ ਸ਼ਬਾਨਾ ਆਜ਼ਮੀ ਨੂੰ ਉਨ੍ਹਾਂ ਅਤੇ ਔਮ ਪੂਰੀ ਦੀ ਤਸਵੀਰ ਵਿਖਾਈ ਗਈ ਸੀ। ਸ਼ਬਾਨਾ ਆਜ਼ਮੀ ਨੂੰ ਉਨ੍ਹਾਂ ਦੋਹਾਂ ਦੀ ਹੀ ਸ਼ਕਲ ਪਸੰਦ ਨਹੀਂ ਆਈ ਸੀ। ਇਸ ਕਾਰਨ ਕਰਕੇ ਉਨ੍ਹਾਂ ਨੇ ਮਨਾ ਕਰ ਦਿੱਤਾ ਸੀ। ਹਾਲਾਂਕਿ ਬਾਅਦ ਵਿੱਚ ਤਿੰਨਾਂ ਹੀ ਕਲਾਕਾਰਾਂ ਦੀਆਂ ਫ਼ਿਲਮਾਂ ਨੇ ਬਾਕਸ ਆਫ਼ਿਸ 'ਤੇ ਚੰਗਾ ਪ੍ਰਦਰਸ਼ਨ ਕੀਤਾ ਸੀ।

ਫ਼ੋਟੋ

ਨਸੀਰੂਦੀਨ ਸ਼ਾਹ ਨੇ ਬੇਸ਼ੱਕ ਆਪਣੇ ਫ਼ਿਲਮੀ ਸਫ਼ਰ 'ਚ ਚੰਗਾ ਨਾਂਅ ਕਮਾਇਆ ਹੈ ਪਰ ਉਨ੍ਹਾਂ ਦਾ ਪਹਿਲਾ ਪਿਆਰ ਰੰਗਮੰਚ ਹੀ ਰਿਹਾ ਹੈ। ਉਨ੍ਹਾਂ ਦੀਆਂ ਕਈ ਰੰਗਮੰਚ ਪ੍ਰਫੋਮੇਂਸਿਸ ਯਾਦਗਾਰ ਸਾਬਿਤ ਹੋਈਆਂ ਹਨ।

ABOUT THE AUTHOR

...view details