ਮੁੰਬਈ : ਬਾਲੀਵੁੱਡ ਅਦਾਕਾਰ ਪ੍ਰਿਅੰਕਾ ਚੋਪੜਾ ਇਨ੍ਹੀਂ ਦਿਨੀਂ ਭਾਰਤ ਅਤੇ ਪਾਕਿਸਤਾਨ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਪਾਕਿਸਤਾਨ ਨੇ ਪ੍ਰਿਅੰਕਾ ਚੋਪੜਾ ਨੂੰ ਯੂਨੀਸੈਫ ਤੋਂ ਅਮਨ ਲਈ ਸਦਭਾਵਨਾ ਰਾਜਦੂਤ ਵਜੋਂ ਹਟਾਉਣ ਦੀ ਮੰਗ ਕੀਤੀ ਹੈ। ਇਸ ਤੋਂ ਬਾਅਦ ਕੰਗਨਾ ਰਣੌਤ, ਜਾਵੇਦ ਅਖ਼ਤਰ ਅਤੇ ਆਯੁਸ਼ਮਾਨ ਖੁਰਾਣਾ ਨੇ ਪ੍ਰਿਅੰਕਾ ਚੋਪੜਾ ਦਾ ਸਮਰਥਨ ਕੀਤਾ ਹੈ। ਹੁਣ ਯੂਨੀਸੈਫ ਦੇ ਬੁਲਾਰੇ ਨੇ ਵੀ ਇਸ ਮੁੱਦੇ ‘ਤੇ ਬਿਆਨ ਦਿੱਤਾ ਹੈ।
ਯੂਨੀਸੈਫ ਦੇ ਬੁਲਾਰੇ ਸਟੀਫ਼ਨ ਦੁਜਾਰਿਕ ਨੇ ਕਿਹਾ, “ਜਦੋਂ ਯੂਨੀਸੈਫ ਦੇ ਸਦਭਾਵਨਾ ਰਾਜਦੂਤ ਆਪਣੀ ਨਿੱਜੀ ਸਮਰੱਥਾ ਵਿੱਚ ਬੋਲਦੇ ਹਨ, ਤਾਂ ਉਹ ਉਨ੍ਹਾਂ ਮਸਲਿਆਂ ਬਾਰੇ ਬੋਲਣ ਦਾ ਅਧਿਕਾਰ ਰੱਖਦੇ ਹਨ, ਜੋ ਉਨ੍ਹਾਂ ਦੀ ਰੁਚੀ ਅਤੇ ਚਿੰਤਾ ਨੂੰ ਦਰਸਾਉਂਦੇ ਹਨ। ਇਹ ਉਨ੍ਹਾਂ ਦੇ ਨਿੱਜੀ ਵਿਚਾਰ ਅਤੇ ਕਾਰਜ ਯੂਨੀਸੈਫ ਨੂੰ ਪ੍ਰਭਾਵਿਤ ਨਹੀਂ ਕਰਦੇ ਹਨ। ਜਦੋਂ ਅਸੀਂ ਯੂਨੀਸੈਫ਼ ਵੱਲੋਂ ਬੋਲਦੇ ਹਾਂ, ਤਾਂ ਅਸੀਂ ਉਨ੍ਹਾਂ ਤੋਂ ਯੂਨੀਸੈਫ਼ ਦੀ ਨਿਰਪੱਖ ਨੀਤੀ ਉੱਤੇ ਚੱਲਣ ਦੀ ਉਮੀਦ ਕਰਦੇ ਹਾਂ।"
ਇਹ ਸਾਰਾ ਵਿਵਾਦ ਹਾਲ ਹੀ ਵਿੱਚ ਉਸ ਸਮੇਂ ਸ਼ੁਰੂ ਹੋਇਆ ਜਦੋਂ ਇੱਕ ਪਾਕਿਸਤਾਨੀ ਔਰਤ ਨੇ ਪ੍ਰਿਅੰਕਾ ਚੋਪੜਾ ਨੂੰ ਇੱਕ ਸਮਾਗਮ ਵਿੱਚ ਪ੍ਰਸ਼ਨ ਪੁੱਛਿਆ ਕਿਉਂਕਿ ਉਸ ਦੇ ਬਾਲਾਕੋਟ ਹਵਾਈ ਹਮਲੇ ਉੱਤੇ ਪ੍ਰਤੀਕ੍ਰਿਆ ਕਰਨ 'ਤੇ ਸਵਾਲ ਉਠਾਏ ਸਨ। ਇਸ ਤੋਂ ਬਾਅਦ ਪਾਕਿਸਤਾਨ ਦੇ ਮਨੁੱਖੀ ਅਧਿਕਾਰ ਮੰਤਰੀ ਡਾ. ਸ਼ਿਰੀਨ ਐੱਮ. ਮਜ਼ਾਰੀ ਨੇ ਵੀ ਯੂਨੀਸੈਫ ਦੇ ਕਾਰਜਕਾਰੀ ਨਿਰਦੇਸ਼ਕ ਨੂੰ ਇੱਕ ਪੱਤਰ ਲਿਖਿਆ। ਪੱਤਰ ਵਿੱਚ, ਪ੍ਰਿਅੰਕਾ ਦੇ ਸਟੈਂਡ ਦੀ ਸ਼ਾਂਤੀ ਲਈ ਸੰਯੁਕਤ ਰਾਸ਼ਟਰ ਦੇ ਸਦਭਾਵਨਾ ਰਾਜਦੂਤ ਦੇ ਅਹੁਦੇ ਲਈ ਅਲੋਚਨਾ ਕੀਤੀ ਗਈ ਸੀ।
ਸ਼ਿਰੀਨ ਐੱਮ ਮਜ਼ਾਰੀ ਨੇ ਯੂਨੀਸੈਫ ਨੂੰ ਲਿੱਖੇ ਇੱਕ ਪੱਤਰ ਵਿੱਚ ਲਿਖਿਆ, “ਪ੍ਰਿਅੰਕਾ ਨੇ ਜਨਤਕ ਤੌਰ ‘ਤੇ ਭਾਰਤ ਸਰਕਾਰ ਦੀ ਮੌਜੂਦਾ ਸਥਿਤੀ ਦਾ ਸਮਰਥਨ ਕੀਤਾ ਹੈ। ਇੰਨਾ ਹੀ ਨਹੀਂ, ਅਦਾਕਾਰਾ ਨੇ ਭਾਰਤ ਦੇ ਰੱਖਿਆ ਮੰਤਰੀ ਦੁਆਰਾ ਪਾਕਿਸਤਾਨ ਨੂੰ ਦਿੱਤੇ ਪਰਮਾਣੂ ਦੇ ਖ਼ਤਰੇ ਦਾ ਸਮਰਥਨ ਕੀਤਾ ਹੈ। ਇਹ ਸਭ ਸ਼ਾਂਤੀ ਅਤੇ ਸਦਭਾਵਨਾ ਦੇ ਸਿਧਾਂਤਾਂ ਦੇ ਵਿਰੁੱਧ ਹੈ। ਪ੍ਰਿਅੰਕਾ ਕਸ਼ਮੀਰ 'ਤੇ ਅੰਤਰਰਾਸ਼ਟਰੀ ਸੰਧੀਆਂ ਦੀ ਉਲੰਘਣਾ ਕਰਨ ਲਈ ਮੋਦੀ ਸਰਕਾਰ ਦਾ ਸਮਰਥਨ ਕਰ ਰਹੀ ਹੈ। ਇਹ ਸਭ ਪ੍ਰਿਅੰਕਾ ਦੀ ਸੰਯੁਕਤ ਰਾਸ਼ਟਰ ਵਿੱਚ ਉਸ ਨੂੰ ਦਿੱਤੀ ਗਈ ਪੋਸਟ 'ਤੇ ਭਰੋਸੇਯੋਗਤਾ ਨੂੰ ਕਮਜ਼ੋਰ ਕਰਦਾ ਹੈ। ਜੇਕਰ ਪ੍ਰਿਅੰਕਾ ਨੂੰ ਜਲਦੀ ਤੋਂ ਜਲਦੀ ਇਸ ਅਹੁਦੇ ਤੋਂ ਨਾ ਹਟਾਇਆ ਗਿਆ ਹੈ, ਤਾਂ ਇਹ ਵਿਸ਼ਵ ਪੱਧਰ 'ਤੇ ਸੰਯੁਕਤ ਰਾਸ਼ਟਰ ਦੀ ਸਦਭਾਵਨਾ ਰਾਜਦੂਤ ਦਾ ਮਜ਼ਾਕ ਬਣ ਜਾਵੇਗਾ।' '