ਮੁੰਬਈ: ਅਭਿਸ਼ੇਕ ਪਾਠਕ ਵੱਲੋਂ ਨਿਰਦੇਸ਼ਿਤ ਫ਼ਿਲਮ ਉਜੜਾ ਚਮਨ ਉਨ੍ਹਾਂ ਦੀ ਬਤੌਰ ਨਿਰਦੇਸ਼ਕ ਪਹਿਲੀ ਫ਼ਿਲਮ ਹੈ। ਹਾਲ ਹੀ ਦੇ ਵਿੱਚ ਅਭਿਸ਼ੇਕ ਪਾਠਕ ਨੇ ਇੱਕ ਬਿਆਨ ਦਿੱਤਾ ਹੈ ਕਿ ਆਯੂਸ਼ਮਾਨ ਖੁਰਾਣਾ ਦੀ ਫ਼ਿਲਮ ਬਾਲਾ ਦੇ ਟ੍ਰੇਲਰ 'ਚ ਉਨ੍ਹਾਂ ਦੀ ਫ਼ਿਲਮ ਦੇ ਟ੍ਰੇਲਰ ਨੂੰ ਵੇਖ ਕੇ ਤਬਦੀਲੀਆਂ ਕੀਤੀਆਂ ਗਈਆਂ। ਕਾਬਿਲ-ਏ-ਗੌਰ ਹੈ ਕਿ ਉਜੜਾ ਚਮਨ 2017 ਦੇ ਵਿੱਚ ਆਈ ਕੰਨੜ ਫ਼ਿਲਮ ਓਨਡੂ ਮੋਟੇਆ ਕਥੇ ਦਾ ਆਫ਼ੀਸ਼ਲ ਰੀਮੇਕ ਹੈ। ਇਸ ਫ਼ਿਲਮ 'ਚ ਸਨੀ ਸਿੰਘ ਇੱਕ ਗੰਜੇ ਆਦਮੀ ਦਾ ਕਿਰਦਾਰ ਅਦਾ ਕਰ ਰਹੇ ਹਨ। ਨਿਰਦੇਸ਼ਕ ਅਭਿਸ਼ੇਕ ਪਾਠਕ ਨੇ ਕਿਹਾ," ਬਾਲਾ ਦਾ ਟ੍ਰੇਲਰ ਫ਼ਿਲਮ ਉਜੜਾ ਚਮਨ ਦੇ ਟ੍ਰੇਲਰ ਦੇ ਨਾਲ ਮੇਲ ਖਾਂਦਾ ਹੈ।"
ਹੋਰ ਪੜ੍ਹੋ:ਬੌਕਸਿੰਗ ਕਰਦੇ ਹੋਏ ਜਖ਼ਮੀ ਹੋਇਆ ਫ਼ਰਹਾਨ ਅਖ਼ਤਰ
ਉਨ੍ਹਾਂ ਕਿਹਾ ਮੈਨੂੰ ਨਹੀਂ ਪਤਾ ਕੀ ਹੋ ਰਿਹਾ ਹੈ, ਫ਼ਿਲਮ ਉਜੜਾ ਚਮਨ ਦਾ ਟ੍ਰੇਲਰ 1 ਅਕਤੂਬਰ ਨੂੰ ਰਿਲੀਜ਼ ਹੋਇਆ ਅਤੇ ਫ਼ਿਲਮ ਬਾਲਾ ਦਾ ਟ੍ਰੇਲਰ 10-11 ਅਕਤੂਬਰ ਨੂੰ ਰਿਲੀਜ਼ ਹੋਇਆ। ਇਹ ਸਵਾਲ ਫ਼ੇਰ ਫ਼ਿਲਮ ਬਾਲਾ ਦੀ ਟੀਮ ਨੂੰ ਪੁਛਿਆ ਜਾਣਾ ਚਾਹੀਦਾ ਹੈ ਕਿ ਦੋ ਟ੍ਰੇਲਰ ਇੱਕੋਂ ਜਿਹੇ ਕਿਵੇਂ ਹੋ ਗਏ ? ਨਿਰਦੇਸ਼ਕ ਨੇ ਕਿਹਾ ਨਾ ਸਿਰਫ਼ ਆਇਡੀਆ ,ਬਲਕਿ ਡਾਇਲੋਗ ਅਤੇ ਸ੍ਰਕੀਨਪਲੇ ਵੀ ਬਾਲਾ ਦੇ ਨਾਲ ਮੇਲ ਖਾ ਰਹੇ ਹਨ। ਇਸ ਤੋਂ ਇਲਾਵਾ ਨਿਰਦੇਸ਼ਕ ਨੇ ਇਹ ਵੀ ਕਿਹਾ, "ਮੈਂ ਅਸਲ ਕੰਨੜ ਫ਼ਿਲਮ ਵੇਖੀ ਹੈ। ਮੇਰੀ ਫ਼ਿਲਮ ਆਫੀਸ਼ਲ ਰੀਮੇਕ ਹੈ। ਬਾਲਾ ਦੇ ਟ੍ਰੇਲਰ 'ਚ ਅਸਲ ਕੰਨੜ ਫ਼ਿਲਮ ਦੀਆਂ ਝਲਕੀਆਂ ਹਨ।"
ਆਪਣੇ ਬਿਆਨ ਦੇ ਵਿੱਚ ਅਭਿਸ਼ੇਕ ਪਾਠਕ ਨੇ ਇਹ ਵੀ ਕਿਹਾ ਲੀਗਲ ਟੀਮ ਨੂੰ ਇਹ ਮਸਲਾ ਹੱਲ ਕਰਨ ਦਿੰਦੇ ਹਾਂ।