ਚੰਡੀਗੜ੍ਹ: ਅਦਾਕਾਰਾ ਸਿਧਾਰਥ ਸ਼ੁਕਲਾ ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਹੈ। ਉਹ ਬਿੱਗ ਬੌਸ 13ਵੇਂ ਸੀਜ਼ਨ ਦੇ ਜੇਤੂ ਰਹੇ ਸੀ। ਉਨ੍ਹਾਂ ਦੀ ਮੌਤ ਤੋਂ ਬਾਅਦ ਟੀਵੀ ਜਗਤ ਅਤੇ ਬਾਲ
ਟੀਵੀ ਜਗਤ ਨੇ ਦੁੱਖ ਕੀਤਾ ਪ੍ਰਗਟ
ਸਿਧਾਰਥ ਸ਼ੁਕਲਾ ਦੀ ਮੌਤ 'ਤੇ ਫਿਲਮ ਅਤੇ ਟੀਵੀ ਜਗਤ ਨੇ ਦੁੱਖ ਪ੍ਰਗਟ ਕੀਤਾ ਹੈ। ਅਦਾਕਾਰਾ ਮਨੋਜ ਬਾਜਪੇਈ ਤੋਂ ਲੈ ਕੇ ਕਾਮੇਡੀਅਨ ਸੁਨੀਲ ਗਰੋਵਰ ਤੱਕ, ਬਹੁਤ ਸਾਰੇ ਅਦਾਕਾਰਾਂ ਨੇ ਉਨ੍ਹਾਂ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ ਹੈ।
ਅਦਾਕਾਰ ਸਲਮਾਨ ਖਾਨ ਨੇ ਟਵੀਟ ਕਰਦੇ ਹੋਏ ਕਿਹਾ ਕਿ, 'ਬਹੁਤ ਜਲਦੀ ਚਲੇ ਗਏ ਸਿਧਾਰਥ ਤੁਹਾਨੂੰ ਯਾਦ ਕੀਤਾ ਜਾਵੇਗਾ। ਪਰਿਵਾਰ ਨੂੰ ਮੇਰੀ ਵੱਲੋਂ ਹਮਦਰਦੀ ਰੱਬ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇਂ।
ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਨੇ ਸਿਧਾਰਥ ਸ਼ੁਕਲਾ ਦੀ ਮੌਤ ਨੂੰ ਦਿਲ ਦਹਿਲਾਉਣ ਵਾਲੀ ਖ਼ਬਰ ਦੱਸਿਆ ਹੈ।
ਅਦਾਕਾਰ ਮਨੋਜ ਬਾਜਪੇਈ ਨੇ ਵੀ ਟਵੀਟ ਕਰਦੇ ਹੋਏ ਦੁਖ ਜਾਹਿਰ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰ ਲਿਖਿਆ ਹੈ ਕਿ ਇਹ ਬਹੁਤ ਹੀ ਹੈਰਾਨ ਕਰ ਦੇਣ ਵਾਲਾ ਹੈ। ਤੁਹਾਡੇ ਨੇੜਲੇ ਅਤੇ ਪਿਆਰੇ ਲੋਕਾਂ ਦੇ ਨੁਕਸਾਨ ਦੇ ਸਦਮੇ ਅਤੇ ਭਾਵਨਾ ਦਾ ਵਰਣਨ ਕਰਨ ਵਿੱਚ ਸ਼ਬਦ ਅਸਫਲ ਹੋ ਜਾਣਗੇ। ਕੀ ਉਹ ਸ਼ਾਂਤੀ ਨਾਲ ਰਹਿ ਸਕਦਾ ਹੈ। ਨਹੀਂ ਯਾਰ।
ਹਿਮਾਂਸ਼ੀ ਖੁਰਾਨਾ ਨੇ ਲਿਖਿਆ ਕਹਾਣੀ ਇੰਝ ਖਤਮ ਹੋਵੇਗੀ ਕਿ ਸਾਰੇ ਰੋ ਗਏ ਤਾੜੀਆਂ ਮਾਰਦੇ #ripsidharthshukla...ਮੈ ਸ਼ਹਿਨਾਜ ਦੇ ਬਾਰੇ ਚ ਸੋਚ ਰਹੀ ਹਾਂ ਕਿ ਉਸ ਤੇ ਕੀ ਬੀਤ ਰਹੀ ਹੋਵੇਗੀ... ਕਾਸ਼ ਮੈ ਤੁਹਾਡੇ ਨਾਲ ਉੱਥੇ ਹੁੰਦੀ।
ਬਾਲੀਵੁੱਡ ਅਦਾਕਾਰ ਅਜੇ ਦੇਵਗਨ ਨੇ ਸਿਧਾਰਥ ਸ਼ੁਕਲਾ ਦੇ ਪਰਿਵਾਰ ਦੇ ਪ੍ਰਤੀ ਹਮਦਰਦੀ ਜਾਹਿਰ ਕਰਦੇ ਹੋਏ ਕਿਹਾ ਕਿ ਜੀਵਨ ਅਤੇ ਮੌਤ ਦੋਵੇਂ ਹੈਰਾਨ ਕਰਨ ਵਾਲੇ ਹਨ। ਪਰ ਜਦੋ ਸਿਧਾਰਥ ਸ਼ੁਕਲਾ ਵਰਗੇ ਨੌਜਵਾਨ ਦਾ ਅਚਾਨਕ ਦੇਹਾਂਤ ਹੋ ਜਾਂਦਾ ਹੈ ਤਾਂ ਬਹੁਤ ਹੀ ਦੁਖ ਹੁੰਦਾ ਹੈ। ਉਨ੍ਹਾਂ ਦੇ ਪਰਿਵਾਰ ਦੇ ਪ੍ਰਤੀ ਹਮਦਰਦੀ।
ਅਦਾਕਾਰ ਅਕਸ਼ੈ ਕੁਮਾਰ ਨੇ ਟਵੀਟ ਕਰਦੇ ਹੋਏ ਲਿਖਿਆ ਕਿ #SiddharthShukla ਦੇ ਦੇਹਾਂਤ ਦੇ ਬਾਰੇ ਚ ਸੁਣ ਕੇ ਬਹੁਤ ਦੁਖ ਹੋਇਆ। ਮੈ ਉਨ੍ਹਾਂ ਦੇ ਵਿਅਕਤੀਗਤ ਰੂਪ ਤੋਂ ਨਹੀਂ ਜਾਣਦਾ ਸੀ ਪਰ ਇਨ੍ਹੀ ਜਲਦੀ ਇੰਨੀ ਪ੍ਰਭਾਵਸ਼ਾਲੀ ਵਿਅਕਤੀ ਦਾ ਚੱਲਿਆ ਜਾਣਾ ਦੁਖਦ ਹੈ।
ਇਹ ਵੀ ਪੜੋ: ਸਿਧਾਰਥ ਸ਼ੁਕਲਾ ਨੇ ਕੀਤੀ ਇਹ ਪਹਿਲੀ Job, ਬਾਲਿਕਾ ਵਧੂ ਤੋਂ Bigg Boss ਤੱਕ ਰਿਹਾ ਸਫ਼ਰ