ਮੁੰਬਈ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬਾਲੀਵੁੱਡ ਫ਼ਿਲਮ 'ਸ਼ੁਭ ਮੰਗਲ ਜ਼ਿਆਦਾ ਸਾਵਧਾਨ' ਦੀ ਤਾਰੀਫ਼ ਕੀਤੀ। ਦਰਅਸਲ ਅੰਤਰਰਾਸ਼ਟਰੀ ਮਾਨਵ ਅਧਿਕਾਰ ਪੀਟਰ ਟੇਕਟੇਲ ਨੇ ਆਪਣੇ ਟਵਿੱਟਰ ਹੈਂਡਲ ਉੱਤੇ ਫ਼ਿਲਮ ਬਾਰੇ ਲਿਖਿਆ, ਜਿਸ ਤੋਂ ਬਾਅਦ ਟਰੰਪ ਨੇ ਪੀਟਰ ਦੇ ਟੱਵੀਟ ਉੱਤੇ ਪ੍ਰਤੀਕਿਰਿਆ ਦਿੱਤੀ। ਟਵੀਟ ਵਿੱਚ ਲਿਖਿਆ,"ਸਮਲਿੰਗਤਾ ਦੇ ਗੈਰ-ਅਪਰਾਧਿਕਾ ਘੋਸ਼ਿਤ ਹੋਣ ਦੇ ਬਾਅਦ ਇੱਕ ਨਵੀਂ #ਬਾਲੀਵੁੱਡ ਵਿੱਚ ਗੇਅ ਰੋਮਾਂਸ ਨੂੰ ਦਿਖਾਇਆ ਗਿਆ ਹੈ ਜਿਸ ਨੂੰ ਲੋਕਾਂ ਨੇ ਪਸੰਦ ਕੀਤਾ ਹੈ।" ਦੱਸਣਯੋਗ ਹੈ ਕਿ ਇਸ ਟਵੀਟ ਨੂੰ 12.5 ਹਜ਼ਾਰ ਲੋਕਾਂ ਨੇ ਪਸੰਦ ਕੀਤਾ।
'ਸ਼ੁਭ ਮੰਗਲ ਜ਼ਿਆਦਾ ਸਾਵਧਾਨ' ਭਾਰਤ ਵਿੱਚ ਰਿਲੀਜ਼ ਹੋ ਗਈ ਹੈ, ਜਿਸ ਨੂੰ ਲੋਕਾਂ ਵੱਲੋਂ ਕਾਫ਼ੀ ਪਿਆਰ ਦਿੱਤਾ ਜਾ ਰਿਹਾ ਹੈ। ਫ਼ਿਲਮ 'ਚ ਆਯੁਸ਼ਮਾਨ ਖੁਰਾਨਾ ਅਤੇ ਜਿਤੇਂਦਰ ਕੁਮਾਰ ਦੋਵੇਂ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆ ਰਹੇ ਹਨ। ਇਸ ਫ਼ਿਲਮ ਵਿੱਚ ਨੀਨਾ ਗੁਪਤਾ, ਮਨੂਰੀਸ਼ੀ ਚੱਡਾ ਅਤੇ ਗਜਰਾਜ ਰਾਓ ਵੀ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆ ਰਹੇ ਹਨ।