ਮੁੰਬਈ: ਟਵਿੱਟਰ 'ਤੇ #Boyslockerroom ਟ੍ਰੈਂਡ ਕਰਨ ਤੋਂ ਬਾਅਦ ਅੱਜ-ਕੱਲ਼੍ਹ #Girlslockerroom ਵੀ ਟ੍ਰੈਂਡ ਕਰ ਰਿਹਾ ਹੈ ਤੇ ਜ਼ਿਆਦਾਤਰ ਯੂਜ਼ਰਸ ਇਸ ਨਵੇਂ ਹੈਸ਼ਟੈਗ ਦੇ ਨਾਲ ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ ਤੇ ਦੀਆ ਮਿਰਜ਼ਾ ਸਮੇਤ ਉਨ੍ਹਾਂ ਸਾਰਿਆਂ 'ਤੇ ਨਿਸ਼ਾਨਾ ਸਾਧ ਰਹੇ ਹਨ, ਜਿਨ੍ਹਾਂ ਨੇ ਮੁੰਡਿਆਂ ਦੀ ਲੀਕ ਹੋਈਆਂ ਅਸ਼ਲੀਲ ਤਸਵੀਰਾਂ ਤੇ ਚੈਟਸ 'ਤੇ ਪ੍ਰਤੀਕਿਰਿਆ ਦਿੱਤੀ ਸੀ।
ਟਵਿੱਟਰ 'ਤੇ ਟ੍ਰੈਂਡ ਕਰ ਰਹੇ 'Girls Locker Room' ਦੇ ਹੈਸ਼ਟੈਗ ਨਾਲ ਇੱਕ ਪੋਸਟ ਕੀਤੀ ਗਈ, ਜਿਸ ਵਿੱਚ ਕੁਝ ਸਕ੍ਰੀਨ ਸ਼ਾਰਟਸ ਦੇ ਨਾਲ ਦੱਸਿਆ ਗਿਆ ਕਿ ਕਿਹੜੀਆ ਕੁੜੀਆ ਨੇ 'Boys Locker Room' ਦੀ ਚੈਟ ਨੂੰ ਲੀਕ ਕੀਤਾ ਤੇ ਉਹ ਵੀ 'Girls Locker Room' ਦਾ ਹਿੱਸਾ ਹੈ ਤੇ ਉਹ ਵੀ ਅਸ਼ਲੀਲ ਭਾਸ਼ਾ ਦਾ ਇਸਤੇਮਾਲ ਕਰਦੀ ਹੈ।