ਮੁੰਬਈ : ਹਰ ਵੇਲੇ ਸੁਰਖੀਆਂ 'ਚ ਬਣੇ ਰਹਿਣ ਵਾਲੇ ਦਿਲਜੀਤ ਦੀ ਆਉਣ ਵਾਲੀ ਫ਼ਿਲਮ 'ਅਰਜੁਨ ਪਟਿਆਲਾ' ਦਾ ਟਰੇਲਰ ਰਿਲੀਜ਼ ਹੋ ਚੁੱਕਿਆ ਹੈ। ਇਸ ਟਰੇਲਰ ਦੇ ਵਿੱਚ ਦਿਲਜੀਤ ,ਕ੍ਰਿਤੀ ਸਨੈਨ ਤੋਂ ਇਲਾਵਾ ਵਰੁਣ ਸ਼ਰਮਾ ਵੀ ਤੁਹਾਨੂੰ ਹਸਾਉਂਦੇ ਹੋਏ ਨਜ਼ਰ ਆਉਣਗੇ।
ਮੁੜ ਤੋਂ ਪੁਲਿਸ ਅਫ਼ਸਰ ਬਣੇ ਦਿਲਜੀਤ ਦੋਸਾਂਝ, ਅਰਜੁਨ ਪਟਿਆਲਾ ਦਾ ਟ੍ਰੇਲਰ ਹੋਇਆ ਰਿਲੀਜ਼ - Arjun patiala Release date
26 ਜੁਲਾਈ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਵਾਲੀ ਫ਼ਿਲਮ 'ਅਰਜੁਨ ਪਟਿਆਲਾ' ਦਾ ਟਰੇਲਰ ਰਿਲੀਜ਼ ਹੋ ਚੁੱਕਾ ਹੈ। ਇਸ ਟਰੇਲਰ ਦੇ ਵਿੱਚ ਦਿਲਜੀਤ ਪੁਲਿਸ ਅਫ਼ਸਰ ਦਾ ਕਿਰਦਾਰ ਅਦਾ ਕਰ ਰਹੇ ਹਨ। ਇਸ ਫ਼ਿਲਮ 'ਚ ਵਰੁਣ ਸ਼ਰਮਾ, ਕ੍ਰਿਤੀ ਸਨੈਨ ਅਤੇ ਦਿਲਜੀਤ ਕਾਮੇਡੀ ਕਰਦੇ ਹੋਏ ਨਜ਼ਰ ਆ ਰਹੇ ਹਨ।
ਟਰੇਲਰ ਕਾਫ਼ੀ ਮੱਜ਼ੇਦਾਰ ਹੈ। ਇਸ ਟਰੇਲਰ ਤੋਂ ਸਾਫ਼ ਹੋ ਰਿਹਾ ਹੈ ਕਿ ਦਿਲਜੀਤ ਅਤੇ ਕ੍ਰਿਤੀ ਦੇ ਵਿੱਚ ਲਵ ਐਂਗਲ ਹੈ ਅਤੇ ਹਰ ਵਾਰ ਦੀ ਤਰ੍ਹਾਂ ਵਰੁਣ ਕਾਮੇਡੀ ਦਾ ਤੜਕਾ ਲੱਗਾ ਰਹੇ ਹਨ। ਦਰਸ਼ਕਾਂ ਨੇ ਇਸ ਟ੍ਰੇਲਰ ਨੂੰ ਭਰਵਾ ਹੁੰਗਾਰਾ ਦਿੱਤਾ ਹੈ। ਇਸ ਫ਼ਿਲਮ ਦਾ ਨਿਰਦੇਸ਼ਨ ਰੋਹਿਤ ਜੁਗਰਾਜ ਨੇ ਕੀਤਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ 'ਸਰਦਾਰ ਜੀ', 'ਸਰਦਾਰ ਜੀ 2' ਵਰਗੀਆਂ ਫ਼ਿਲਮਾਂ ਦਾ ਨਿਰਦੇਸ਼ਨ ਕੀਤਾ ਹੋਇਆ ਹੈ। ਟਰੇਲਰ ਨੂੰ ਵੇਖਦੇ ਹੋਏ ਇਸ ਫ਼ਿਲਮ ਦੀ ਖ਼ਾਸੀਅਤ ਇਹ ਪ੍ਰਤੀਤ ਹੋ ਰਹੀ ਹੈ ਕਿ ਇਹ ਫ਼ਿਲਮ ਮੰਨੋਰੰਜਨ ਭਰਪੂਰ ਕਰੇਗੀ ਪਰ ਕਹਾਣੀ ਇਸ ਫ਼ਿਲਮ ਦੀ ਕੀ ਹੋਵੇਗੀ ਇਹ ਟਰੇਲਰ ਦੇ ਵਿੱਚ ਸਪਸ਼ਟ ਨਹੀਂ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਇਹ ਦਿਲਜੀਤ ਨੇ 2016 'ਚ ਬਾਲੀਵੁੱਡ 'ਚ ਐਂਟਰੀ ਕੀਤੀ ਸੀ। ਉਨ੍ਹਾਂ ਨੇ ਆਪਣੇ ਕਰਿਅਰ ਦੀ ਸ਼ੁਰੂਆਤ ਫ਼ਿਲਮ 'ਉੜਦਾ ਪੰਜਾਬ' ਰਾਹੀਂ ਕੀਤੀ ਸੀ। ਇਸ ਫ਼ਿਲਮ ਤੋਂ ਬਾਅਦ ਉਨ੍ਹਾਂ ਫ਼ਿਲਮ 'ਫ਼ਿਲੋਰੀ' , 'ਵੈਲਕਮ ਟੂ ਨਿਊਯਾਰਕ' ਅਤੇ 'ਸੂਰਮਾ' ਵਰਗੀਆਂ ਫ਼ਿਲਮਾਂ 'ਚ ਕੰਮ ਕੀਤਾ ਹੈ। ਅਰਜੁਨ ਪਟਿਆਲਾ ਦਿਲਜੀਤ ਦੀ 5 ਵੀਂ ਫ਼ਿਲਮ ਹੈ।