ਮੁੰਬਈ: ਅਦਾਕਾਰ ਟਿਕਸਾ ਚੋਪੜਾ ਨੇ ਟੀਵੀ ਸੀਰੀਅਲ ਤੋਂ ਇਲਾਵਾ ਫ਼ਿਲਮ 'ਕਿੱਸਾ' ਵਿੱਚ ਵੀ ਇਰਫ਼ਾਨ ਖ਼ਾਨ ਨਾਲ ਕੰਮ ਕੀਤਾ ਸੀ। ਉਨ੍ਹਾਂ ਕਿਹਾ ਕਿ ਸੰਘਰਸ਼ ਦੇ ਸ਼ੁਰੂਆਤੀ ਦਿਨਾਂ ਵਿੱਚ ਇਰਫ਼ਾਨ ਨੇ ਉਨ੍ਹਾਂ ਨੂੰ ਸਹੀ ਦਿਸ਼ਾ ਦਿਖਾਈ ਸੀ।
ਅਦਾਕਾਰਾ ਨੇ ਮੀਡੀਆ ਨਾਲ ਗ਼ੱਲਬਾਤ ਕਰਦਿਆ ਕਿਹਾ, "ਜਿਵੇਂ ਕਿ ਮੈਂ 90 ਦੇ ਦਹਾਕੇ ਵਿੱਚ ਸੰਘਰਸ਼ ਕਰ ਰਹੀ ਸੀ ਤੇ ਨਿਰਾਸ਼ ਮਹਿਸੂਸ ਕਰ ਰਹੀ ਸੀ। ਬਲਕਿ ਮੈਂ ਕਹਾਂਗੀ ਕਿ ਮੈਂ ਅਦਾਕਾਰੀ ਛੱਡਣਾ ਚਾਹੁੰਦੀ ਸੀ ਕਿਉਂਕਿ ਇੱਥੇ ਅਜਿਹਾ ਕੁੱਝ ਨਹੀਂ ਸੀ ਜੋ ਮੈਨੂੰ ਇੱਥੇ ਮਿਲ ਸਕਦਾ ਸੀ। ਖ਼ਾਸ ਕਰਕੇ ਜਿਹੜਾ ਕੰਮ ਮੈਂ ਕਰਨਾ ਚਾਹੁੰਦੀ ਸੀ।"