ਹੈਦਰਾਬਾਦ: ਅਕਸ਼ੇ ਕੁਮਾਰ (Akshay Kumar )ਅਤੇ ਕੈਟਰੀਨਾ ਕੈਫ (Katrina Kaif) ਸਟਾਰਰ ਫ਼ਿਲਮ 'ਸੂਰਿਆਵੰਸ਼ੀ' ਸਿਨੇਮਾਘਰਾਂ 'ਚ (5 ਨਵੰਬਰ) ਰਿਲੀਜ਼ ਹੋ ਗਈ ਹੈ। ਫ਼ਿਲਮ ਦਾ ਗੀਤ 'ਟਿਪ-ਟਿਪ ਬਰਸਾ ਪਾਣੀ' ਫ਼ਿਲਮ ਰਿਲੀਜ਼ ਹੋਣ ਤੋਂ ਅਗਲੇ ਦਿਨ ਹੀ ਰਿਲੀਜ਼ ਹੋ ਗਿਆ। ਇਹ ਗੀਤ ਅਕਸ਼ੇ ਕੁਮਾਰ ਦੀ ਫ਼ਿਲਮ 'ਮੋਹਰਾ' (1994) ਦੇ ਬਲਾਕਬਸਟਰ ਟਰੈਕ 'ਟਿਪ-ਟਿਪ ਬਰਸਾ' ਦਾ ਰੀਕ੍ਰਿਏਟਿਡ ਵਰਜ਼ਨ ਹੈ।
ਇਹ ਗੀਤ ਫ਼ਿਲਮ 'ਮੋਹਰਾ' 'ਚ ਅਕਸ਼ੈ ਅਤੇ ਰਵੀਨਾ ਟੰਡਨ 'ਤੇ ਫ਼ਿਲਮਾਇਆ ਗਿਆ ਸੀ। ਹੁਣ ਰਵੀਨਾ ਦੀ ਬਜਾਏ ਇਸ ਗੀਤ 'ਤੇ ਅਕਸ਼ੈ ਕੁਮਾਰ ਨਾਲ ਕੈਟਰੀਨਾ ਕੈਫ ਦਾ ਹੌਟ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਖਾਸ ਗੱਲ ਇਹ ਹੈ ਕਿ ਇਸ ਗੀਤ ਦੇ ਰਾਈਟਸ ਰੋਹਿਤ ਸ਼ੈੱਟੀ ਨੇ ਖਰੀਦ ਲਏ ਹਨ।
ਗੀਤ 'ਚ ਕੈਟਰੀਨਾ ਨੇ ਸਿਲਵਰ ਕਲਰ ਦੀ ਸਾੜ੍ਹੀ ਪਾਈ ਹੋਈ ਹੈ ਅਤੇ ਅਕਸ਼ੈ ਬਲੈਕ ਆਊਟਫਿਟ 'ਚ ਨਜ਼ਰ ਆ ਰਹੇ ਹਨ। ਉੱਥੇ ਗੀਤ ਦਾ ਸਟੀਕ ਸੈੱਟ ਬਣਾਇਆ ਗਿਆ ਹੈ। ਨਵੇਂ ਗੀਤ 'ਚ ਪੁਰਾਣੇ ਗੀਤਾਂ ਦੇ ਕੁਝ ਡਾਂਸ ਸਟੈਪ ਵੀ ਦੇਖਣ ਨੂੰ ਮਿਲ ਰਹੇ ਹਨ। ਗੀਤ ਨੂੰ ਉਦਿਤ ਨਰਾਇਣ ਅਤੇ ਅਲਕੀ ਯਾਗਨਿਕ ਨੇ ਆਵਾਜ਼ ਦਿੱਤੀ ਹੈ ਅਤੇ ਸੰਗੀਤ ਵਿਜੂ ਸ਼ਾਹ ਦਾ ਹੈ। ਗੀਤ ਦੇ ਬੋਲ ਆਨੰਦ ਬਖਸ਼ੀ ਅਤੇ ਤਨਿਸ਼ਕ ਬਾਗਚੀ ਦੇ ਹਨ।
ਇਸ ਤੋਂ ਪਹਿਲਾਂ ਕੈਟਰੀਨਾ ਅਤੇ ਅਕਸ਼ੇ ਮਸ਼ਹੂਰ ਕਾਮੇਡੀ ਸ਼ੋਅ 'ਦਿ ਕਪਿਲ ਸ਼ਰਮਾ' (The Kapil Sharma) 'ਚ ਪਹੁੰਚੇ ਸਨ। ਸ਼ੋਅ 'ਚ ਜਦੋਂ ਕੈਟਰੀਨਾ ਤੋਂ ਪੁੱਛਿਆ ਗਿਆ ਕਿ ਤੁਸੀਂ 'ਸੂਰਿਆਵੰਸ਼ੀ' ਦੇ ਸੈੱਟ 'ਤੇ ਅਕਸ਼ੈ ਕੁਮਾਰ ਨੂੰ ਰੋਮਾਂਸ ਵੀ ਕੀਤਾ ਅਤੇ ਥੱਪੜ ਮਾਰਿਆ ਤਾਂ ਕਿਸ ਸੀਨ ਨੂੰ ਜ਼ਿਆਦਾ ਰੀਟੇਕ ਲੈਣਾ ਪਿਆ?