ਮੁੰਬਈ: ਐਕਸ਼ਨ-ਸਟਾਰ ਟਾਈਗਰ ਸ਼ਰਾਫ ਨੇ ਸੋਮਵਾਰ ਨੂੰ ਆਪਣੀ ਆਗਾਮੀ ਐਕਸ਼ਨ-ਡਰਾਮਾ ਫ਼ਿਲਮ 'ਬਾਗੀ' ਦੇ ਤੀਜੇ ਭਾਗ ਦੀ ਪਹਿਲੀ ਝਲਕ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਸਾਂਝੀ ਕੀਤੀ ਹੈ।
ਟਾਈਗਰ ਸ਼ਰਾਫ ਨੇ ਆਪਣੇ ਟਵਿੱਟਰ ਹੈਂਡਲ 'ਤੇ 'ਬਾਗੀ 3' ਦੇ ਫ਼ਰਸਟ ਲੁੱਕ ਨੂੰ ਸਾਂਝਾ ਕਰਦੇ ਹੋਏ ਲਿਖਿਆ, "ਆਪਣੇ ਸਭ ਤੋਂ ਮਜ਼ਬੂਤ ਦੁਸ਼ਮਨ ਵਿਰੁੱਧ ਰੋਨੀ ਵਾਪਿਸ ਆ ਗਿਆ ਹੈ!
ਬਾਗੀ 3 ਦਾ ਟ੍ਰੇਲਰ 6 ਫ਼ਰਵਰੀ ਨੂੰ ਰਿਲੀਜ਼ ਹੋਵੇਗਾ। ਪੋਸਟਰ 'ਚ ਟਾਈਗਰ ਨੇ ਆਪਣੇ ਹੱਥ ਵਿੱਚ ਇੱਕ ਰਾਇਫ਼ਲ ਫੜੀ ਹੋਈ ਹੈ। ਇਸ ਫ਼ਿਲਮ 'ਚ ਅਦਾਕਾਰ ਇੱਕ ਵਾਰ ਮੁੜ ਤੋਂ ਸ਼ਰਧਾ ਕਪੂਰ ਦੇ ਨਾਲ ਨਜ਼ਰ ਆਉਣਗੇ, ਜੋ ਕਿ ਫ਼ਿਲਮ 'ਬਾਗੀ-1' ਦਾ ਹਿੱਸਾ ਵੀ ਰਹੀ ਹੈ।
ਇਸ ਵਾਰ ਫ਼ਿਲਮ 'ਚ ਰਿਤੇਸ਼ ਦੇਸ਼ਮੁੱਖ, ਜੈਕੀ ਸ਼ਰਾਫ ਵੀ ਅਹਿਮ ਕਿਰਦਾਰ ਵਿੱਚ ਨਜ਼ਰ ਆਉਣਗੇ। ਅਹਿਮਦ ਖ਼ਾਨ ਦੇ ਨਿਰਦੇਸ਼ਨ 'ਚ ਬਣੀ ਸਾਜ਼ਿਦ ਨਾਡੀਆਵਾਲਾ ਵੱਲੋਂ ਪ੍ਰੋਡਿਊਸ ਕੀਤੀ ਗਈ ਇਹ ਫ਼ਿਲਮ 6 ਮਾਰਚ ਨੂੰ ਰਿਲੀਜ਼ ਹੋ ਰਹੀ ਹੈ।