ਪੰਜਾਬ

punjab

ETV Bharat / sitara

'ਬਾਗੀ 3' ਦੀ ਸ਼ੂਟਿੰਗ ਸ਼ੁਰੂ ਹੋਈ, ਟਾਈਗਰ ਨੇ ਸ਼ਰਟਲੇਸ ਫ਼ੋਟੋ ਕੀਤੀ ਸ਼ੇਅਰ - tiger shroff abs

‘ਵਾਰ’ ਅਦਾਕਾਰ ਟਾਈਗਰ ਸ਼ਰਾਫ ਨੇ ‘ਬਾਗੀ 3’ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇ ਇਹ ਜਾਣਕਾਰੀ ਆਪਣੀ ਇੰਸਟਾਗ੍ਰਾਮ ਸਟੋਰੀ ਰਾਹੀ ਦਿੱਤੀ।

ਫ਼ੋਟੋ

By

Published : Nov 11, 2019, 9:12 AM IST

ਮੁੰਬਈ: ਬਾਲੀਵੁੱਡ ਅਦਾਕਾਰ ਟਾਈਗਰ ਸ਼ਰਾਫ ਦੀ 'ਵਾਰ' ਨੇ ਸਿਨੇਮਾ ਘਰਾਂ 'ਚ ਕਾਫ਼ੀ ਧਮਾਲਾਂ ਪਾ ਦਿੱਤੀਆ ਹਨ। ਇਸ ਤੋਂ ਬਾਅਦ ਅਦਾਕਾਰ ਹੁਣ ਫ਼ਿਲਮ 'ਬਾਗੀ 3' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਉਨ੍ਹਾਂ ਨੇ ਆਪਣੀ ਇੰਸਟਾਗ੍ਰਾਮ ਦੀ ਸਟੋਰੀ 'ਤੇ ਸੈਲਫ਼ੀ ਪਾ ਇਸ ਦੀ ਜਾਣਕਾਰੀ ਦਿੱਤੀ, ਜਿਸ' ਚ ਉਹ ਆਪਣੇ ਸ਼ਾਨਦਾਰ ਐਬਸ ਦਿਖਾ ਰਹੇ ਹਨ, ਪਰ ਉਨ੍ਹਾਂ ਨੇ ਆਪਣੇ ਚਿਹਰੇ ਨੂੰ ਇੱਕ ਸਟਿੱਕਰ ਨਾਲ ਲੁੱਕੋ ਦਿੱਤਾ ਹੈ।ਇਸ ਤਸਵੀਰ ਦੇ ਨਾਲ ਉਨ੍ਹਾਂ ਨੇ ਲਿਖਿਆ, 'ਬਾਗੀ 3 ਦਾ ਦੂਜਾ ਦਿਨ'।

ਹੋਰ ਪੜ੍ਹੋ: ਨਿੱਕੀ ਉਮਰੇ ਵੱਡੇ ਕਾਰਨਾਮੇ, 7 ਸਾਲਾ ਦਾ ਢੋਲੀ 'ਗੁਰਸ਼ਰਨ ਸਿੰਘ'

'ਬਾਗੀ 3' ਦੀ ਗੱਲ ਕਰੀਏ ਤਾਂ ਇੱਕ ਵਾਰ ਫਿਰ ਤੋਂ ਇਸ ਫ਼ਿਲਮ 'ਚ ਟਾਈਗਰ ਸ਼ਰੌਫ ਅਤੇ ਸ਼ਰਧਾ ਕਪੂਰ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਰਿਤੇਸ਼ ਦੇਸ਼ਮੁਖ ‘ਬਾਗੀ 3' ਵਿੱਚ ਵਿਲੇਨ ਦਾ ਕਿਰਦਾਰ ਨਿਭਾਉਣਗੇ। ਇਹ ਫ਼ਿਲਮ 6 ਮਾਰਚ 2020 ਨੂੰ ਰਿਲੀਜ਼ ਹੋ ਸਕਦੀ ਹੈ।

ਟਾਈਗਰ ਸ਼ਰਾਫ

ਹੋਰ ਪੜ੍ਹੋ: 550ਵੇਂ ਪ੍ਰਕਾਸ਼ ਪੁਰਬ ਸਬੰਧੀ ਬਣਾਉਣ ਵਾਲੀ ਫਿਲਮਾਂ ਨੂੰ 50 ਲੱਖ ਰੁਪਏ ਨਾਲ ਸਨਮਾਨਿਤ ਕੀਤਾ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ‘ਬਾਗੀ 2’ ਵਿੱਚ ਸ਼ਰਧਾ ਕਪੂਰ ਅਤੇ ਟਾਈਗਰ ਸ਼ਰਾਫ ਵੀ ਦੋਨੋਂ ਮੁੱਖ ਭੂਮਿਕਾ ਵਿੱਚ ਸਨ। ਦੋਵਾਂ ਫ਼ਿਲਮ ਦੀ ਤਰ੍ਹਾ ਇਹ ਫ਼ਿਲਮ ਵੀ ਇੱਕ ਐਕਸ਼ਨ ਭਰੀ ਫ਼ਿਲਮ ਹੋਵੇਗੀ। ਹਾਲ ਹੀ ਵਿੱਚ ਇਸ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਪ੍ਰਸ਼ੰਸ਼ਕਾਂ ਦਾ ਇਸ ਫ਼ਿਲਮ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਦੇਖਣ ਨੂੰ ਮਿਲ ਰਿਹਾ ਹੈ। ਟਾਈਗਰ ਸ਼ਰਾਫ ਹਾਲ ਹੀ ਵਿੱਚ ਫ਼ਿਲਮ ‘ਵਾਰ’ ਵਿੱਚ ਨਜ਼ਰ ਆਏ ਸਨ। ਇਸ ਫ਼ਿਲਮ ਵਿੱਚ ਰਿਤਿਕ ਰੋਸ਼ਨ ਵੀ ਅਹਿਮ ਭੂਮਿਕਾ ਵਿੱਚ ਸਨ।

ABOUT THE AUTHOR

...view details