ਮੁੰਬਈ: ਬਾਲੀਵੁੱਡ ਅਦਾਕਾਰ ਟਾਈਗਰ ਸ਼ਰਾਫ ਦੀ ਫ਼ਿਲਮ 'ਵਾਰ' ਨੂੰ ਲੋਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ ਹੈ ਤੇ ਇਸ ਫ਼ਿਲਮ ਨੇ ਬਾਕਸ ਆਫਿਸ ਉੱਤੇ ਚੰਗਾ ਪ੍ਰਦਰਸ਼ਨ ਵੀ ਕੀਤਾ ਹੈ। ਟਾਈਗਰ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਨੂੰ ਲੋਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਸ ਵੀਡੀਓ ਵਿੱਚ ਇੱਕ ਪੰਜ ਸਾਲ ਦੀ ਕੁੜੀ ਖ਼ੁਦ ਨੂੰ ਟਾਈਗਰ ਦਾ ਸਭ ਤੋਂ ਵੱਡਾ ਪ੍ਰਸ਼ੰਸਕ ਕਹਿ ਰਹੀ ਹੈ।
ਹੋਰ ਪੜ੍ਹੋ: ਦੀਪਿਕਾ ਨੂੰ ਮਿਲਿਆ ਮੈਂਟਲ ਹੈਲਥ ਜਾਗਰੂਕਤਾ ਲਈ ਪੁਰਸਕਾਰ
ਇਸ ਦੇ ਨਾਲ ਹੀ ਟਾਈਗਰ ਦੀ ਇਹ ਛੋਟੀ ਫੈੱਨ ਟਾਈਗਰ ਦੀ 'ਵਾਰ' ਫ਼ਿਲਮ ਦੇ ਗਾਣਾ 'ਜੈ ਜੈ ਸ਼ਿਵ ਸ਼ੰਕਰ' ਗੁਣਗੁਣਾਉਂਦੀ ਨਜ਼ਰ ਆ ਰਹੀ ਹੈ ਤੇ ਨਾਲ ਹੀ ਉਹ ਕਹਿ ਰਹੀ ਹੈ ਕਿ, ਆਈ ਲਵ ਯੂ ਟਾਈਗਰ ਸ਼ਰਾਫ, ਮੈਨੂੰ ਮਿਲਣ ਲਈ ਆਓ। ਦੱਸ ਦੇਈਏ ਕਿ, ਇਸ ਖ਼ੂਬਸੁਰਤ ਪਲ ਨੂੰ ਬੱਚੀ ਦੀ ਮਾਂ ਨੇ ਆਪਣੇ ਕੈਮਰੇ ਵਿੱਚ ਕੈਦ ਕੀਤੇ ਹਨ।
ਆਪਣੀ ਇਸ ਛੋਟੀ ਫੈੱਨ ਨੂੰ ਜਵਾਬ ਦਿੰਦੇ ਹੋਏ ਟਾਈਗਰ ਨੇ ਕਿਹਾ ਕਿ ਟਾਈਗਰ ਉਸ ਨੂੰ ਜਲਦੀ ਮਿਲਣਗੇ। ਉਨ੍ਹਾਂ ਨੇ ਟਵੀਟ ਨੂੰ ਸ਼ੇਅਰ ਕਰਦੇ ਹੋਏ ਲਿਖਿਆ, "ਹਾਹਾਹਾ ਇਹ ਹੁਣ ਤੱਕ ਦਾ ਸਭ ਤੋਂ ਚੰਗਾ ਵੀਡੀਓ ਹੈ। ਕ੍ਰਿਪਾ ਮੇਰੇ ਵੱਲੋਂ ਉਸ ਨੂੰ ਪਿਆਰ ਦੇਵੋਂ ਅਤੇ ਗਲੇ ਲਗਾਓ! ਅੱਛਾ ਮੈਂ ਤੁਹਾਡੇ ਨਾਲ ਜਲਦ ਮਿਲੋਗਾ।"
ਹੋਰ ਪੜ੍ਹੋ: Public Review: ਸਮਾਜਿਕ ਪਹਿਲੂਆਂ 'ਤੇ ਅਧਾਰਿਤ ਹੈ ਫ਼ਿਲਮ 'Mudda 370 J&K'
ਜੇ ਗੱਲ ਕਰੀਏ ਟਾਈਗਰ ਦੇ ਵਰਕ ਫ੍ਰੰਟ ਦੀ ਤਾਂ ਟਾਈਗਰ ਆਪਣੀ ਨਵੀਂ ਫ਼ਿਲਮ 'ਬਾਗੀ 3' ਦੀ ਸ਼ੂਟਿੰਗ ਵਿੱਚ ਮਸ਼ਰੂਫ਼ ਹਨ। ਅਕਸਰ ਟਾਈਗਰ ਸੋਸ਼ਲ ਮੀਡੀਆ 'ਤੇ ਫ਼ਿਲਮ ਦੇ ਸੈਟ ਦੀਆਂ ਤਸਵੀਰਾਂ ਨੂੰ ਸ਼ੇਅਰ ਕਰਦੇ ਰਹਿੰਦੇ ਹਨ। ਇਹ ਫ਼ਿਲਮ ਅਗਲੇ ਸਾਲ 6 ਮਾਰਚ ਨੂੰ ਰਿਲੀਜ਼ ਹੋਵੇਗੀ।