ਇੱਕ ਸਮਾਂ ਸੀ ਜਦੋਂ ਮੇੇਰੀਆਂ ਅੱਖਾਂ ਵਿੱਚ ਹੰਝੂ ਸਨ: ਵਿਦਿਆ ਬਾਲਨ - ਵਿਦਿਆ ਬਾਲਨ
ਵਿਦਿਆ ਬਾਲਨ ਨੇ ਕਿਹਾ ਕਿ, ਇੱਕ ਸਮਾਂ ਸੀ ਜਦੋਂ ਉਸ ਨੂੰ ਕੰਮ ਨਹੀਂ ਮਿਲਿਆ ਅਤੇ ਉਹ ਰਾਤ ਨੂੰ ਆਪਣੀਆਂ ਅੱਖਾਂ ਵਿੱਚ ਹੰਝੂਆਂ ਲੈ ਕੇ ਸੌਂ ਜਾਂਦੀ ਸੀ।
ਮੁਬੰਈ: ਫ਼ਿਲਮ ਅਦਾਕਾਰਾ ਵਿਦਿਆ ਬਾਲਨ ਨੇ ਇੱਕ ਇੰਟਰਵਿਊ ਦੌਰਾਨ ਦੱਸਿਆ ਕਿ ਭਾਵੇਂ ਉਹ ਅੱਜ ਸਫ਼ਲ ਹੋ ਸਕਦੀ ਹੈ, ਪਰ ਇੱਕ ਸਮਾਂ ਸੀ ਜਦੋਂ ਉਸ ਨੂੰ ਕੰਮ ਨਹੀਂ ਮਿਲਿਆ ਅਤੇ ਉਹ ਰਾਤ ਨੂੰ ਆਪਣੀਆਂ ਅੱਖਾਂ ਵਿੱਚ ਹੰਝੂਆਂ ਨਾਲ ਸੌਂ ਜਾਂਦੀ ਸੀ।
ਵਿਦਿਆ ਬਾਲਨ ਹੁਣ ਬਾਲੀਵੁੱਡ ਵਿੱਚ ਆਪਣੇ ਨਾਮ ਤੇ ਇੱਕ ਵੱਡਾ ਨਾਂਅ ਕਾਇਮ ਕਰ ਚੁੱਕੀ ਹੈ। ਵਿਦਿਆ ਬਾਲਨ ਹੁਣ ਮਾਰਸ ਆਰਬਿਟਰ ਮਿਸ਼ਨ (ਐਮ ਓ ਐਮ) ਤੇ ਬਣੀ ਫ਼ਿਲਮ 'ਮਿਸ਼ਨ ਮੰਗਲ' ਵਿੱਚ ਨਜ਼ਰ ਆਵੇਗੀ।
ਇੱਕ ਇੰਟਰਵਿਊ ਵਿੱਚ ਵਿਦਿਆ ਬਾਲਨ ਨੇ ਕਿਹਾ ਕਿ ਇੱਕ ਸਮਾਂ ਸੀ ਜਦੋਂ ਉਸ ਦੀ ਰਾਤ ਨੂੰ ਸੌਂਦਿਆਂ ਅੱਖਾਂ ਵਿੱਚ ਹੰਝੂ ਹੁੰਦੇ ਸਨ। ਵਿਦਿਆ ਬਾਲਨ ਨੇ ਕਿਹਾ ਕਿ, ਉਸ ਨੂੰ ਦੱਖਣ ਵਿੱਚ ਲਗਾਤਾਰ ਤਿੰਨ ਸਾਲਾਂ ਤੱਕ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਅਤੇ ਬਹੁਤ ਸਾਰੇ ਦਿਨ ਸਨ ਜਦੋਂ ਉਹ ਰਾਤ ਨੂੰ ਸੌਂਦਿਆਂ ਚੀਕਦੀ ਸੀ ਅਤੇ ਉਸਦੀਆਂ ਅੱਖਾਂ ਵਿੱਚ ਹੰਝੂ ਹੁੰਦੇ ਸਨ ਪਰ ਅਗਲੇ ਹੀ ਦਿਨ ਉਹ ਖੜ੍ਹੀ ਹੋ ਜਾਂਦੀ, ਉਸਦੇ ਚਿਹਰੇ ਅਤੇ ਉਮੀਦ ਤੇ ਮੁਸਕਾਨ ਨਵਾਂ ਦਿਨ ਬਤੀਤ ਕਰਨ ਤਿਆਰ ਹੋ ਜਾਂਦੀ"।
ਇਸਦੇ ਬਾਅਦ ਉਸਨੂੰ ਫ਼ਿਲਮ ਪਰਿਣੀਤਾ ਮਿਲੀ। ਹੁਣ ਉਹ ਭਾਰਤੀ ਫ਼ਿਲਮ ਇੰਡਸਟਰੀ ਵਿੱਚ ਇੱਕ ਮਸ਼ਹੂਰ ਅਤੇ ਸਫ਼ਲ ਅਦਾਕਾਰਾ ਵਜੋਂ ਜਾਣੀ ਜਾਂਦੀ ਹੈ। ਵਿਦਿਆ ਬਾਲਨ ਜਲਦੀ ਹੀ ਫ਼ਿਲਮ 'ਮਿਸ਼ਨ ਮੰਗਲ' ਵਿੱਚ ਨਜ਼ਰ ਆਵੇਗੀ। ਉਨ੍ਹਾਂ ਤੋਂ ਇਲਾਵਾ ਅਕਸ਼ੈ ਕੁਮਾਰ, ਸੋਨਾਕਸ਼ੀ ਸਿਨਹਾ, ਤਪਸੀ ਪੰਨੂੰ ਅਤੇ ਕੀਰਤੀ ਕੁਲਹਾਰੀ ਇਸ ਫ਼ਿਲਮ ਵਿੱਚ ਅਹਿਮ ਭੂਮਿਕਾ ਵਿੱਚ ਹਨ।
ਵਿਦਿਆ ਬਾਲਨ ਦੇ ਜੀਵਨ ਵਿੱਚ ਇੱਕ ਦੌਰ ਸੀ ਜਦੋਂ ਉਸ ਨੂੰ ਲਗਾਤਾਰ ਅੱਠ ਬਾਇਓਪਿਕ ਦੀ ਪੇਸ਼ਕਸ਼ ਕੀਤੀ ਗਈ ਸੀ ਪਰ ਉਸਨੇ ਸਿਰਫ਼ ਐਮ ਐਸ ਸੁਬੁਲਕਸ਼ਮੀ ਤੋਂ ਇਲਾਵਾ ਕਿਸੇ ਹੋਰ ਫ਼ਿਲਮ 'ਤੇ ਦਸਤਖਤ ਨਹੀਂ ਕੀਤੇ ਸਨ।
ਵਿਦਿਆ ਬਾਲਨ ਨੇ ਇਹ ਵੀ ਕਿਹਾ ਕਿ ਉਹ ਮੀਨਾ ਕੁਮਾਰੀ ਦੀ ਬਾਇਓਪਿਕ ਕਰਨਾ ਚਾਹੁੰਦੀ ਹੈ ਪਰ ਅੱਜ ਤੱਕ ਫ਼ਿਲਮ ਦਾ ਪ੍ਰਸਤਾਵ ਨਹੀਂ ਆਇਆ ਹੈ। ਅੱਜ ਵੀ ਉਹ ਇਹ ਫਿਲਮ ਕਰਨਾ ਚਾਹੁੰਦੀ ਹੈ।