ਪੰਜਾਬ

punjab

ETV Bharat / sitara

ਫ਼ਿਲਮ 'ਹਮ ਦੋ ਹਮਾਰੇ ਦੋ' ਦਾ ਟਰੇਲਰ ਹੋਇਆ ਰਿਲੀਜ਼ - ਚੰਡੀਗੜ੍ਹ

ਬਾਲੀਵੁੱਡ ਅਦਾਕਾਰ ਰਾਜਕੁਮਾਰ ਰਾਓ (Prince Rao) ਅਤੇ ਅਦਾਕਾਰਾ ਕ੍ਰਿਤੀ ਸੈਨਨ (Kriti Senan) ਦੀ ਆਉਣ ਵਾਲੀ ਫ਼ਿਲਮ 'ਹਮ ਦੋ ਹਮਾਰੇ ਦੋ' ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਇਸ ਫਿਲਮ ਵਿੱਚ ਰਾਜਕੁਮਾਰ ਰਾਓ (Prince Rao) ਅਤੇ ਕ੍ਰਿਤੀ ਸੈਨਨ (Kriti Senan) ਨਾਲ ਪਰੇਸ਼ ਰਾਵਲ (Paresh Rawal), ਰਤਨਾ ਪਾਠਕਰ ਸ਼ਾਹ (Ratna Pathakar Shah), ਅਪਾਰਸ਼ਕਤੀ ਖੁਰਾਣਾ (Aparshakti Khurana), ਇਸ ਫ਼ਿਲਮ 'ਚ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ।

ਫ਼ਿਲਮ 'ਹਮ ਦੋ ਹਮਾਰੇ ਦੋ' ਦਾ ਟਰੇਲਰ ਹੋਇਆ ਰਿਲੀਜ਼
ਫ਼ਿਲਮ 'ਹਮ ਦੋ ਹਮਾਰੇ ਦੋ' ਦਾ ਟਰੇਲਰ ਹੋਇਆ ਰਿਲੀਜ਼

By

Published : Oct 12, 2021, 3:50 PM IST

ਚੰਡੀਗੜ੍ਹ: ਬਾਲੀਵੁੱਡ ਅਦਾਕਾਰ ਰਾਜਕੁਮਾਰ ਰਾਓ (Prince Rao) ਅਤੇ ਅਦਾਕਾਰਾ ਕ੍ਰਿਤੀ ਸੈਨਨ (Kriti Senan) ਦੀ ਆਉਣ ਵਾਲੀ ਫ਼ਿਲਮ 'ਹਮ ਦੋ ਹਮਾਰੇ ਦੋ' ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਇਸ ਫਿਲਮ ਵਿੱਚ ਰਾਜਕੁਮਾਰ ਰਾਓ (Prince Rao) ਅਤੇ ਕ੍ਰਿਤੀ ਸੈਨਨ (Kriti Senan) ਨਾਲ ਪਰੇਸ਼ ਰਾਵਲ (Paresh Rawal), ਰਤਨਾ ਪਾਠਕਰ ਸ਼ਾਹ (Ratna Pathakar Shah), ਅਪਾਰਸ਼ਕਤੀ ਖੁਰਾਣਾ (Aparshakti Khurana), ਇਸ ਫ਼ਿਲਮ 'ਚ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ।

ਇਸ ਫ਼ਿਲਮ ਦਾ ਟਰੇਲਰ ਕਾਫੀ ਮਜ਼ੇਦਾਰ ਹੈ ਅਤੇ ਫ਼ਿਲਮ ਦੇ ਮੇਕਰਸ ਇਸ ਫਿਲਮ ਤੋਂ ਬਹੁਤ ਜਿਆਦਾ ਉਮੀਦਾਂ ਹਨ, ਕਿ ਦਰਸ਼ਕ ਇਸ ਫ਼ਿਲਮ ਨੂੰ ਕਾਫ਼ੀ ਪਸੰਦ ਕਰਨਗੇ। ਫਿਲਮ ਦੇ ਟਰੇਲਰ 'ਚ ਕ੍ਰਿਤੀ ਸੈਨਨ ਅਤੇ ਰਾਜਕੁਮਾਰ ਰਾਓ ਦੀ ਜੋੜੀ ਦਿਖਾਇਆ ਗਿਆ ਹੈ।

ਇਸ ਵਿੱਚ ਰਾਜਕੁਮਾਰ ਰਾਓ (Prince Rao) ਜਿਥੇ ਵਿਆਹ ਲਈ ਪੇਰੈਂਟਸ ਦੀ ਭਾਲ ਕਰ ਰਿਹਾ ਹੈ। ਇਸ ਦੇ ਨਾਲ ਹੀ ਅਪਾਰਸ਼ਕਤੀ ਖੁਰਾਣਾ ਰਾਜਕੁਮਾਰ ਦੀ ਮਦਦ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਪਰੇਸ਼ ਰਾਵਲ ਅਤੇ ਰਤਨਾ ਪਾਠਕਰ ਸ਼ਾਹ ਦੀ ਭੂਮਿਕਾ ਵੀ ਫ਼ਿਲਮ 'ਚ ਅਹਿਮ ਹੋਣ ਜਾ ਰਹੀ ਹੈ।

ਇਸ ਫਿਲਮ ਵਿੱਚ ਪਰੇਸ਼ ਰਾਵਲ ਇੱਕ ਪਿਤਾ ਦੀ ਭੂਮਿਕਾ 'ਚ ਨਜ਼ਰ ਆਉਣ ਵਾਲੇ ਹਨ। ਇਹ ਫਿਲਮ ਰੋਮਾਂਟਿਕ-ਕਾਮੇਡੀ ਅਭਿਸ਼ੇਕ ਜੈਨ ਦੁਆਰਾ ਡਾਇਰੈਕਟ ਕੀਤੀ ਗਈ ਹੈ ਅਤੇ ਦਿਨੇਸ਼ ਵਿਜਾਨ ਦੇ ਪ੍ਰੋਡਕਸ਼ਨ ਹਾਊਸ ਮੈਡੌਕ ਫਿਲਮਜ਼ ਦੁਆਰਾ ਪੇਸ਼ ਕੀਤੀ ਹੈ।

ਇਹ ਫ਼ਿਲਮ ਜਲਦ ਹੀ ਡਿਜ਼ਨੀ ਪਲੱਸ ਹੌਟਸਟਾਰ 'ਤੇ ਰਿਲੀਜ਼ ਹੋਣ ਵਾਲੀ ਹੈ। ਇਹ ਫ਼ਿਲਮ ਦੀਵਾਲੀ ਮੌਕੇ 'ਤੇ ਦਰਸ਼ਕਾਂ ਦਾ ਮਨੋਰੰਜਨ ਕਰਨ ਵਾਲੀ ਹੈ। ਫ਼ਿਲਮ ਦੀ ਖਾਸ ਗੱਲ ਇਹ ਵੀ ਹੈ ਕਿ ਇਸ ਨੂੰ ਪੰਜਾਬੀ ਟੱਚ ਦੇਣ ਲਈ ਫ਼ਿਲਮ ਨੂੰ ਪੰਜਾਬ 'ਚ ਫਿਲਮਾਇਆ ਗਿਆ ਹੈ। ਇਸ ਫ਼ਿਲਮ 'ਚ ਅਪਾਰਸ਼ਕਤੀ ਖੁਰਾਣਾ ਇਕ ਸਿੱਖ ਲੜਕੇ ਦੇ ਕਿਰਦਾਰ 'ਚ ਨਜ਼ਰ ਆ ਰਹੇ ਹਨ।

ਇਹ ਵੀ ਪੜ੍ਹੋ:ਬੱਬੂ ਮਾਨ ਦੇ ਨਵੇਂ ਗਾਣੇ 'koong' ਨੇ ਪਾਈਆਂ ਧੁੰਮਾਂ

ABOUT THE AUTHOR

...view details