ਪੰਜਾਬ

punjab

ETV Bharat / sitara

'ਗੁੱਡ ਨਿਊਜ਼' ਦੀ ਸਟਾਰਕਾਸਟ ਨੇ ਦੱਸੇ ਆਪਣੇ ਨਿਊ ਈਅਰ ਪਲੈਨਜ਼

27 ਦਸੰਬਰ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋ ਰਹੀ ਫ਼ਿਲਮ ਗੁੱਡ ਨਿਊਜ਼ ਦੀ ਸਟਾਰਕਾਸਟ ਨੇ ਇੱਕ ਇੰਟਰਵਿਊ 'ਚ ਆਪਣੇ ਨਿਊ ਈਅਰ ਪਲੈਨਜ਼ ਬਾਰੇ ਜਾਣਕਾਰੀ ਦਿੱਤੀ।

Film Good news promotion
ਫ਼ੋਟੋ

By

Published : Dec 27, 2019, 6:54 AM IST

ਮੁੰਬਈ: ਨਵੇਂ ਸਾਲ ਵਿੱਚ ਅਜੇ ਕੁਝ ਦਿਨ ਬਾਕੀ ਹਨ ਅਤੇ ਇਸ ਨੂੰ ਮਨਾਉਣ ਲਈ ਫਿਲਮ 'ਗੁੱਡ ਨਿਊਜ਼' ਦੀ ਸਟਾਰਕਾਸਟ ਪਹਿਲਾਂ ਹੀ ਇਸ ਦੀ ਯੋਜਨਾ ਬਣਾ ਚੁੱਕੀ ਹੈ। ਫ਼ਿਲਮ ਪ੍ਰਮੋਸ਼ਨ ਸਮੇਂ ਇੱਕ ਇੰਟਰਵਿਊ 'ਚ ਅਕਸ਼ੈ ਕੁਮਾਰ, ਕਿਆਰਾ ਅਡਵਾਨੀ, ਦਿਲਜੀਤ ਦੋਸਾਂਝ ਨੇ ਆਪਣੇ ਨਿਊ ਈਅਰ ਪਲੈਨ ਬਾਰੇ ਦੱਸਿਆ।

ਅਕਸ਼ੈ ਕੁਮਾਰ ਨੇ ਕਿਹਾ ਕਿ ਉਹ ਆਪਣੇ ਪਰਿਵਾਰ ਨਾਲ 15 ਦਿਨਾਂ ਲਈ ਸਾਊਥ ਅਫ਼ਰੀਕਾ ਜਾ ਰਹੇ ਹਨ। ਜਦਕਿ ਦਿਲਜੀਤ ਨੇ ਕਿਹਾ ਕਿ ਉਹ ‘ਗੁੱਡ ਨਿਊਜ਼’ ਦੀ ਰਿਲੀਜ਼ ਤੋਂ ਬਾਅਦ ਆਪਣੇ ਪਰਿਵਾਰ ਨਾਲ ਅਮਰੀਕਾ ਵਿੱਚ ਨਵਾਂ ਸਾਲ ਮਨਾਉਣਗੇ। ਕਿਆਰਾ ਅਡਵਾਨੀ ਨੇ ਕਿਹਾ ਕਿ ਉਹ ਸਿਰਫ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਸਮਾਂ ਬਿਤਾਉਣਾ ਚਾਹੁੰਦੀ ਹੈ। ਉੱਥੇ ਹੀ ਤੁਹਾਨੂੰ ਦੱਸਦਈਏ ਕਿ ਫਿਲਮ ਦੀ ਅਦਾਕਾਰਾ ਕਰੀਨਾ ਕਪੂਰ ਪਹਿਲਾਂ ਹੀ ਪਤੀ ਸੈਫ਼ ਅਲੀ ਖ਼ਾਨ ਅਤੇ ਬੇਟੇ ਤੈਮੂਰ ਨਾਲ ਸਵਿਟਜ਼ਰਲੈਂਡ ਲਈ ਰਵਾਨਾ ਹੋ ਗਈ ਹੈ, ਜਿੱਥੇ ਉਹ ਨਵਾਂ ਸਾਲ ਮਨਾਏਗੀ।

ABOUT THE AUTHOR

...view details