ਨਵੀਂ ਦਿੱਲੀ : 26 ਫਰਵਰੀ ਨੂੰ ਪਾਕਿਸਤਾਨ 'ਚ ਅੱਤਵਾਦੀ ਟਿਕਾਣਿਆਂ 'ਤੇ ਭਾਰਤੀ ਏਅਰ ਫੋਰਸ ਵਲੋਂ ਕੀਤੇ ਗਏ ਹਮਲੇ ਕਾਰਨ ਪੂਰੇ ਦੇਸ਼ ‘ਚ ਭਾਰਤੀ ਏਅਰਫੋਰਸ ਦੀ ਵਾਹ- ਵਾਹੀ ਹੋ ਰਹੀ ਹੈ। ਇਸ ਨੂੰ ਦੇਸ਼ ਦੀ ਦੂਸਰੀ ਸਰਜੀਕਲ ਸਟ੍ਰਾਈਕ ਦਾ ਨਾਂਅ ਦਿੱਤਾ ਜਾ ਰਿਹਾ ਹੈ। ਏਅਰ ਫੋਰਸ ਦੀ ਬਹਾਦਰੀ ਨੂੰ ਹਰ ਕੋਈ ਸਲਾਮ ਕਰ ਰਿਹਾ ‘ਤੇ ਏਅਰਫੋਰਸ ਦੇ ਹਮਲੇ ਦੀ ਚਰਚਾ ਕਰਕੇ ਵਿੱਕੀ ਕੌਸ਼ਲ ਦੀ ਫਿਲਮ 'ਉੜੀ : ਦਿ ਸਰਜੀਕਲ ਸਟ੍ਰਾਈਕ' ਦੀ ਡਾਊਨਲੋਡਿੰਗ ਤੇਜੀ ਨਾਲ ਵਧ ਰਹੀ ਹੈ।
ਏਅਰਫੋਰਸ ਦੇ ਹਮਲੇ ਤੋਂ ਬਾਅਦ ਵੱਧ ਗਈ ਫ਼ਿਲਮ 'ਉੜੀ' ਦੀ ਮੰਗ - download demand
ਇੰਟਰਨੈੱਟ ‘ਤੇ ਏਅਰਫੋਰਸ ਦੇ ਹਮਲੇ ਦੀ ਚਰਚਾ ਕਰਕੇ ਵਿੱਕੀ ਕੌਸ਼ਲ ਦੀ ਫਿਲਮ 'ਉੜੀ : ਦਿ ਸਰਜੀਕਲ ਸਟ੍ਰਾਈਕ' ਦੀ ਡਾਊਨਲੋਡਿੰਗ ਤੇਜੀ ਨਾਲ ਵਧ ਰਹੀ ਹੈ।

ਫ਼ਾਇਲ ਫ਼ੋਟੋ
ਦੱਸਣਯੋਗ ਹੈ ਕਿ ਫ਼ਿਲਮ 'ਉੜੀ : ਦਿ ਸਰਜੀਕਲ ਸਟ੍ਰਾਈਕ' 11 ਜਨਵਰੀ 2019 ਨੂੰ ਰਿਲੀਜ਼ ਹੋਈ ਸੀ । ਇਸ ਫਿਲਮ ਨੇ ਹੁਣ ਤੱਕ 235.80 ਕਰੋੜ ਦੇ ਲਗਪਗ ਦੀ ਕਮਾਈ ਕਰ ਲਈ ਹੈ । ਪੁਲਵਾਮਾ ‘ਚ ਵਾਪਰੇ ਸੀਆਰਪੀਐਫ ਹਮਲੇ ਤੋਂ ਬਾਅਦ ਇਹ ਫਿਲਮ ਮੁੜ ਤੋਂ ਚਰਚਾ 'ਚ ਆ ਗਈ ਸੀ। ਇਸੇ ਦੌਰਾਨ ਬੀਤੇ ਦੋ ਦਿਨਾਂ 'ਚ ਫ਼ਿਲਮ ਦੀ ਆਨਲਾਈਨ ਡਾਊਨਲੋਡਿੰਗ ਬਹੁਤ ਜ਼ਿਆਦਾ ਹੋ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ, ਸਰਜੀਕਲ ਸਟ੍ਰਾਈਕ ਨੂੰ ਦੇਖਣ ਲਈ ਲੋਕਾਂ ‘ਚ ਦਿਲਚਸਪੀ ਵੱਧ ਗਈ ਹੈ ।