ਮੁੰਬਈ : ਫੈਨਜ਼ ਦਾ ਇੰਤਰਜ਼ਾਰ ਹੁਣ ਖ਼ਤਮ ਹੋ ਚੁੱਕਾ ਹੈ, ਕਿਉਂਕਿ ਉਨ੍ਹਾੰ ਹਸਾਉਣ ਲਈ ਮੁੜ ਕਾਮੇਡੀਅਨ ਕਪਿਲ ਸ਼ਰਮਾ ਜਲਦੀ ਹੀ ਆਪਣੇ ਕਾਮੇਡੀ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' (The Kapil Sharma Show ) ਟੀਵੀ 'ਤੇ ਪਰਤ ਰਹੇ ਹਨ।
ਇਸ ਲਈ ਉਨ੍ਹਾਂ ਨੇ ਆਪਣੀ ਟੀਮ ਦੇ ਨਾਲ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਕਪਿਲ ਸ਼ਰਮਾ ਤੇ ਸ਼ੋਅ ਦੇ ਹੋਰਨਾਂ ਕਲਾਕਾਰਾਂ ਨੇ ਹਾਲ 'ਚ ਆਪਣੇ ਨਵੇਂ ਅਵਤਾਰ ਵਿੱਚ ਸ਼ੂਟਿੰਗ ਲੋਕੇਸ਼ਨ ਤੋਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਹੁਣ 'ਦਿ ਕਪਿਲ ਸ਼ਰਮਾ ਸ਼ੋਅ' ਦਾ ਪ੍ਰੋਮੋ ਵੀ ਰਿਲੀਜ਼ ਹੋ ਗਿਆ ਹੈ।
ਕਪਿਲ ਸ਼ਰਮਾ ਤੇ ਉਨ੍ਹਾਂ ਦੀ ਪੂਰੀ ਟੀਮ ਬੇਹਦ ਡੈਸ਼ਿੰਗ ਅਵਤਾਰ 'ਚ ਵਾਪਸੀ ਕਰਨ ਲਈ ਤਿਆਰ ਹਨ। ਇਸ ਸ਼ੋਅ ਦੇ ਪ੍ਰੋਮੋ ਨੂੰ ਕ੍ਰਿਸ਼ਨਾ ਅਭਿਸ਼ੇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਇਸ ਪੋਸਟ 'ਤੇ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ ' ਗੈਂਗ ਪੂਰੇ ਬੈਂਗ ਨਾਲ ਵਾਪਸ ਆ ਰਿਹਾ ਹੈ'। ਕੱਲ ਸਾਡੇ ਪ੍ਰੋਮੋ ਸ਼ੂਟ ਦਾ ਪਹਿਲਾ ਦਿਨ ਸੀ, ਕਿੰਨਾ ਮਜ਼ੇਦਾਰ ਦਿਨ ਸੀ ਸਭ ਨਾਲ।ਹੁਣ ਇੰਤਜ਼ਾਰ ਦੀਆਂ ਘੜੀਆਂ ਜਲਦੀ ਹੀ ਖ਼ਤਮ ਹੋਣ ਜਾ ਰਹੀਆਂ ਹਨ। ਕਪਿਲ ਦੀ ਇਹ ਟੋਲੀ ਤੁਹਾਨੂੰ ਮੁੜ ਹਸਾਉਣ ਵਾਲੀ ਹੈ।
ਇਹ ਵੀ ਪੜ੍ਹੋ : ਸ਼ਿਲਪਾ ਸ਼ੈੱਟੀ ਦਾ ਪਤੀ ਪੋਰਨ ਫਿਲਮਾਂ ਬਣਾਉਣ ਦੇ ਇਲਜ਼ਾਮ ਹੇਠ ਗ੍ਰਿਫ਼ਤਾਰ