ਧਰਮਸ਼ਾਲਾ: ਹੌਰਰ ਕੌਮੇਡੀ ਫਿਲਮ 'ਭੂਤ ਪੁਲਿਸ' ਦਾ ਸ਼ੂਟ ਡਲਹੌਜ਼ੀ ਤੇ ਧਰਮਸ਼ਾਲਾ ਵਿਖੇ ਪਹਿਲੇ ਕਾਰਜਕ੍ਰਮ ਦੀ ਸ਼ੁਟਿੰਗ ਪੂਰੀ ਕੀਤੀ। ਹੁਣ ਇਸਦੇ ਦੂਸਰੇ ਕਾਰਜਕ੍ਰਮ ਦੀ ਸ਼ੁਟਿੰਗ ਲਈ ਟੀਮ ਮੁੰਬਈ ਲਈ ਰਵਾਨਾ ਹੋ ਗਈ ਹੈ। ਜਿਥੇ 15 ਦਸੰਬਰ ਤੋਂ ਫ਼ਿਲਮ ਦਾ ਰਹਿੰਦਾ ਹਿੱਸਾ ਸ਼ੂਟ ਕੀਤਾ ਜਾਵੇਗਾ।
ਧਰਮਸ਼ਾਲਾ ਵਿਖੇ ਪੂਰਾ ਹੋਇਆ ਫ਼ਿਲਮ 'ਭੂਤ ਪੁਲਿਸ' ਦਾ ਪਹਿਲਾ ਕਾਰਜਕ੍ਰਮ - Kareena Kapoor
ਧਰਮਸ਼ਾਲਾ ਵਿਖੇ ਫ਼ਿਲਮ 'ਭੂਤ ਪੁਲਿਸ' ਦਾ ਪਹਿਲੇ ਭਾਗ ਦੀ ਸ਼ੁਟਿੰਗ ਪੂਰੀ ਕਰ ਲਈ ਗਈ ਹੈ। ਇਸੇ ਦੌਰਾਨ ਕਰੀਨਾ ਕਪੂਰ ਖ਼ਾਨ, ਤੈਮੂਰ ਅਲੀ ਖ਼ਾਨ, ਮਲਾਇਕਾ ਅਰੌੜਾ, ਸੈਫ ਅਲੀ ਖ਼ਾਨ ਅਤੇ ਅਰਜੁਨ ਕਪੂਰ ਨੂੰ ਡਲਹੌਜ਼ੀ ਦੀ ਸੜਕਾਂ 'ਤੇ ਸਪੌਟ ਵੀ ਕੀਤਾ ਗਿਆ ਸੀ।
ਫੋਟੋ
31 ਅਕਤੂਬਰ ਨੂੰ ਫ਼ਿਲਮ ਦੀ ਟੀਮ ਡਲਹੌਜ਼ੀ ਪਹੁੰਚੀ ਸੀ, ਜਿਥੇ ਉਨ੍ਹਾਂ ਨੇ ਫ਼ਿਲਮ ਦਾ ਸ਼ੂਟ ਸ਼ੁਰੂ ਕੀਤਾ ਸੀ। ਸੈਫ ਅਲੀ ਖ਼ਾਨ, ਅਰਜੁਨ ਕਪੂਰ ਨੂੰ ਡਲਹੌਜ਼ੀ ਦੀਆਂ ਸੜਕਾਂ 'ਤੇ ਸਪੌਟ ਵੀ ਕੀਤਾ ਗਿਆ ਸੀ। ਜਿਥੇ ਕਰੀਨਾ ਕਪੂਰ, ਤੈਮੂਰ ਅਲੀ ਖ਼ਾਨ ਤੇ ਮਲਾਇਕਾ ਅਰੋੜਾ ਵੀ ਉਨ੍ਹਾਂ ਦੇ ਨਾਲ ਨਜ਼ਰ ਆਏ।
ਇਸ ਫ਼ਿਲਮ ਵਿੱਚ ਹੋਰ ਕਿਰਦਾਰਾ ਦੀ ਗੱਲ ਕਰੀਏ ਤਾਂ ਸੈਫ ਅਲੀ ਖ਼ਾਨ ਤੇ ਅਰਜੁਨ ਕਪੂਰ ਤੋਂ ਇਲਾਵਾ ਯਾਮੀ ਗੌਤਮ ਤੇ ਜੈਕਲੀਨ ਫਰਨਾਂਡਿਸ ਦਾ ਫ਼ਿਲਮ 'ਚ ਅਹਿਮ ਕਿਰਦਾਰ ਹੋਵੇਗਾ। ਇਸ ਫ਼ਿਲਮ ਨੂੰ ਪਵਨ ਕਿਰਪਾਲਾਨੀ ਵੱਲੋਂ ਡਾਇਰੈਕਟ ਕੀਤਾ ਜਾ ਰਿਹਾ ਹੈ।