ਮੁੰਬਈ: ਬਾਲੀਵੁੱਡ ਅਦਾਕਾਰਾ ਤਾਪਸੀ ਪਨੂੰ ਦੀ ਮੁੱਖ ਭੂਮਿਕਾ ਵਾਲੀ ਫ਼ਿਲਮ 'ਥੱਪੜ' ਬਾਕਸ ਆਫ਼ਿਸ 'ਤੇ ਰਿਲੀਜ਼ ਹੋ ਚੁੱਕੀ ਹੈ। ਘਰੇਲੂ ਹਿੰਸਾ 'ਤੇ ਆਧਾਰਿਤ ਇਸ ਫ਼ਿਲਮ ਨੂੰ ਦਰਸ਼ਕ ਖ਼ੂਬ ਪਸੰਦ ਕਰ ਰਹੇ ਹਨ। ਫ਼ਿਲਮ ਦਾ ਪਹਿਲੇ ਦਿਨ ਦਾ ਕਲੈਕਸ਼ਨ ਵੀ ਸਾਹਮਣੇ ਆ ਚੁੱਕਾ ਹੈ। ਫ਼ਿਲਮ ਟ੍ਰੇਡ ਐਨਾਲਿਸਟ ਤਰਨ ਆਦਰਸ਼ ਨੇ ਆਪਣੇ ਬਾਕਸ ਆਫ਼ਿਸ ਕਲੈਕਸ਼ਨ ਨੂੰ ਸਾਂਝਾ ਕੀਤਾ ਹੈ। ਫ਼ਿਲਮ ਨੇ ਪਹਿਲੇ ਦਿਨ 3.07 ਕਰੋੜ ਰੁਪਏ ਦੀ ਕਮਾਈ ਕੀਤੀ ਹੈ।
ਫ਼ਿਲਮ 'ਥੱਪੜ' ਦੀ ਬਾਕਸ ਆਫ਼ਿਸ ਕਲੈਕਸ਼ਨ ਆਈ ਸਾਹਮਣੇ - ਅਦਾਕਾਰਾ ਤਾਪਸੀ ਪਨੂੰ
ਤਾਪਸੀ ਪਨੂੰ ਦੀ ਮੁੱਖ ਭੂਮਿਕਾ ਵਾਲੀ ਫ਼ਿਲਮ 'ਥੱਪੜ' ਦਾ ਪਹਿਲੇ ਦਿਨ ਦਾ ਬਾਕਸ ਆਫ਼ਿਸ ਕਲੈਕਸ਼ਨ ਸਾਹਮਣੇ ਆ ਚੁੱਕਾ ਹੈ। ਫ਼ਿਲਮ ਨੇ 3.07 ਕਰੋੜ ਦੀ ਕਮਾਈ ਕੀਤੀ ਹੈ। ਇਹ ਜਾਣਕਾਰੀ ਫ਼ਿਲਮ ਟ੍ਰੇਡ ਐਨਾਲਿਸਟ ਤਰਨ ਆਦਰਸ਼ ਨੇ ਸਾਂਝੀ ਕੀਤੀ ਹੈ।
ਫ਼ੋਟੋ
ਘਰੇਲੂ ਹਿੰਸਾ ਦਾ ਸ਼ਿਕਾਰ ਔਰਤਾਂ 'ਤੇ ਬਣੀ ਇਸ ਫ਼ਿਲਮ ਦਾ ਫ਼ੈਨਜ ਨੂੰ ਬੇਸਬਰੀ ਨਾਲ ਉਡੀਕ ਸੀ। ਫ਼ਿਲਮ ਦੀ ਕਹਾਣੀ ਬੇਹਤਰੀਨ ਹੋਣ ਦੇ ਬਾਵਜੂਦ ਵੀ ਪਹਿਲੇ ਦਿਨ 'ਥੱਪੜ' ਦਾ ਬਾਕਸ ਆਫ਼ਿਸ ਕਲੈਕਸ਼ਨ ਕੁਝ ਖ਼ਾਸ ਨਹੀਂ ਰਿਹਾ, ਪਰ ਕ੍ਰਿਟੀਕਸ ਨੂੰ ਇਹ ਫ਼ਿਲਮ ਖ਼ੂਬ ਪਸੰਦ ਆ ਰਹੀ ਹੈ।
ਫ਼ਿਲਮ 'ਚ ਤਾਪਸੀ ਤੋਂ ਇਲਾਵਾ ਪਵੈਲ ਗੁਲਾਟੀ, ਦੀਆ ਮਿਰਜ਼ਾ, ਰਤਨਾ ਪਾਠਕ ਤੇ ਤਨਵੀ ਆਜ਼ਮੀ ਵਰਗੇ ਕਈ ਕਲਾਕਾਰ ਫ਼ਿਲਮ 'ਚ ਅਹਿਮ ਕਿਰਦਾਰ ਨਿਭਾ ਰਹੇ ਹਨ।