ਹੈਦਰਾਬਾਦ: ਨੈਸ਼ਨਲ ਐਵਾਰਡ ਜੇਤੂ ਫ਼ਿਲਮ 'ਅੰਧਾਧੁਨ' ਦਾ ਤੇਲਗੂ ਰੀਮੇਕ ਸੋਮਵਾਰ ਨੂੰ ਸ਼ਹਿਰ 'ਚ ਲਾਂਚ ਹੋਇਆ। ਤੇਲਗੂ ਅਦਾਕਾਰ ਨਿਥਿਨ ਆਯੂਸ਼ਮਾਨ ਖੁਰਾਣਾ ਦਾ ਕਿਰਦਾਰ ਅਦਾ ਕਰਨਗੇ। ਇਸ ਗੱਲ ਦੀ ਜਾਣਕਾਰੀ ਫ਼ਿਲਮ ਟ੍ਰੇਡ ਐਨਾਲਿਸਟ ਤਰਨ ਆਦਰਸ਼ ਨੇ ਟਵੀਟ ਕਰ ਕੇ ਦਿੱਤੀ ਹੈ।
ਇਹ ਵੀ ਪੜ੍ਹੋ: ਫ਼ਿਲਮ 'ਸ਼ੂਟਰ' ਦੇ ਮੁੱਦੇ 'ਤੇ ਹੋਈ ਸੁਣਵਾਈ, ਮੁੜ ਤੋਂ ਫ਼ਾਇਲ ਕਰਨੀ ਪਵੇਗੀ ਪਟੀਸ਼ਨ
ਤਰਨ ਆਦਰਸ਼ ਨੇ ਟਵੀਟ ਕਰ ਲਿਖਿਆ, "ਅੰਧਾਧੁਨ ਦਾ ਤੇਲਗੂ ਰੀਮੇਕ ਹੈਦਰਾਬਾਦ 'ਚ ਲਾਂਚ ਹੋ ਗਿਆ ਹੈ। ਨਿਥਿਨ ਆਯੂਸ਼ਮਾਨ ਖੁਰਾਣਾ ਦਾ ਕਿਰਦਾਰ ਅਦਾ ਕਰਨਗੇ। ਫ਼ਿਲਮ ਦਾ ਅੱਜੇ ਟਾਇਟਲ ਤੈਅ ਨਹੀਂ ਹੋਇਆ ਹੈ। ਮੇਰਲਾਪਕਾ ਗਾਂਧੀ ਵੱਲੋਂ ਨਿਰਦੇਸ਼ਿਤ, ਐਨ ਸੁਧਾਕਰ ਰੈੱਡੀ ਅਤੇ ਨਿਕਿਤਾ ਰੈੱਡੀ ਵੱਲੋਂ ਨਿਰਮਿਤ ਇਸ ਫ਼ਿਲਮ ਦਾ ਫਿਲਮਾਂਕਣ ਜੂਨ 2020 ਤੋਂ ਸ਼ੁਰੂ ਹੋ ਰਿਹਾ ਹੈ।"
ਵਰਣਨਯੋਗ ਹੈ ਕਿ ਅੰਧਾਧੁਨ ਪਹਿਲਾਂ ਹੀ ਦੁਨੀਆਂ ਦੇ ਵੱਖ-ਵੱਖ ਹਿੱਸਿਆਂ, ਚੀਨ, ਜਾਪਾਨ, ਕੋਰੀਆ, ਰੂਸ, ਅਤੇ ਕਜ਼ਾਕਿਸਤਾਨ ਸਮੇਤ ਵਿਆਪਕ ਪ੍ਰਸੰਸਾ ਲਈ ਪ੍ਰਦਰਸ਼ਿਤ ਕੀਤੀ ਗਈ ਸੀ। ਚੀਨ ਵਿੱਚ ਇਸ ਫ਼ਿਲਮ ਨੇ 60 ਦਿਨਾਂ ਦੀ ਦੌੜ ਪੂਰੀ ਕੀਤੀ ਅਤੇ ਆਮਿਰ ਖ਼ਾਨ ਦੀ ਫ਼ਿਲਮ ਦੰਗਲ ਅਤੇ ਸੀਕ੍ਰੇਟ ਸੁਪਰਸਟਾਰ ਤੋਂ ਬਾਅਦ, ਭਾਰਤ ਤੋਂ ਤੀਜੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮ ਅੰਧਾਧੁਨ ਰਹੀ ਹੈ।
ਜ਼ਿਕਰਯੋਗ ਹੈ ਕਿ ਫ਼ਿਲਮ ਅੰਧਾਧੁਨ ਦੀ ਕਹਾਣੀ ਆਯੂਸ਼ਮਾਨ ਖੁਰਾਣਾ ਦੇ ਆਲੇ-ਦੁਆਲੇ ਘੁੰਮਦੀ ਹੈ। ਫ਼ਿਲਮ 'ਚ ਆਯੂਸ਼ਮਾਨ ਪਿਆਨੋਵਾਦਕ ਦਾ ਕਿਰਦਾਰ ਨਿਭਾਉਂਦੇ ਹਨ ਅਤੇ ਅਣਜਾਣੇ ਵਿਚ ਇਕ ਕਤਲ ਕਾਂਡ ਵਿੱਚ ਸ਼ਾਮਲ ਹੋ ਜਾਂਦੇ ਹਨ।