ਮੁੰਬਈ: ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਦੇ ਘਰ ਨੂੰ ਉਡਾਉਣ ਦੀ ਧਮਕੀ ਮਿਲੀ ਹੈ। ਇਹ ਗੱਲ 4 ਦਸੰਬਰ ਦੀ ਹੈ, ਜਦ ਬਾਂਦਰਾ ਪੁਲਿਸ ਨੂੰ ਇਸ ਧਮਾਕੇ ਸਬੰਧੀ ਇੱਕ ਈਮੇਲ ਮਿਲੀ ਇਸ ਮੇਲ ਵਿੱਚ ਲਿਖਿਆ ਹੋਇਆ ਸੀ ਕਿ ਜੇ ਤੁਸੀਂ ਬਚਾ ਸਕਦੇ ਹੋ ਤਾਂ ਬਚਾ ਲਵੋ।
ਹੋਰ ਪੜ੍ਹੋ: ਟ੍ਰਾਈਸਿਟੀ 'ਚ ਵੇਖਣ ਨੂੰ ਮਿਲੀ ਆਸ਼ੋਕ ਮਾਨਿਕ ਦੀ ਕਲੈਕਸ਼ਨ
ਇਸ ਸਬੰਧੀ ਜਾਂਚ ਕਰਨ ਤੋਂ ਬਾਅਦ ਮੁੰਬਈ ਪੁਲਿਸ ਗਾਜ਼ੀਆਬਾਦ ਪਹੁੰਚੀ ਅਤੇ ਜਦ ਈਮੇਲ ਭੇਜਣ ਵਾਲੇ ਲੜਕੇ ਨੂੰ ਕਾਬੂ ਕੀਤਾ ਗਿਆ ਤਾਂ ਉਹ ਨਾਬਾਲਗ਼ ਪਾਇਆ ਗਿਆ ਤਾਂ ਉਸ ਨੂੰ ਲੜਕੇ ਨੂੰ ਪੁਲਿਸ ਵੱਲੋਂ ਨੋਟਿਸ ਦੇ ਦਿੱਤਾ ਗਿਆ ਹੈ। ਗਾਜ਼ੀਆਬਾਦ ਪੁਲਿਸ ਦਾ ਮੰਨਣਾ ਹੈ ਕਿ, ਇਸ ਲੜਕੇ ਨੇ ਜਨਵਰੀ 2019 ਵਿੱਚ ਗਾਜ਼ੀਆਬਾਦ ਵਿੱਚ ਕਈ ਥਾਵਾਂ 'ਤੇ ਧਮਾਕੇ ਕਰਨ ਦੀ ਧਮਕੀ ਦਿੱਤੀ ਸੀ। ਪਰ ਫਿਰ ਵੀ ਪੁਲਿਸ ਨੇ ਉਸ ਨੂੰ ਹਦਾਇਤ ਦੇ ਕੇ ਛੱਡ ਦਿੱਤਾ ਸੀ।
ਐਸਐਸਪੀ ਸੁਧੀਰ ਕੁਮਾਰ ਸਿੰਘ ਨੇ ਦੱਸਿਆ ਕਿ ਸੱਤ ਦਿਨ ਪਹਿਲਾਂ ਮੁੰਬਈ ਪੁਲਿਸ ਅਧਿਕਾਰੀ ਗਾਜ਼ੀਆਬਾਦ ਆਏ ਸਨ। ਉਨ੍ਹਾਂ ਕਿਹਾ ਕਿ ਉਸ ਨੂੰ 4 ਦਸੰਬਰ ਨੂੰ ਇੱਕ ਈਮੇਲ ਮਿਲੀ ਸੀ, ਜੋ ਗਾਜ਼ੀਆਬਾਦ ਤੋਂ ਭੇਜੀ ਗਈ ਹੈ। ਈਮੇਲ ਵਿੱਚ ਲਿਖਿਆ ਗਿਆ ਸੀ ਕਿ ਬਾਂਦਰਾ ਦੇ ਗਲੈਕਸੀ ਵਿੱਚ ਦੋ ਘੰਟਿਆਂ ਵਿੱਚ ਸਲਮਾਨ ਖ਼ਾਨ ਦੇ ਘਰ ਧਮਾਕੇ ਕੀਤਾ ਜਾਵੇਗਾ, ਜੇ ਤੁਸੀਂ ਬਚਾ ਸਕਦੇ ਹੋ ਤਾਂ ਬਚਾਅ ਲਓ। ਜਦੋਂ IP ਐਡਰੈੱਸ ਟਰੇਸ ਕੀਤਾ ਗਿਆ ਤਾਂ ਮੇਲ ਗਾਜ਼ੀਆਬਾਦ ਤੋਂ ਭੇਜੀ ਗਈ ਸੀ।
ਹੋਰ ਪੜ੍ਹੋ: 'ਜੁਮਾਂਜੀ: ਦਾ ਨੈਕਸਟ ਲੈਵਲ' ਨੇ ਮਰਦਾਨੀ 2 ਨੂੰ ਪਛਾੜਿਆ
ਨਾਲ ਹੀ ਉਨ੍ਹਾਂ ਕਿਹਾ ਕਿ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਮੇਲ ਗੋਵਿੰਦਪੁਰਮ ਦੇ ਇੱਕ ਘਰ ਤੋਂ ਭੇਜੀ ਗਈ ਸੀ। ਜਦੋਂ ਪੁਲਿਸ ਘਰ ਗਈ ਤਾਂ ਪਤਾ ਲੱਗਿਆ ਕਿ 16 ਸਾਲ ਦੇ ਮੁੰਡੇ ਵੱਲੋਂ ਇਹ ਮੇਲ ਭੇਜੀ ਗਈ ਸੀ, ਜੋ ਹਾਲੇ 12ਵੀਂ ਵਿੱਚ ਪੜ੍ਹਦਾ ਹੈ। ਉਸ ਦੇ ਖ਼ਿਲਾਫ਼ ਮੁੰਬਈ ਪੁਲਿਸ ਨੇ ਐਨਸੀਆਰ ਦਰਜ ਕਰ ਲਈ ਹੈ। ਇਸ ਕਾਰਨ ਕਰਕੇ ਉਸ ਨੂੰ ਨੋਟਿਸ ਦਿੱਤਾ ਗਿਆ ਅਤੇ ਉਸ ਨੂੰ ਬਾਂਦਰਾ ਵਿੱਚ ਪੇਸ਼ ਹੋਣ ਲਈ ਕਿਹਾ ਗਿਆ।